ਆਲੀਆ ਭੱਟ ਨੇ ‘ਜੁੱਗ ਜੁੱਗ ਜੀਓ’ ਲਈ ਸੱਸ ਨੀਤੂ ਕਪੂਰ ਦੀ ਕੀਤੀ ਤਾਰੀਫ਼, ਕਿਹਾ- ਤੁਸੀਂ ਮਾਈਂਡਬਲੋਇੰਗ ਹੋ

06/25/2022 12:26:29 PM

ਬਾਲੀਵੁੱਡ ਡੈਸਕ: ਫ਼ਿਲਮ ‘ਜੁੱਗ ਜੁੱਗ ਜੀਓ’ 24 ਜੂਨ ਨੂੰ ਪਰਦੇ ’ਤੇ ਰਿਲੀਜ਼ ਹੋ ਗਈ ਹੈ। ਫ਼ਿਲਮ ’ਚ ਵਰੁਣ ਧਵਨ, ਕਿਆਰਾ ਅਡਵਾਨੀ , ਅਨਿਲ ਕਪੂਰ ਅਤੇ ਨੀਤੂ ਕਪੂਰ ਅਹਿਮ ਭੂਮਿਕਾ ’ਚ ਨਜ਼ਰ ਆਏ ਹਨ। ਇਸ ਦੇ ਨਾਲ ਅਦਾਕਾਰਾ ਆਲੀਆ ਭੱਟ ਨੇ ਆਪਣੀ ਸੱਸ ਨੀਤੂ ਕਪੂਰ ਦੀ ਫ਼ਿਲਮ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

PunjabKesari

ਹਾਲ ਹੀ ’ਚ ਆਲੀਆ ਭੱਟ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਜੋ ਖੂਬ ਵਾਇਰਲ ਹੋ ਰਹੀ ਹੈ। ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਨੀਤੂ ਕਪੂਰ ਦੀ ਸਟੋਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਆਲੀਆ ਭੱਟ ਨੇ ਲਿਖਿਆ ਕਿ ‘ਮਨੋਰੰਜਨ, ਹੱਸਣ, ਰੋਣ, ਤਾੜੀਆਂ ਵਜਾਉਣ ਅਤੇ ਰੌਣਕਾਂ ਭਰਭੂਰ’ ਨੀਤ ਕਪੂਰ ਮਾਈਂਡਬਲੋਇੰਗ ਹੈ, ਅਨਿਲ ਕਪੂਰ ਤੁਸੀਂ ਹਰ ਸਮੇਂ ਹੱਸਾਇਆ, ਵਰੁਣ ਧਵਨ ਤੁਸੀਂ ਸਟਾਰ ਹੋ, ਕਿਆਰਾ ਅਡਵਾਨੀ ਤੁਸੀ ਮੈਨੂੰ ਰੁਆ ਦਿੱਤਾ, ਰਾਜ ਮਹਿਤਾ ਤੁਸੀਂ ਹਮੇਸ਼ਾ ਵਾਂਗ ਹਿੱਟ ਹੋ।’

PunjabKesari

ਇਹ  ਵੀ ਪੜ੍ਹੋ : ਵਾਈਟ ਸ਼ਾਰਟ ਡਰੈੱਸ ’ਚ ਸ਼ੇਫ਼ਾਲੀ ਜਰੀਵਾਲਾ ਨੇ ਦਿਖਾਏ ਹੁਸਨ ਦੇ ਜਲਵੇ, ਦੇਖੋ ਤਸਵੀਰਾਂ

ਇਸ ਪੋਸਟ ’ਚ ਦੇਖ ਸਕਦੇ ਹੋ ਕਿ ਆਲੀਆ ਨੇ ‘ਜੁੱਗ ਜੁੱਗ ਜੀਓ’ ਲਈ ਆਪਣੀ ਸੱਸ ਨੀਤੂ ਕਪੂਰ ਅਤੇ ਹੋਰ ਸਿਤਾਰਿਆਂ ਦੀ ਤਾਰੀਫ਼ ਕੀਤੀ ਹੈ।ਦੱਸ ਦੇਈਏ ਕਿ ਰਣਬੀਰ-ਆਲੀਆ ਦੇ ਵਿਆਹ ਤੋਂ ਪਹਿਲਾਂ ਅਦਾਕਾਰਾ ਅਤੇ ਨੀਤੂ ਕਪੂਰ ’ਚ ਬਹੁਤ ਚੰਗਾ  ਰਿਸ਼ਤਾ ਰਿਹਾ ਹੈ।

PunjabKesari

ਇਹ  ਵੀ ਪੜ੍ਹੋ : ਪਤੀ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਨੇ ਕਿਹਾ- ‘ਰਿਸ਼ਤੇ ਦੂਰੀ ਨਾਲ ਨਹੀਂ ਘੱਟ ਗੱਲਬਾਤ ਨਾਲ ਖ਼ਤਮ ਹੁੰਦੇ ਹਨ’

ਹਾਲ ਹੀ ’ਚ ਨੀਤੂ ਕਪੂਰ ਨੇ ਖ਼ੁਲਾਸਾ ਕੀਤਾ ਸੀ ਕਿ ਘਰ ’ਚ ਆਲੀਆ ਦੇ ਆਉਣ ਤੋਂ ਬਾਅਦ ਉਹ ਟੈਂਸ਼ਨ ਫ੍ਰੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਵਿਆਹ 14 ਅਪ੍ਰੈਲ 2022 ਨੂੰ ਹੋਇਆ ਸੀ।


Anuradha

Content Editor

Related News