ਅਦਾਕਾਰਾ Alia Bhatt ਇਸ ਖ਼ਤਰਨਾਕ ਬੀਮਾਰੀ ਦਾ ਹੋਈ ਸ਼ਿਕਾਰ

Tuesday, Oct 15, 2024 - 03:45 PM (IST)

ਅਦਾਕਾਰਾ Alia Bhatt ਇਸ ਖ਼ਤਰਨਾਕ ਬੀਮਾਰੀ ਦਾ ਹੋਈ ਸ਼ਿਕਾਰ

ਐਂਟਰਟੇਨਮੈਂਟ ਡੈਸਕ : ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਐਕਸ਼ਨ-ਥ੍ਰਿਲਰ ਫ਼ਿਲਮ 'ਜਿਗਰਾ' ਨੂੰ ਲੈ ਕੇ ਸੁਰਖੀਆਂ 'ਚ ਹੈ। 'ਜਿਗਰਾ' 11 ਅਕਤੂਬਰ ਨੂੰ ਦੁਸਹਿਰੇ ਮੌਕੇ ਰਿਲੀਜ਼ ਹੋਈ ਸੀ। ਫ਼ਿਲਮ 'ਚ ਆਲੀਆ ਨੇ ਇੱਕ ਦਲੇਰ ਭੈਣ ਦੀ ਭੂਮਿਕਾ ਨਿਭਾਈ ਹੈ, ਜੋ ਆਪਣੇ ਬੇਕਸੂਰ ਭਰਾ ਨੂੰ ਜੇਲ੍ਹ 'ਚੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਹਾਲ ਹੀ 'ਚ ਆਲੀਆ ਭੱਟ ਨੇ ਆਪਣੀ ਇੱਕ ਬੀਮਾਰੀ ਬਾਰੇ ਖੁਲਾਸਾ ਕੀਤਾ ਹੈ। ਹਰ ਕੋਈ ਜਾਣਦਾ ਹੈ ਕਿ ਆਲੀਆ ਭੱਟ ਨੂੰ ADHD ਯਾਨੀ ਅਟੈਂਸ਼ਨ ਡੈਫੀਸਿਟ ਹਾਈਪਰਐਕਟੀਵਿਟੀ ਡਿਸਆਰਡਰ ਹੈ। ਇਸ ਬੀਮਾਰੀ 'ਚ ਧਿਆਨ ਦੀ ਘਾਟ ਅਤੇ ਗੁੱਸੇ ਵਾਲੇ ਰਵੱਈਏ ਨਾਲ ਚੀਜ਼ਾਂ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਕਰਨਾ ਸ਼ਾਮਲ ਹੈ। 

ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

ਹੁਣ ਆਲੀਆ ਨੇ ਆਪਣੀ ਬੀਮਾਰੀ ਦੀ ਪੁਸ਼ਟੀ ਕਰ ਦਿੱਤੀ ਹੈ। ਜੀ ਹਾਂ...ਆਲੀਆ ਨੇ ਇੱਕ ਇੰਟਰਵਿਊ 'ਚ ਦੱਸਿਆ ਹੈ ਕਿ ਉਸ ਨੂੰ ADHD ਦੀ ਬੀਮਾਰੀ ਬਾਰੇ ਪਤਾ ਲੱਗਿਆ ਹੈ, ਇਹ ਸਭ ਕੁਝ ਮਨੋਵਿਗਿਆਨਕ ਟੈਸਟ ਤੋਂ ਬਾਅਦ ਸਾਹਮਣੇ ਆਇਆ ਹੈ। ਆਲੀਆ ਭੱਟ ਨੇ ਦੱਸਿਆ ਕਿ ਬਚਪਨ 'ਚ ਉਹ ਆਪਣੀ ਕਲਾਸ ਦੇ ਬੱਚਿਆਂ ਤੋਂ ਦੂਰ ਰਹਿੰਦੀ ਸੀ ਅਤੇ ਕਈ ਵਾਰ ਗੱਲਬਾਤ ਦੌਰਾਨ ਗੁੱਸੇ 'ਚ ਆ ਜਾਂਦੀ ਸੀ। ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਆਲੀਆ ਨੇ ਅੱਗੇ ਕਿਹਾ, 'ਮੈਂ ਸਮਝ ਗਈ ਹਾਂ ਕਿ ਮੈਂ ਕੈਮਰੇ ਦੇ ਸਾਹਮਣੇ ਸ਼ਾਂਤ ਕਿਉਂ ਰਹਿੰਦੀ ਹਾਂ, ਜਦੋਂ ਵੀ ਮੈਂ ਕੈਮਰੇ ਦੇ ਸਾਹਮਣੇ ਹੁੰਦੀ ਹਾਂ, ਮੈਂ ਆਪਣੇ ਰੋਲ 'ਤੇ ਫੋਕਸ ਰਹਿੰਦੀ ਹਾਂ ਅਤੇ ਰਾਹਾ ਦੇ ਨਾਲ ਵੀ ਮੈਂ ਸਾਧਾਰਨ ਰਹਿੰਦੀ ਹਾਂ।'

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਆਲੀਆ ਨੇ ਆਪਣੀ ਸਟਾਰ ਨਣਦ ਕਰੀਨਾ ਕਪੂਰ ਦੇ ਚੈਟ ਸ਼ੋਅ 'What Woman Wants' 'ਚ ਖੁਲਾਸਾ ਕੀਤਾ ਸੀ ਕਿ ਉਹ ਚਿੰਤਾ ਨਾਲ ਜੂਝ ਰਹੀ ਹੈ, ਉਥੇ ਹੀ ਜਦੋਂ ਪਾਪਰਾਜ਼ੀ ਨੇ ਆਲੀਆ ਅਤੇ ਰਣਬੀਰ ਨਾਲ ਰਾਹਾ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਤਾਂ ਅਦਾਕਾਰਾ ਗੁੱਸੇ ਹੋ ਗਈ। ਆਲੀਆ ਨਹੀਂ ਚਾਹੁੰਦੀ ਸੀ ਕਿ ਉਸ ਦੀ ਬੇਟੀ ਦਾ ਚਿਹਰਾ ਲੋਕਾਂ ਸਾਹਮਣੇ ਆਵੇ। ਤੁਹਾਨੂੰ ਦੱਸ ਦੇਈਏ ਕਿ ਇਹ ਬੀਮਾਰੀ ਜ਼ਿਆਦਾਤਰ ਬੱਚਿਆਂ 'ਚ ਪਾਈ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News