ਆਲੀਆ ਭੱਟ ਦੀ ਫ਼ਿਲਮ ‘ਡਾਰਲਿੰਗਸ’ ਦਾ ਟੀਜ਼ਰ ਰਿਲੀਜ਼, 5 ਅਗਸਤ ਨੂੰ ਖੁੱਲ੍ਹੇਗਾ ਸਸਪੈਂਸ

07/05/2022 4:54:38 PM

ਬਾਲੀਵੁੱਡ ਡੈਸਕ: ‘ਡਾਰਲਿੰਗਸ’ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਨਾਲ ਆਲੀਆ ਬਤੌਰ ਨਿਰਮਾਤਾ ਡੈਬਿਊ ਕਰਨ ਜਾ ਰਹੀ ਹੈ। ਫ਼ਿਲਮ ’ਚ ਆਲੀਆ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ।  ਇਸ ਫ਼ਿਲਮ ’ਚ ਉਨ੍ਹਾਂ ਨਾਲ ਸ਼ੈਫ਼ਾਲੀ ਸ਼ਾਹ, ਵਿਜੇ ਵਰਮਾ ਅਤੇ ਦੱਖਣੀ ਅਦਾਕਾਰ ਰੋਸ਼ਨ ਮੈਥਿਊ ਨਜ਼ਰ ਆਉਣਗੇ।

ਇਹ ਵੀ ਪੜ੍ਹੋ : ਤੇਜ਼ ਮੀਂਹ ’ਚ Nora Fatehi ਦੇ ਗਾਰਡ ਨੇ ਫੜੀ ਸਾੜ੍ਹੀ, ਇਹ ਦੇਖ ਭੜਕੇ ਯੂਜ਼ਰਸ (ਦੇਖੋ ਵੀਡੀਓ)

ਹਾਲ ਹੀ ’ਚ ਆਲੀਆ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਫ਼ਿਲਮ ਦਾ ਟੀਜ਼ਰ ਦਿਖਾਇਆ ਗਿਆ ਹੈ। ਇਸ ਦੇ ਨਾਲ ਆਲੀਆ ਨੇ ਕੈਪਸ਼ਨ ’ਚ ਲਿਖਿਆ ‘ਇਹ ਤਾਂ ਸਿਰਫ਼ ਟੀਜ਼ਰ ਹੈ’  ਇਸ ਦੇ ਨਾਲ ਆਲੀਆ ਨੇ ਫ਼ਿਲਮ ਦੀ ਰਿਲੀਜ਼ ਡੇਟ ਵੀ ਮੈਨਸ਼ਨ ਕੀਤੀ ਹੈ  ਕਿ ਇਹ ਫ਼ਿਲਮ ਨੈੱਟਫ਼ਲਿਕਸ ’ਤੇ ਰਿਲੀਜ਼ ਹੋਵੇਗੀ।

 

 

ਫ਼ਿਲਮ ਦਾ ਟੀਜ਼ਰ ’ਚ ਆਲੀਆ ਦੀ ਆਵਾਜ਼ ਟੀਜ਼ਰ ਨੂੰ ਮਜ਼ੇਦਾਰ ਸਸਪੈਂਸ ਦੇ ਰਹੀ ਹੈ। ਆਲੀਆ ਨੇ ਜਿਵੇਂ ਹੀ ਟੀਜ਼ਰ ਰਿਲੀਜ਼ ਕੀਤਾ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਿਆਰ ਭਰਿਆ ਹੁੰਗਾਰਾ ਮਿਲੀਆ। ਫ਼ਿਲਮ ਦਾ ਟੀਜ਼ਰ ਦੇਖ ਕੇ ਹਰ ਕੋਈ ਉਤਸ਼ਾਹਿਤ  ਹੈ। ਫ਼ਿਲਮ ਨਿਰਦੇਸ਼ਕ ਜ਼ੋਇਆ ਅਖ਼ਤਰ ਨੇ ਲਿਖਿਆ ਕਿ ‘ਮੈਂ ਉਡੀਕ ਨਹੀਂ ਕਰ ਸਕਦੀ।’ ਇਸ ਦੇ ਨਾਲ ਹੋਰ ਵੀ ਕਈ ਫ਼ਿਲਮੀ ਸਿਤਾਰਿਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਕੈਨੇਡਾ ’ਚ ਕਪਿਲ ਦਾ ਸ਼ੋਅ ਦੇਖਣ ਪਹੁੰਚੇ ਮੰਤਰੀ Victor Fedeli, ਕਾਮੇਡੀਅਨ ਨਾਲ ਕੀਤੀ ਮੁਲਾਕਾਤ

ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਨ ਤੋਂ ਬਾਅਦ ਆਲੀਆ ਨੇ ਹਾਲ ਹੀ ’ਚ ਦੱਸਿਆ ਸੀ ਕਿ ਉਨ੍ਹਾਂ ਦੀ ਫ਼ਿਲਮ ‘ਡਾਰਲਿੰਗਸ’ ਦਾ ਟੀਜ਼ਰ ਕਦੋਂ ਆਵੇਗਾ। ਆਲੀਆ ਨੇ ਇੰਸਟਾਗ੍ਰਾਮ ’ਤੇ ਇਕ ਮਜ਼ੇਦਾਰ ਵੀਡੀਓ ਰਾਹੀ ਇਸ ਗੱਲ ਦਾ ਐਲਾਨ ਕੀਤਾ ਸੀ। 


Anuradha

Content Editor

Related News