ਦਿੱਲੀ ''ਚ ਵਿਆਹ ਤੋਂ ਬਾਅਦ ਮੁੰਬਈ ''ਚ ਗ੍ਰੈਂਡ ਰਿਸੈਪਸ਼ਨ ਦੇਣਗੇ ਰਿਚਾ ਚੱਢਾ ਅਤੇ ਅਲੀ ਫਜ਼ਲ

Tuesday, Aug 09, 2022 - 11:52 AM (IST)

ਦਿੱਲੀ ''ਚ ਵਿਆਹ ਤੋਂ ਬਾਅਦ ਮੁੰਬਈ ''ਚ ਗ੍ਰੈਂਡ ਰਿਸੈਪਸ਼ਨ ਦੇਣਗੇ ਰਿਚਾ ਚੱਢਾ ਅਤੇ ਅਲੀ ਫਜ਼ਲ

ਮੁੰਬਈ- ਅਦਾਕਾਰਾ ਰਿਚਾ ਚੱਢਾ ਅਤੇ ਅਲੀ ਫਜ਼ਲ ਦੀ ਜੋੜੀ ਨੂੰ ਪ੍ਰਸ਼ੰਸਕਾ ਖੂਬ ਪਸੰਦ ਕਰਦੇ ਹਨ। ਦੋਵੇਂ ਕਾਫੀ ਸਮੇਂ ਤੋਂ ਰਿਸ਼ਤੇ 'ਚ ਹਨ। ਹੁਣ ਰਿਚਾ ਅਤੇ ਅਲੀ ਫਜ਼ਲ ਬਹੁਤ ਜਲਦ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਪਹਿਲਾਂ ਦੋਵੇਂ ਸਾਲ 2020 'ਚ ਵਿਆਹ ਕਰਨ ਵਾਲੇ ਸਨ ਪਰ ਕੋਰੋਨਾ ਵਾਇਰਸ ਦੇ ਕਾਰਨ ਇਹ ਹੋ ਨਹੀਂ ਪਾਇਆ। ਬੀਤੇ ਦਿਨੀਂ ਰਿਪਰੋਟ ਸਾਹਮਣੇ ਆਈ ਹੈ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਰਿਚਾ ਚੱਢਾ ਅਤੇ ਅਲੀ ਫਜ਼ਲ ਇਸ ਸਾਲ ਸਤੰਬਰ ਮਹੀਨੇ 'ਚ ਵਿਆਹ ਕਰਨਗੇ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਜੋੜਾ ਵਿਆਹ ਤੋਂ ਬਾਅਦ ਗ੍ਰੈਂਡ ਰਿਸੈਪਸ਼ਨ ਵੀ ਦੇਵੇਗਾ।

PunjabKesari
ਰਿਚਾ ਚੱਢਾ ਅਤੇ ਅਲੀ ਫਜ਼ਲ ਸਤੰਬਰ ਦੇ ਆਖਿਰੀ ਹਫਤੇ 'ਚ ਵਿਆਹ ਕਰ ਸਕਦੇ ਹਨ। ਦੋਵੇਂ ਦਿੱਲੀ 'ਚ ਵਿਆਹ ਕਰਨ ਦਾ ਪਲਾਨ ਕਰ ਰਹੇ ਹਨ। ਰਿਪੋਰਟ ਮੁਤਾਬਕ ਦਿੱਲੀ 'ਚ ਵਿਆਹ ਤੋਂ ਬਾਅਦ ਰਿਚਾ ਤੇ ਅਲੀ ਫਜ਼ਲ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਦੇਣਗੇ, ਜਿਸ 'ਚ 350 ਤੋਂ 400 ਮਹਿਮਾਨ ਸ਼ਾਮਲ ਹੋਣਗੇ।

PunjabKesari
ਦੱਸ ਦੇਈਏ ਕਿ ਅਲੀ ਅਤੇ ਰਿਚਾ ਨੇ 2019 'ਚ ਮੰਗਣੀ ਕੀਤੀ ਸੀ ਅਤੇ 2020 'ਚ ਵਿਆਹ ਕਰਨ ਵਾਲੇ ਸਨ। ਪਰ ਕੋਰੋਨਾ ਵਾਇਰਸ ਦੇ ਕਾਰਨ ਵਿਆਹ ਕੈਂਸਿਲ ਹੋ ਗਿਆ। ਹੁਣ ਦੋਵੇਂ ਸਤੰਬਰ 'ਚ ਹਮੇਸ਼ਾ-ਹਮੇਸ਼ਾ ਲਈ ਇਕ-ਦੂਜੇ ਦੇ ਹੋਣ ਜਾ ਰਹੇ ਹਨ। 
ਜਾਣਕਾਰੀ ਲਈ ਦੱਸ ਦੇਈਏ ਕਿ ਰਿਚਾ ਅਤੇ ਅਲੀ ਫਜ਼ਲ ਦੀ ਪਹਿਲੀ ਮੁਲਾਕਾਤ ਫਿਲਮ 'ਫੁਕਰੇ' ਦੇ ਸੈੱਟ 'ਤੇ ਹੋਈ ਸੀ ਅਤੇ ਇਥੋਂ ਦੋਵਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ। ਅਲੀ ਰਿਚਾ ਨੂੰ ਦੇਖਦੇ ਹੀ ਆਪਣਾ ਦਿਲ ਦੇ ਬੈਠੇ ਸਨ। ਪਰ ਰਿਚਾ ਨੇ ਪਹਿਲਾਂ ਅਲੀ ਨੂੰ ਪ੍ਰਪੋਜ਼ ਕੀਤਾ ਸੀ ਜਿਸ ਦੇ ਜਵਾਬ ਦੇਣ 'ਚ ਅਦਾਕਾਰ ਨੇ ਤਿੰਨ ਮਹੀਨੇ ਲਗਾ ਦਿੱਤੇ ਸਨ।

PunjabKesari


author

Aarti dhillon

Content Editor

Related News