...ਤਾਂ ਇਸ ਵਜ੍ਹਾ ਕਰਕੇ ਅਲੀ ਅੱਬਾਸ ਜ਼ਫਰ ਨੇ ''ਵੋਇਡ'' ਮਿਊਜ਼ਿਕ ਵੀਡੀਓ ਲਈ ਦਿਲਜੀਤ ਤੋਂ ਨਹੀਂ ਲਈ ਫ਼ੀਸ

Monday, Oct 18, 2021 - 01:47 PM (IST)

...ਤਾਂ ਇਸ ਵਜ੍ਹਾ ਕਰਕੇ ਅਲੀ ਅੱਬਾਸ ਜ਼ਫਰ ਨੇ ''ਵੋਇਡ'' ਮਿਊਜ਼ਿਕ ਵੀਡੀਓ ਲਈ ਦਿਲਜੀਤ ਤੋਂ ਨਹੀਂ ਲਈ ਫ਼ੀਸ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ, ਜੋ ਦਿਲਜੀਤ ਦੋਸਾਂਝ ਦੀ 'ਡਿਟੈਕਟਿਵ ਸ਼ੇਰਦਿਲ' ਦਾ ਨਿਰਦੇਸ਼ਨ ਕਰ ਰਹੇ ਹਨ। ਉਨ੍ਹਾਂ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਮਿਲ ਕੇ ਐਲਬਮ 'ਮੂਨ ਚਾਈਲਡ ਇਰਾ' ਵੀ ਤਿਆਰ ਕੀਤੀ ਹੈ। 'ਵੋਇਡ' (Void) ਗੀਤ ਤਿਆਰ ਕਰਨ 'ਚ ਅਲੀ ਅੱਬਾਸ ਜ਼ਫਰ ਦਾ ਯੋਗਦਾਨ ਹੈ। ਇਸ ਵੀਡੀਓ ਅਤੇ ਗੀਤ ਪਿੱਛੇ ਵੀ ਇੱਕ ਬੇਹੱਦ ਦਿਲਚਸਪ ਕਹਾਣੀ ਹੈ। ਦਿਲਜੀਤ ਦੋਸਾਂਝ ਨੇ ਸ਼ੇਅਰ ਕਰ ਕੇ ਦੱਸਿਆ ਕਿ ''Vibe ਕਦੇ ਵੀ Moon Child Era ਦਾ ਹਿੱਸਾ ਨਹੀਂ ਸੀ ਅਤੇ ਇਸ ਨੂੰ ਮਜ਼ਾਕ-ਮਜ਼ਾਕ 'ਚ ਹੀ ਤਿਆਰ ਕਰ ਲਿਆ ਗਿਆ ਸੀ। 'Void' ਗੀਤ ਲਈ ਉਹ ਵਿਦੇਸ਼ ਗਏ ਅਤੇ ਉੱਥੇ ਅਲੀ ਅੱਬਾਸ ਨਾਲ ਸ਼ੂਟਿੰਗ ਕੀਤੀ। ਜਦੋਂ ਦਿਲਜੀਤ ਦੋਸਾਂਝ ਨੂੰ ਸਮਾਂ ਮਿਲਿਆ, ਤਾਂ ਉਨ੍ਹਾਂ ਆਸਟਰੀਆ 'ਚ ਖ਼ਰੀਦਦਾਰੀ ਕਰਨ ਦਾ ਫ਼ੈਸਲਾ ਕੀਤਾ। ਉਦੋ ਅੱਬਾਸ ਅਲੀ ਨੇ ਉਨ੍ਹਾਂ ਨੂੰ ਦੱਸਿਆ ਕਿ ਆਸਟਰੀਆ ਦਾ ਇੱਕ ਲੈਂਡ ਪ੍ਰੋਡਿਊਸਰ ਗੀਤ ਸ਼ੂਟ ਕਰਕੇ ਸੱਭਿਆਚਾਰ, ਇਮਾਰਤ ਅਤੇ ਹੋਰ ਕੁਝ ਸੋਹਣੇ ਸਥਾਨਾਂ ਨੂੰ ਪ੍ਰੋਮੋਟ ਕਰਨਾ ਚਾਹੁੰਦਾ ਹੈ ਕਿਉਂਕਿ ਇਸ ਨਾਲ ਸੈਲਾਨੀ ਆਉਂਦੇ ਹਨ।''

ਇਹ ਖ਼ਬਰ ਵੀ ਪੜ੍ਹੋ - ਸ਼ਹਿਨਾਜ਼ ਗਿੱਲ ਲਈ ਦਿਲਜੀਤ ਦੋਸਾਂਝ ਦੀ ਖ਼ਾਸ ਪੋਸਟ, ਇੰਝ ਕੀਤੀ ਅਦਾਕਾਰਾ ਦੀ ਹੌਂਸਲਾ ਅਫਜ਼ਾਈ

ਫਿਰ ਅਲੀ ਅੱਬਾਸ ਨੇ ਦਿਲਜੀਤ ਦੋਸਾਂਝ ਨੂੰ ਸ਼ੂਟਿੰਗ ਕਰਨ ਲਈ ਕਿਹਾ ਅਤੇ ਅੱਗੋਂ ਤੁਰੰਤ ਹਾਂਪੱਖੀ ਹੁੰਗਾਰਾ ਮਿਲ ਗਿਆ। ਫਿਰ ਦਿਲਜੀਤ ਦੋਸਾਂਝ ਨੇ ਅਲੀ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਐਲਬਮ Moon Child Era ਦਾ ਕੋਈ ਗੀਤ ਚੁਣ ਲੈਣ। ਉਦੋਂ ਉਨ੍ਹਾਂ Void ਨੂੰ ਚੁਣਿਆ ਸੀ। ਇਸ ਦੌਰਾਨ ਦਿਲਜੀਤ ਦੋਸਾਂਝ ਨੂੰ ਇਹ ਸਭ ਬਹੁਤ ਵਧੀਆ ਲੱਗ ਰਿਹਾ ਸੀ ਕਿਉਂਕਿ ਸਭ ਕੁਝ ਆਪਣੇ-ਆਪ ਹੀ ਹੋ ਰਿਹਾ ਸੀ। ਫਿਰ ਦਿਲਜੀਤ ਦੋਸਾਂਝ ਤੇ ਅਲੀ ਦੋਵਾਂ ਨੇ ਆਸਟਰੀਆ 'ਚ ਜਾ ਸ਼ੂਟਿੰਗ ਕੀਤੀ। ਦਿਲਜੀਤ ਦੋਸਾਂਝ ਨੇ ਇਹ ਵੀ ਦੱਸਿਆ ਕਿ ਅਲੀ ਨੇ ਉਨ੍ਹਾਂ ਤੋਂ ਇਸ ਲਈ ਕੋਈ ਪੈਸਾ ਨਹੀਂ ਲਿਆ।

ਇਹ ਖ਼ਬਰ ਵੀ ਪੜ੍ਹੋ - ਨੀਨਾ ਗੁਪਤਾ ਦਾ ਹੈਰਾਨੀਜਨਕ ਖੁਲਾਸਾ, ਕਿਹਾ- 'ਬਚਪਨ 'ਚ ਡਾਕਟਰ ਤੇ ਟੇਲਰ ਨੇ ਕੀਤੀ ਸੀ ਛੇੜਛਾੜ'

ਬੇਸ਼ੱਕ ਦੋਵੇਂ ਹੀ ਪ੍ਰਤਿਭਾਸ਼ਾਲੀ ਕਲਾਕਾਰਾਂ ਨੇ ਦਰਸ਼ਕਾਂ ਨੂੰ ਇਹ ਸ਼ਾਨਦਾਰ ਪ੍ਰੋਜੈਕਟ ਦਿੱਤਾ ਹੈ ਤੇ ਆਸ ਹੈ ਕਿ ਭਵਿੱਖ 'ਚ ਆਉਣ ਵਾਲੇ ਉਨ੍ਹਾਂ ਦੇ ਸਾਂਝੇ ਪ੍ਰਾਜੈਕਟ ਵੀ ਇੰਝ ਹੀ ਧਮਾਲਾਂ ਪਾਉਣਗੇ।

ਇਹ ਖ਼ਬਰ ਵੀ ਪੜ੍ਹੋ - ਗੀਤ ਗਰੇਵਾਲ ਦੇ ਹੱਥਾਂ ’ਤੇ ਲੱਗੀ ਪਰਮੀਸ਼ ਵਰਮਾ ਦੇ ਨਾਂ ਦੀ ਮਹਿੰਦੀ, ਵਿਆਹ ਦੀਆਂ ਤਿਆਰੀਆਂ ਸ਼ੁਰੂ


author

sunita

Content Editor

Related News