ਬਾਂਦ੍ਰਾ ’ਚ ਸਪਾਟ ਹੋਈ ਅਲਫ਼ੀਆ ਜਾਫ਼ਰੀ, ‘ਦਿ ਪਿਰਾਮਿਡ ਸਕੀਮ’ ਨਾਲ ਕੀਤਾ OTT ਡੈਬਿਊ

Monday, May 11, 2026 - 11:47 AM (IST)

ਬਾਂਦ੍ਰਾ ’ਚ ਸਪਾਟ ਹੋਈ ਅਲਫ਼ੀਆ ਜਾਫ਼ਰੀ, ‘ਦਿ ਪਿਰਾਮਿਡ ਸਕੀਮ’ ਨਾਲ ਕੀਤਾ OTT ਡੈਬਿਊ

ਮੁੰਬਈ- ਫ਼ਿਲਮ ਨਿਰਮਾਤਾ ਰੂਮੀ ਜਾਫ਼ਰੀ ਦੀ ਬੇਟੀ ਅਲਫ਼ੀਆ ਜਾਫ਼ਰੀ ਬਾਂਦ੍ਰਾ ’ਚ ਸਪਾਟ ਹੋਈ। ਅਲਫ਼ੀਆ ਨੇ ਹੁਣੇ ਜਿਹੇ ਰਿਲੀਜ਼ ਸੀਰੀਜ਼ ‘ਦਿ ਪਿਰਾਮਿਡ ਸਕੀਮ’ ਨਾਲ ਓ.ਟੀ.ਟੀ. ਡੈਬਿਊ ਕੀਤਾ ਸੀ। ਇਸ ਨੂੰ ਲੈ ਕੇ ਇੰਡਸਟਰੀ ਤੋਂ ਬਹੁਤ ਸ਼ਲਾਘਾ ਮਿਲੀ ਸੀ, ਜਿਨ੍ਹਾਂ ’ਚ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਕਰਨ ਜੌਹਰ ਵੀ ਸ਼ਾਮਿਲ ਰਹੇ।

ਸੀਰੀਜ਼ ’ਚ ਪਰਮਵੀਰ ਚੀਮਾ, ਰਣਵੀਰ ਸ਼ੌਰੀ ਅਤੇ ਸ਼ੇਖਰ ਸੁਮਨ ਅਹਿਮ ਭੂਮਿਕਾਵਾਂ ’ਚ ਹਨ। ‘ਦਿ ਪਿਰਾਮਿਡ ਸਕੀਮ’ ਇਕ ਬੇਚੈਨ ਨੌਜਵਾਨ ਗੋਲਡੀ ਦੀ ਕਹਾਣੀ ਹੈ, ਜਿਸ ਦੀ ਮਲਟੀ-ਲੈਵਲ ਮਾਰਕਟਿੰਗ ਬਿਜ਼ਨੈੱਸ ਜ਼ਰੀਏ ਅਮੀਰ ਬਣਨ ਦੀ ਚਾਹਤ, ਪ੍ਰੇਸ਼ਾਨੀ ਨਾਲ ਭਰੇ ਇਕ ਰੋਲਰਕੋਸਟਰ ’ਚ ਬਦਲ ਜਾਂਦੀ ਹੈ। ਇਸ ਤਰ੍ਹਾਂ ਇਹ ਨਾ ਸਿਰਫ਼ ਉਸ ਦਾ ਭਵਿੱਖ, ਸਗੋਂ ਜੁਆਇੰਟ ਫੈਮਿਲੀ ਦਾ ਪਿਆਰ ਅਤੇ ਵਿਸ਼ਵਾਸ ਵੀ ਦਾਅ ’ਤੇ ਲੱਗ ਜਾਂਦਾ ਹੈ।


author

cherry

Content Editor

Related News