ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਕਾਮੇਡੀਅਨ ਐਲੇਕਸ, ਇੰਡਸਟਰੀ ''ਚ ਪਸਰਿਆ ਮਾਤਮ
Monday, Mar 30, 2026 - 09:42 AM (IST)
ਲਾਸ ਏਂਜਲਸ (ਏਜੰਸੀ) : ਮਨੋਰੰਜਨ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪ੍ਰਸਿੱਧ ਸਟੈਂਡ-ਅੱਪ ਕਾਮੇਡੀਅਨ ਅਤੇ 'ਬਲੂ ਬਲੱਡਸ' ਵਰਗੇ ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਦਾਕਾਰ ਐਲੇਕਸ ਡੁਓਂਗ (Alex Duong) ਦਾ ਦਿਹਾਂਤ ਹੋ ਗਿਆ ਹੈ। ਉਹ ਮਹਿਜ਼ 42 ਸਾਲਾਂ ਦੇ ਸਨ।
ਇਹ ਵੀ ਪੜ੍ਹੋ: 14 ਦਿਨਾਂ 'ਚ ਘਟਿਆ 4 ਕਿੱਲੋ ਭਾਰ, ਮਸ਼ਹੂਰ ਅਦਾਕਾਰਾ ਦੀ ਹਸਪਤਾਲ ਤੋਂ ਤਸਵੀਰ ਆਈ ਸਾਹਮਣੇ

ਕੈਂਸਰ ਨਾਲ ਲੜ ਰਹੇ ਸਨ ਜੰਗ
ਰਿਪੋਰਟਾਂ ਮੁਤਾਬਕ, ਐਲੇਕਸ ਪਿਛਲੇ ਕਾਫੀ ਸਮੇਂ ਤੋਂ 'ਐਲਵੀਓਲਰ ਰੈਬਡੋਮਾਇਓਸਾਰਕੋਮਾ' ਨਾਮਕ ਇੱਕ ਦੁਰਲੱਭ ਕਿਸਮ ਦੇ ਕੈਂਸਰ ਨਾਲ ਜੂਝ ਰਹੇ ਸਨ। ਇਹ ਕੈਂਸਰ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਪ੍ਰਭਾਵਿਤ ਕਰ ਰਿਹਾ ਸੀ। ਉਨ੍ਹਾਂ ਦੇ ਇਲਾਜ ਲਈ ਫਰਵਰੀ 2025 ਵਿੱਚ ਇੱਕ 'GoFundMe' ਪੇਜ ਵੀ ਬਣਾਇਆ ਗਿਆ ਸੀ ਤਾਂ ਜੋ ਡਾਕਟਰੀ ਖਰਚਿਆਂ ਵਿੱਚ ਮਦਦ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਸ਼ਰਮਨਾਕ ! ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ TV ਅਦਾਕਾਰ ਨੇ ਚਾਕੂ ਨਾਲ ਵਿੰਨ੍ਹ 'ਤੀ ਨੌਕਰਾਣੀ

ਪਰਿਵਾਰ ਦੀ ਮੌਜੂਦਗੀ ਵਿੱਚ ਲਏ ਆਖਰੀ ਸਾਹ
ਐਲੇਕਸ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਵੱਲੋਂ ਸੋਸ਼ਲ ਮੀਡੀਆ ਰਾਹੀਂ ਕੀਤੀ ਗਈ। ਪੋਸਟ ਵਿੱਚ ਦੱਸਿਆ ਗਿਆ ਕਿ ਐਲੇਕਸ ਨੇ ਐਤਵਾਰ ਸਵੇਰੇ ਦੋਸਤਾਂ ਅਤੇ ਪਰਿਵਾਰ ਦੇ ਪਿਆਰ ਦੇ ਵਿਚਕਾਰ ਸ਼ਾਂਤੀਪੂਰਵਕ ਆਖਰੀ ਸਾਹ ਲਏ। ਦਿਹਾਂਤ ਤੋਂ ਪਹਿਲਾਂ ਉਹ ਆਪਣੀ ਪਤਨੀ ਕ੍ਰਿਸਟੀਨਾ ਅਤੇ ਧੀ ਐਵਰੈਸਟ ਨੂੰ ਮਿਲੇ। ਐਲੇਕਸ ਡੁਓਂਗ ਨੇ ਕਈ ਪ੍ਰਸਿੱਧ ਟੀਵੀ ਸ਼ੋਅਜ਼ ਅਤੇ ਫਿਲਮਾਂ ਵਿੱਚ ਕੰਮ ਕੀਤਾ ਸੀ। ਐਲੇਕਸ ਦੇ ਅਚਾਨਕ ਚਲੇ ਜਾਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਕਾਮੇਡੀ ਜਗਤ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: IPL 2026: ਜਿੱਤ ਮਗਰੋਂ ਵਿਰਾਟ ਕੋਹਲੀ ਨੇ ਸਟੇਡੀਅਮ 'ਚ ਹੀ ਪਤਨੀ ਅਨੁਸ਼ਕਾ 'ਤੇ ਲੁਟਾਇਆ ਪਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
