ਅਲਾਇਆ ਨੇ ਸ਼ੋਅ ‘ਦਿਲ ਕੋ ਤੁਮਸੇ ਪਿਆਰ ਹੁਆ’ ਦੇ ਪ੍ਰੋਮੋ ’ਤੇ ਸਾਂਝੇ ਕੀਤੇ ਵਿਚਾਰ

Wednesday, Jul 17, 2024 - 10:39 AM (IST)

ਮੁੰਬਈ (ਬਿਊਰੋ) - ਸਟਾਰ ਪਲੱਸ ਨੇ ਆਪਣੇ ਨਵੇਂ ਸ਼ੋਅ ‘ਦਿਲ ਕੋ ਤੁਮਸੇ ਪਿਆਰ ਹੁਆ’ ਨਾਲ ਨਵੀਂ ਦੁਨੀਆ ’ਚ ਪ੍ਰਵੇਸ਼ ਕੀਤਾ ਹੈ। ਸ਼ੋਅ ਵਿਚ ਅਦਿਤੀ ਤ੍ਰਿਪਾਠੀ (ਦੀਪਿਕਾ) ਤੇ ਅਕਸ਼ਿਤ ਸੁਖੀਜਾ (ਚਿਰਾਗ) ਮੁੱਖ ਭੂਮਿਕਾਵਾਂ ’ਚ ਹਨ। ਰਾਜਸਥਾਨ ਦੀ ਪਿੱਠਭੂਮੀ ’ਤੇ ਬਣੀ ‘ਦਿਲ ਕੋ ਤੁਮਸੇ ਪਿਆਰ ਹੁਆ’ ਦੀਪਿਕਾ-ਚਿਰਾਗ ਦੀ ਕਹਾਣੀ ਹੈ। ਨਿਰਮਾਤਾਵਾਂ ਨੇ ਹਾਲ ਹੀ ’ਚ ਸ਼ੋਅ ਦਾ ਇਕ ਦਿਲਚਸਪ ਪ੍ਰੋਮੋ ਜਾਰੀ ਕੀਤਾ ਹੈ, ਜਿਸ ਵਿਚ ਦੀਪਿਕਾ ਦੇ ਭਾਵਨਾਤਮਕ ਸੰਘਰਸ਼ ਅਤੇ ਉਸ ਦੀ ਜ਼ਿੰਦਗੀ ’ਚ ਦਰਪੇਸ਼ ਚੁਣੌਤੀਆਂ ਨੂੰ ਦਰਸਾਇਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਤੁਸੀਂ ਸੁਣਿਆ ਕਰਨ ਔਜਲਾ ਦੇ ਗੀਤ 'ਤੌਬਾ-ਤੌਬਾ' ਦਾ ਇਹ ਨਵਾਂ ਵਰਜ਼ਨ, ਹੱਸ-ਹੱਸ ਪੈਣਗੀਆਂ ਢਿੱਡੀਂ ਪੀੜਾਂ

ਪ੍ਰੋਮੋ ਤੋਂ ਇਲਾਵਾ ਬਾਲੀਵੁੱਡ ਸਟਾਰ ਅਲਾਇਆ ਐੱਫ. ਨੇ ਵਿਸ਼ੇਸ਼ ਸੰਦੇਸ਼ ਦਿੱਤਾ ਹੈ। ਅਲਾਇਆ ਦੇ ਵਿਚਾਰ ਕਿ ਕੀ ਉਹ ਫੇਅਰੀ ਟੇਲਸ ਹੋਣ ’ਤੇ ਵਿਸ਼ਵਾਸ ਕਰਦੀ ਹੈ ਜਾਂ ਨਹੀਂ : ‘‘ਫੇਅਰੀ ਟੇਲਸ ਮਜ਼ੇਦਾਰ ਲੱਗਦੀਆਂ ਹਨ, ਪਰ ਮੈਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਵਿਚ ਵਿਸ਼ਵਾਸ ਕਰਦੀ ਹਾਂ, ਭਾਵੇਂ ਉਹ ਪਿਆਰ ਹੋਵੇ, ਪਰਿਵਾਰ ਜਾਂ ਕਰੀਅਰ ਹੋਵੇ।’’ ਸ਼ੋਅ ਸਟਾਰ ਪਲੱਸ ’ਤੇ ਸ਼ਾਮ 7 ਵਜੇ ਪ੍ਰਸਾਰਿਤ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ -  ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News