ਅਕਸ਼ੇ ਕੁਮਾਰ ਦੇ ਘਰ ਛਾਇਆ ਮਾਤਮ, ਮਾਂ ਅਰੁਣਾ ਭਾਟੀਆ ਦਾ ਹੋਇਆ ਦਿਹਾਂਤ

Wednesday, Sep 08, 2021 - 10:04 AM (IST)

ਅਕਸ਼ੇ ਕੁਮਾਰ ਦੇ ਘਰ ਛਾਇਆ ਮਾਤਮ, ਮਾਂ ਅਰੁਣਾ ਭਾਟੀਆ ਦਾ ਹੋਇਆ ਦਿਹਾਂਤ

ਮੁੰਬਈ (ਬਿਊਰੋ) -  ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਦੀ ਮਾਂ ਅਰੁਣਾ ਭਾਟੀਆ ਦਾ ਅੱਜ ਦਿਹਾਂਤ ਹੋ ਗਿਆ। ਇਸ ਗੱਲ ਦੀ ਜਾਣਕਾਰੀ ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਦੀ ਮਾਂ ਦੀ ਸਿਹਤ ਲੰਮੇ ਸਮੇਂ ਤੋਂ ਖ਼ਰਾਬ ਚੱਲ ਰਹੀ ਸੀ ਅਤੇ ਹੁਣ ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਸੀ। ਅਕਸ਼ੇ ਕੁਮਾਰ ਆਪਣੀ ਮਾਂ ਅਰੁਣਾ ਭਾਟੀਆ ਦੇ ਬਹੁਤ ਕਰੀਬ ਸਨ, ਇਸ ਲਈ ਜਿਵੇਂ ਹੀ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੀ ਮਾਂ ਬੀਮਾਰ ਹੈ, ਉਨ੍ਹਾਂ ਨੇ ਤੁਰੰਤ ਸ਼ੂਟਿੰਗ ਤੋਂ ਬ੍ਰੇਕ ਲੈ ਲਿਆ ਅਤੇ ਸੋਮਵਾਰ ਸਵੇਰੇ ਮੁੰਬਈ ਪਹੁੰਚ ਗਏ। 

ਅਕਸ਼ੇ ਕੁਮਾਰ ਪਿਛਲੇ ਕਈ ਹਫ਼ਤਿਆਂ ਤੋਂ ਇੰਗਲੈਂਡ ਵਿਚ ਫ਼ਿਲਮ 'ਸਿੰਡਰੇਲਾ' ਦੀ ਸ਼ੂਟਿੰਗ ਕਰ ਰਹੇ ਸਨ। ਫਿਲਹਾਲ ਉਹ ਮੁੰਬਈ ਆ ਗਏ ਹਨ ਪਰ ਇਸ ਲਈ ਮੇਕਰਸ ਨੂੰ ਕੋਈ ਨੁਕਸਾਨ ਨਾ ਹੋਵੇ, ਅਕਸ਼ੇ ਨੇ ਉਨ੍ਹਾਂ ਨੂੰ ਫ਼ਿਲਮ ਦੇ ਉਨ੍ਹਾਂ ਪਾਰਟਸ ਦੀ ਸ਼ੂਟਿੰਗ ਜਾਰੀ ਰੱਖਣ ਲਈ ਕਿਹਾ ਹੈ ਜਿਨ੍ਹਾਂ ਵਿਚ ਅਕਸ਼ੇ ਨਹੀਂ ਹਨ। 

ਅਕਸ਼ੇ ਕੁਮਾਰ ਦੀਆਂ ਹੋਰ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਕਸ਼ੇ ਕੋਲ ਫ਼ਿਲਮਾਂ ਦੀ ਲਾਈਨ ਹੈ। ਅਕਸ਼ੇ ਦੀ 'ਅਤਰੰਗੀ ਰੇ', 'ਸੂਰਿਆਵੰਸ਼ੀ' ਫ਼ਿਲਮ ਰਿਲੀਜ਼ਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ, ਜਦਕਿ ਉਹ ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਵਿਚ ਰੁਝੇ ਹੋਏ ਹਨ। ਹਾਲ ਹੀ ਵਿਚ ਉਨ੍ਹਾਂ ਦੀ 'ਬੈਲ ਬੌਟਮ' ਫ਼ਿਲਮ ਰਿਲੀਜ਼ ਹੋਈ ਸੀ, ਜਿਸ ਨੂੰ ਠੀਕ ਠਾਕ ਰਿਸਪੌਂਸ ਮਿਲਿਆ ਸੀ। 


author

sunita

Content Editor

Related News