ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਅਕਸ਼ੇ ਕੁਮਾਰ, ਐਕਸ਼ਨ ਸੀਨ ਕਰ ਰਹੇ ਸਨ ਸ਼ੂਟ

Saturday, Mar 25, 2023 - 12:12 PM (IST)

ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਅਕਸ਼ੇ ਕੁਮਾਰ, ਐਕਸ਼ਨ ਸੀਨ ਕਰ ਰਹੇ ਸਨ ਸ਼ੂਟ

ਮੁੰਬਈ (ਬਿਊਰੋ)– ਬਾਲੀਵੁੱਡ ਖਿਡਾਰੀ ਅਕਸ਼ੇ ਕੁਮਾਰ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਆਪਣੀ ਨਵੀਂ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦੇ ਸੈੱਟ ’ਤੇ ਜ਼ਖ਼ਮੀ ਹੋ ਗਏ ਸਨ। ਇਸ ਫ਼ਿਲਮ ਲਈ ਅਕਸ਼ੇ ਕਾਫੀ ਮਿਹਨਤ ਕਰ ਰਹੇ ਹਨ। ਆਪਣੇ ਸਟੰਟ ਖ਼ੁਦ ਕਰਨ ਵਾਲੇ ਅਕਸ਼ੇ ਨੂੰ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਤੇ ਉਹ ਜਲਦੀ ਠੀਕ ਹੋ ਜਾਵੇਗਾ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ‘ਬੜੇ ਮੀਆਂ ਛੋਟੇ ਮੀਆਂ’ ਦੇ ਸੈੱਟ ’ਤੇ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਅਕਸ਼ੇ ਕੁਮਾਰ ਨੂੰ ਸੱਟ ਲੱਗ ਗਈ। ਇਸ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਹ ਸੱਟ ਗੰਭੀਰ ਨਹੀਂ ਹੈ। ਖ਼ਬਰਾਂ ’ਚ ਸੂਤਰ ਨੇ ਦੱਸਿਆ ਹੈ ਕਿ ਅਕਸ਼ੇ ਆਪਣੇ ਸਹਿ-ਕਲਾਕਾਰ ਟਾਈਗਰ ਸ਼ਰਾਫ ਨਾਲ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸਨ। ਇਕ ਵੱਖਰਾ ਹੀ ਸਟੰਟ ਸੀ ਕਿ ਅਦਾਕਾਰ ਨੂੰ ਸ਼ੂਟ ਕਰਨਾ ਪਿਆ, ਜਿਸ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ। ਖ਼ਬਰਾਂ ਮੁਤਾਬਕ ਇਸ ਸਮੇਂ ਅਕਸ਼ੇ ਦੇ ਗੋਡੇ ’ਚ ਸੱਟ ਲੱਗੀ ਹੈ। ਜਦੋਂ ਤੱਕ ਉਹ ਠੀਕ ਨਹੀਂ ਹੁੰਦੀ, ਫ਼ਿਲਮ ਦੇ ਐਕਸ਼ਨ ਸੀਨਜ਼ ਦੀ ਸ਼ੂਟਿੰਗ ਰੋਕ ਦਿੱਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦੀ ਬਾਥਰੂਮ ’ਚ ਮਿਲੀ ਲਾਸ਼

ਟਾਈਗਰ ਸ਼ਰਾਫ ਤੇ ਅਕਸ਼ੇ ਕੁਮਾਰ ਸਕਾਟਲੈਂਡ ’ਚ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਦੀ ਸ਼ੂਟਿੰਗ ਕਰ ਰਹੇ ਹਨ। ਦੋਵੇਂ ਐਕਸ਼ਨ ਹੀਰੋ ਆਪਣੇ-ਆਪਣੇ ਐਕਸ਼ਨ ਸੀਨ ਕਰਨ ਲਈ ਜਾਣੇ ਜਾਂਦੇ ਹਨ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਇਸ ਫ਼ਿਲਮ ’ਚ ਵੀ ਦੋਵੇਂ ਜ਼ਬਰਦਸਤ ਅੰਦਾਜ਼ ’ਚ ਨਜ਼ਰ ਆਉਣਗੇ। ਅਕਸ਼ੇ ਕੁਮਾਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਤੋਂ ਬਾਅਦ ਪ੍ਰਸ਼ੰਸਕਾਂ ਨੇ ਟਵਿਟਰ ’ਤੇ ਉਨ੍ਹਾਂ ਲਈ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਖਿਲਾੜੀ ਕੁਮਾਰ ਜਲਦ ਹੀ ਠੀਕ ਹੋ ਜਾਵੇਗਾ ਤੇ ਮੁੜ ਐਕਸ਼ਨ ਸੀਨ ਕਰਨਾ ਸ਼ੁਰੂ ਕਰ ਦੇਵੇਗਾ।

#AkshayKumar ਤੇ GET WELL SOON AKI ਟਵਿਟਰ ’ਤੇ ਟ੍ਰੈਂਡ ਕਰ ਰਹੇ ਹਨ। ਯੂਜ਼ਰਸ ਤੇ ਪ੍ਰਸ਼ੰਸਕ ਅਕਸ਼ੇ ਕੁਮਾਰ ਨੂੰ ਐਕਸ਼ਨ ਦਾ ਪਿਤਾ ਕਹਿ ਰਹੇ ਹਨ। ਉਸ ਦਾ ਕਹਿਣਾ ਹੈ ਕਿ ਬਿਨਾਂ ਬਾਡੀ ਡਬਲ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਕਰਨ ਨਾਲ ਦੁੱਖ ਹੁੰਦਾ ਹੈ ਪਰ ਅਕਸ਼ੇ ਜਲਦੀ ਠੀਕ ਹੋ ਕੇ ਵਾਪਸ ਆ ਜਾਵੇਗਾ। ਕਈ ਪ੍ਰਸ਼ੰਸਕਾਂ ਨੇ ਵੀ ਅਦਾਕਾਰ ਦੀ ਤਾਰੀਫ਼ ਕੀਤੀ ਕਿ 55 ਸਾਲ ਦੀ ਉਮਰ ’ਚ ਉਹ ਖ਼ੁਦ ਆਪਣੇ ਐਕਸ਼ਨ ਸੀਨਜ਼ ਦੀ ਸ਼ੂਟਿੰਗ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News