ਅਕਸ਼ੇ ਕੁਮਾਰ ਤੇ ਮਾਨੁਸ਼ੀ ਛਿੱਲਰ ਨੇ ਸੋਮਨਾਥ ਮੰਦਰ ’ਚ ਸਮਰਾਟ ਪ੍ਰਿਥਵੀਰਾਜ ਨੂੰ ਦਿੱਤੀ ਸ਼ਰਧਾਂਜਲੀ
Wednesday, Jun 01, 2022 - 02:40 PM (IST)

ਮੁੰਬਈ (ਬਿਊਰੋ)– ਅਕਸ਼ੇ ਕੁਮਾਰ, ਮਾਨੁਸ਼ੀ ਛਿੱਲਰ ਤੇ ਫ਼ਿਲਮ ਨਿਰਮਾਤਾ ਡਾ. ਚੰਦਰਪ੍ਰਕਾਸ਼ ਦਿਵੇਦੀ ਨੇ ਭਾਰਤ ਦੀ ਅਾਜ਼ਾਦੀ ਦੀ ਰੱਖਿਆ ਲਈ ਸਮਰਾਟ ਪ੍ਰਿਰਥਵੀਰਾਜ ਚੌਹਾਨ ਦੀ ਭਾਵਨਾ, ਬਹਾਦਰੀ ਤੇ ਕੁਰਬਾਨੀ ਨੂੰ ਸਲਾਮ ਕਰਨ ਦੇ ਸੰਕੇਤ ਰੂਪ ’ਚ ਬੀਤੇ ਦਿਨੀਂ ਇਤਿਹਾਸਕ ਸੋਮਨਾਥ ਮੰਦਰ ’ਚ ਸ਼ਰਧਾਂਜਲੀ ਦਿੱਤੀ। ਸਮਰਾਟ ਪ੍ਰਿਥਵੀਰਾਜ ਚੌਹਾਨ ਦਾ ਝੰਡਾ ਲੈ ਕੇ ਉਨ੍ਹਾਂ ਨੇ ਉਸ ਬਹਾਦਰ ਯੌਧਾ ਨੂੰ ਸਨਮਾਨਿਤ ਕੀਤਾ, ਜੋ ਭਾਰਤ ਦੇ ਅੰਤਿਮ ਹਿੰਦੂ ਸਮਰਾਟ ਹੋਏ ਹਨ।
‘ਸਮਰਾਟ ਪ੍ਰਿਥਵੀਰਾਜ’ ਬਹਾਦਰ ਰਾਜਾ ਪ੍ਰਿਥਵੀਰਾਜ ਚੌਹਾਨ ਦੇ ਗੌਰਵਸ਼ਾਲੀ ਜੀਵਨ ’ਤੇ ਆਧਾਰਿਤ ਹੈ ਤੇ ਇਸ ’ਚ ਅਕਸ਼ੇ ਕੁਮਾਰ ਮੁੱਖ ਭੂਮਿਕਾ ’ਚ ਹਨ। ਉਹ ਇਸ ਫ਼ਿਲਮ ’ਚ ਬੇਰਹਿਮ ਹਮਲਾਵਰ ਮੁਹੰਮਦ ਗੌਰੀ ਨਾਲ ਭਾਰਤ ਦੀ ਰੱਖਿਆ ਲਈ ਬਹਾਦਰੀ ਨਾਲ ਲੜਨ ਵਾਲੇ ਮਹਾਨ ਯੌਧੇ ਦੀ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਰਿਲੀਜ਼ ਦੇ ਇਕ ਭਾਗ ਦੇ ਰੂਪ ’ਚ ਨਿਰਦੇਸ਼ਕ ਡਾ. ਚੰਦਰਪ੍ਰਕਾਸ਼ ਦਿਵੇਦੀ ਆਪਣੇ ਝੰਡੇ ਨੂੰ ਭਾਰਤ ਦੇ ਇਤਿਹਾਸਕ ਸਥਾਨਾਂ ’ਤੇ ਲਿਜਾ ਕੇ ਉਨ੍ਹਾਂ ਦੇ ਜੀਵਨ ਤੇ ਨਿਰਸਵਾਰਥ ਯੋਗਦਾਨ ਦਾ ਸਨਮਾਨ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਮਾਪਿਆਂ ਦਾ ਦਰਦ, ਕਿਹਾ- ‘ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ, ਇਹ ਮਰਵਾ ਦਿੰਦੀ ਹੈ’
ਡਾ. ਚੰਦਰਪ੍ਰਕਾਸ਼ ਦਿਵੇਦੀ ਨੇ ਕਿਹਾ ਕਿ ਸੋਮਨਾਥ ਮੰਦਰ ਦਾ ਭਾਰਤ ’ਚ ਹਿੰਦੂ ਧਰਮ ’ਚ ਬਹੁਤ ਮਹੱਤਵ ਹੈ ਕਿਉਂਕਿ ਇਸ ਨੂੰ ਸਾਡੇ ਦੇਸ਼ ਦੇ ਜ਼ਾਲਮ ਹਮਲਾਵਰਾਂ ਵਲੋਂ ਪੀੜ੍ਹੀ ਦਰ ਪੀੜ੍ਹੀ ਲੁੱਟਿਆ ਗਿਆ ਸੀ। ਅਸੀਂ ਸਮਰਾਟ ਪ੍ਰਿਥਵੀਰਾਜ ਦਾ ਝੰਡਾ ਮੰਦਰ ’ਚ ਲਿਆਏ ਤੇ ਇਸ ਪਵਿੱਤਰ ਸਥਾਨ ਤੋਂ ਆਸ਼ੀਰਵਾਦ ਮੰਗਿਆ। ਸਮਰਾਟ ਪ੍ਰਿਥਵੀਰਾਜ ਚੌਹਾਨ ਅੰਤਿਮ ਹਿੰਦੂ ਸਮਰਾਟ ਸਨ, ਜੋ ਹਮਲਾਵਰਾਂ ਤੇ ਲੁਟੇਰਿਆਂ ਵਲੋਂ ਭਾਰਤ ਮਾਤਾ ਦੀ ਅਾਜ਼ਾਦੀ ਤੇ ਸਨਮਾਨ ਦੀ ਰੱਖਿਆ ਲਈ ਖੜ੍ਹੇ ਹੋਏ ਸਨ। ਅਸੀਂ ਇਹ ਫ਼ਿਲਮ ਉਨ੍ਹਾਂ ਦੇ ਸ਼ਾਨਦਾਰ ਜਜ਼ਬੇ ਨੂੰ ਸਲਾਮ ਕਰਨ ਲਈ ਬਣਾਈ ਹੈ। ਵਾਰਾਣਸੀ ’ਚ ਝੰਡੇ ਦੇ ਨਾਲ ਗੰਗਾ ਪੂਜਾ ਕਰਨ ਤੋਂ ਬਾਅਦ ਹੁਣ ਅਸੀਂ ਸੋਮਨਾਥ ਮੰਦਰ ’ਚ ਵੀਰ ਯੌਧੇ ਨੂੰ ਸ਼ਰਧਾਂਜਲੀ ਦੇ ਰਹੇ ਹਾਂ।
ਇਕ ਟੀਮ ਦੇ ਰੂਪ ’ਚ ਇਹ ਸਾਡੇ ਲਈ ਇਕ ਨਾਵਿਸ਼ਵਾਸਯੋਗ ਪਲ ਹੈ, ਜੋ ਸਮਰਾਟ ਦੇ ਜੀਵਨ ਨੂੰ ਵੱਡੇ ਪਰਦੇ ’ਤੇ ਜ਼ਿੰਦਾ ਕਰਨਾ ਚਾਹੁੰਦਾ ਸੀ। ਸੋਮਨਾਥ ਮੰਦਰ ਹਿੰਦੂਆਂ ਲਈ ਸਭ ਤੋਂ ਪਵਿੱਤਰ ਤੀਰਥ ਸਥਾਨਾਂ ’ਚੋਂ ਇਕ ਮੰਨਿਆ ਜਾਂਦਾ ਹੈ। ਇਹ ਭਗਵਾਨ ਸ਼ਿਵ ਦੇ 12 ਜਯੋਤਿਰਲਿੰਗ ਮੰਦਰਾਂ ’ਚੋਂ ਪਹਿਲਾ ਹੈ। ਕਈ ਮੁਸਲਮਾਨ ਹਮਲਾਵਾਂ ਵਲੋਂ ਵਾਰ-ਵਾਰ ਨਾਸ਼ ਤੋਂ ਬਾਅਦ ਮੰਦਰ ਦਾ ਦੁਬਾਰਾ ਨਿਰਮਾਣ ਕੀਤਾ ਗਿਆ ਸੀ, ਜਿਸ ’ਚ ਗਜਨੀ ਤੇ ਮਹਿਮੂਦ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕਥਿਤ ਤੌਰ ’ਤੇ 17 ਵਾਰ ਮੰਦਰ ’ਤੇ ਹਮਲਾ ਕੀਤਾ ਸੀ। ਫ਼ਿਲਮ 3 ਜੂਨ ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।