ਉਡੀਕਾਂ ਖ਼ਤਮ, ਰਿਲੀਜ਼ ਹੋਇਆ ਅਕਸ਼ੇ ਕੁਮਾਰ ਦੀ ਫ਼ਿਲਮ ‘ਲਕਸ਼ਮੀ ਬੰਬ’ ਦਾ ਟਰੇਲਰ (ਵੀਡੀਓ)

10/9/2020 5:08:26 PM

ਮੁੰਬਈ (ਬਿਊਰੋ) - ਇਸ ਸਾਲ ਦੀ ਮੋਸਟ ਅਵੇਟਡ ਫ਼ਿਲਮ ‘ਲਕਸ਼ਮੀ ਬੰਬ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਕਿਹਾ ਜਾ ਰਿਹਾ ਸੀ ਕਿ ਇਹ ਡਰਾਉਣੀ ਫ਼ਿਲਮ ਹੈ ਪਰ ਜਿਸ ਤਰ੍ਹਾਂ ਦਾ ਇਸ ਫ਼ਿਲਮ ਦਾ ਟਰੇਲਰ ਹੈ ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਤੁਹਾਨੂੰ ਹਸਾ ਹਸਾ ਕੇ ਲੋਟ-ਪੋਟ ਕਰ ਦੇਵੇਗੀ । ਇਸ ਫ਼ਿਲਮ ਵਿਚ ਅਕਸ਼ੇ ਕੁਮਾਰ ਤੋਂ ਇਲਾਵਾ ਹੋਰ ਕਿਰਦਾਰਾਂ ਦੀ ਕਾਮਿਕ ਐਂਟਰੀ ਵੀ ਕਮਾਲ ਦੀ ਦਿਖਾਈ ਦੇ ਰਹੀ ਹੈ। ਕਿਆਰਾ ਅਡਵਾਨੀ ਦਾ ਬੋਲਡ ਅੰਦਾਜ਼ ਵੀ ਦਿਖਾਈ ਦਿੱਤਾ ਹੈ। ਟਰੇਲਰ ਦੀ ਸ਼ੁਰੂਆਤ ਵਿਚ ਅਕਸ਼ੇ ਕੁਮਾਰ ਆਪਣੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੂੰ ਵਿਆਹ ਲਈ ਮਨਾਉਂਦੇ ਹੋਏ ਦਿਖਾਈ ਦਿੰਦੇ ਹਨ, ਜਿਸ ਵਿਚ ਕਮਾਲ ਦੀ ਕਮੇਡੀ ਦੇਖਣ ਨੂੰ ਮਿਲਦੀ ਹੈ। 


ਦੱਸ ਦਈਏ ਕਿ ਇਸ ਫ਼ਿਲਮ ਵਿਚ ਰਾਜੇਸ਼ ਸ਼ਰਮਾ ਨੇ ਕਿਆਰਾ ਅਡਵਾਨੀ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਰਾਕੇਸ਼ ਦੀ ਸਪੈਸ਼ਲ 26 ਤੋਂ ਬਾਅਦ ਅਕਸ਼ੇ ਕੁਮਾਰ ਨਾਲ ਦੂਜੀ ਫ਼ਿਲਮ ਹੈ। ਇਹ ਫ਼ਿਲਮ 9 ਨਵੰਬਰ ਨੂੰ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ। ਇਸ ਦਿਨ ਅਕਸ਼ੇ ਕੁਮਾਰ ਦਾ ਜਨਮ ਦਿਨ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਤਮਿਲ ਫ਼ਿਲਮ 'ਕੰਚਨਾ' ਦਾ ਰੀਮੇਕ ਹੈ ।


sunita

Content Editor sunita