‘ਵਾਰ ਹੀਰੋ ਮੇਜਰ ਜਨਰਲ ਇਯਾਨ ਕਾਰਡੋਜੋ ਦੀ ਭੂਮਿਕਾ ਨਿਭਾਉਣਗੇ ਅਕਸ਼ੇ ਕੁਮਾਰ’

Sunday, Oct 17, 2021 - 12:20 PM (IST)

‘ਵਾਰ ਹੀਰੋ ਮੇਜਰ ਜਨਰਲ ਇਯਾਨ ਕਾਰਡੋਜੋ ਦੀ ਭੂਮਿਕਾ ਨਿਭਾਉਣਗੇ ਅਕਸ਼ੇ ਕੁਮਾਰ’

ਮੁੰਬਈ (ਬਿਊਰੋ)– ਫ਼ਿਲਮ ‘ਅਤਰੰਗੀ ਰੇ’ ਤੇ ‘ਰਕਸ਼ਾ ਬੰਧਨ’ ਤੋਂ ਬਾਅਦ ਅਕਸ਼ੇ ਕੁਮਾਰ ਨੇ ਆਨੰਦ ਐੱਲ. ਰਾਏ ਦੀ ਕਲਰ ਯੈਲੋ ਪ੍ਰੋਡਕਸ਼ਨਜ਼ ਤੇ ਕੇਪ ਆਫ ਗੁੱਡ ਫਿਲਮਜ਼ ਨਾਲ ਇਕ ਵਾਰ ਫਿਰ ਹੱਥ ਮਿਲਾਇਆ ਹੈ। ਉਹ ਭਾਰਤੀ ਫੌਜ ਦੀ ਗੋਰਖਾ ਰੈਜੀਮੈਂਟ (5ਵੀਂ ਗੋਰਖਾ ਰਾਈਫਲਜ਼) ਦੇ ਇਕ ਮਹਾਨ ਅਧਿਕਾਰੀ ਮੇਜਰ ਜਨਰਲ ਇਯਾਨ ਕਾਰਡੋਜੋ ਦੇ ਜੀਵਨ ’ਤੇ ਆਧਾਰਿਤ ਬਾਇਓਪਿਕ ‘ਗੋਰਖਾ’ ਲਈ ਨਾਲ ਆਏ ਹਨ। ਫ਼ਿਲਮ ਦਾ ਨਿਰਦੇਸ਼ਨ ਰਾਸ਼ਟਰੀ ਇਨਾਮ ਜੇਤੂ ਸੰਜੈ ਪੂਰਨ ਸਿੰਘ ਚੌਹਾਨ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਫ਼ਿਲਮ ਜਗਤ ਦੇ ਮਸ਼ਹੂਰ ਪ੍ਰੋਡਕਸ਼ਨ ਹਾਊਸਿਜ਼ ਲਈ ਸਖ਼ਤ ਮੁਕਾਬਲੇਬਾਜ਼ ਦੇ ਰੂਪ ’ਚ ਉੱਭਰ ਰਹੇ ਨੇ ਦਲਜੀਤ ਥਿੰਦ

ਅਕਸ਼ੇ ਉਸ ਮਹਾਨ ਯੁੱਧ ਨਾਇਕ ਦੀ ਭੂਮਿਕਾ ਨਿਭਾਉਣਗੇ, ਜਿਸ ਨੇ 1962, 1965 ਦੀਆਂ ਲੜਾਈਆਂ ’ਚ ਤੇ ਵਿਸ਼ੇਸ਼ ਤੌਰ ’ਤੇ 1971 ਦੀ ਭਾਰਤ-ਪਾਕਿਸਤਾਨ ਲੜਾਈ ਲੜੀ ਸੀ। ਇਕ ਲੜਾਈ ਆਈਕਨ ਦੇ ਬਾਰੇ ’ਚ ਇਹ ਇਕ ਵਿਸ਼ੇਸ਼ ਫ਼ਿਲਮ ਹੋਣ ਦੇ ਨਾਤੇ ਅਕਸ਼ੇ ਨੇ ਇਸ ਨੂੰ ਖ਼ੁਦ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਅਕਸ਼ੇ ਕੁਮਾਰ ਨੇ ਇਸ ਫ਼ਿਲਮ ਦਾ ਫਸਟ ਲੁੱਕ ਵੀ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਨਿਰਮਾਤਾ ਆਨੰਦ ਐੱਲ. ਰਾਏ ਕਹਿੰਦੇ ਹਨ ਕਿ ਅਸੀ ਇਕ ਮਹਾਨ ਯੁੱਧ ਨਾਇਕ ਮੇਜਰ ਜਨਰਲ ਇਯਾਨ ਕਾਰਡੋਜੋ, ਜਿਨ੍ਹਾਂ ਦਾ ਨਾਮ ਬੇਹੱਦ ਹਿੰਮਤ ਲਈ ਇਤਿਹਾਸ ’ਚ ਦਰਜ ਹੈ, ਮੈਂ ਅਕਸ਼ੈ ਸਰ ਦੇ ਨਾਲ ਤੀਜੀ ਵਾਰ ਕੰਮ ਕਰਨ ਲਈ ਵੀ ਉਤਸ਼ਾਹਿਤ ਹਾਂ। ਨਿਰਮਾਤਾ ਹਿਮਾਂਸ਼ੂ ਸ਼ਰਮਾ ਕਹਿੰਦੇ ਹਨ ਕਿ ਅਸੀਂ ਇਸ ਫ਼ਿਲਮ ’ਚ ਮੇਜਰ ਜਨਰਲ ਇਯਾਨ ਕਾਰਡੋਜੋ ਨੂੰ ਸਨਮਾਨਿਤ ਕਰਨ ਦੀ ਉਮੀਦ ਕਰਦੇ ਹਾਂ, ਜੋ ਕਈ ਲੋਕਾਂ ਨੂੰ ਪ੍ਰੇਰਿਤ ਕਰੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News