ਅਕਸ਼ੇ ਕੁਮਾਰ ਨੇ ਸ਼ੁਰੂ ਕੀਤੀ ‘ਰਕਸ਼ਾ ਬੰਧਨ’ ਦੀ ਸ਼ੂਟਿੰਗ, ਤਸਵੀਰ ਸਾਂਝੀ ਕਰ ਲਿਖੀਆਂ ਭਾਵੁਕ ਗੱਲਾਂ

Monday, Jun 21, 2021 - 02:38 PM (IST)

ਅਕਸ਼ੇ ਕੁਮਾਰ ਨੇ ਸ਼ੁਰੂ ਕੀਤੀ ‘ਰਕਸ਼ਾ ਬੰਧਨ’ ਦੀ ਸ਼ੂਟਿੰਗ, ਤਸਵੀਰ ਸਾਂਝੀ ਕਰ ਲਿਖੀਆਂ ਭਾਵੁਕ ਗੱਲਾਂ

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਇਕ ਵਾਰ ਮੁੜ ਜਨ-ਜੀਵਨ ਸਾਧਾਰਣ ਹੋਣ ਲੱਗਾ ਹੈ। ਸੂਬਾ ਸਰਕਾਰਾਂ ਕੋਰੋਨਾ ਦੇ ਘਟਦੇ ਕੇਸਾਂ ਦੇ ਮੱਦੇਨਜ਼ਰ ਤਾਲਾਬੰਦੀ ’ਚ ਛੋਟ ਵੀ ਦਿੰਦੀਆਂ ਨਜ਼ਰ ਆ ਰਹੀਆਂ ਹਨ। ਇਸ ਦਾ ਸਿੱਧਾ ਫਾਇਦਾ ਐਂਟਰਟੇਨਮੈਂਟ ਇੰਡਸਟਰੀ ਨੂੰ ਹੋ ਰਿਹਾ ਹੈ।

ਇਕ ਵਾਰ ਮੁੜ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਕੋਲ ਮੌਜੂਦਾ ਸਮੇਂ ’ਚ ਕਈ ਸਾਰੇ ਪ੍ਰਾਜੈਕਟਸ ਹਨ। ਹੁਣ ਤਾਲਾਬੰਦੀ ਖੁੱਲ੍ਹਦਿਆਂ ਹੀ ਉਹ ਵੀ ਸ਼ੂਟਿੰਗ ’ਚ ਇਕ ਵਾਰ ਮੁੜ ਰੁੱਝ ਗਏ ਹਨ। ਉਨ੍ਹਾਂ ਦੀ ਫ਼ਿਲਮ ‘ਰਕਸ਼ਾ ਬੰਧਨ’ ਦੀ ਸ਼ੂਟਿੰਗ ਵੀ ਹੁਣ ਸ਼ੁਰੂ ਹੋ ਗਈ ਹੈ। ਖ਼ੁਦ ਅਕਸ਼ੇ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਅਕਸ਼ੇ ਕੁਮਾਰ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦੇ ਡਾਇਰੈਕਟਰ ਆਨੰਦ ਐੱਲ. ਰਾਏ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਦੋਵੇਂ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਅਕਸ਼ੇ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮੈਂ ਆਪਣੀ ਭੈਣ ਦੇ ਨਾਲ ਵੱਡਾ ਹੋਇਆ। ਉਹ ਮੇਰੀ ਪਹਿਲੀ ਦੋਸਤ ਸੀ। ਸਾਡੀ ਦੋਸਤੀ ਅਦਭੁੱਤ ਸੀ। ਆਨੰਦ ਐੱਲ. ਰਾਏ. ਦੀ ‘ਰਕਸ਼ਾ ਬੰਧਨ’ ਉਸੇ ਨੂੰ ਸਮਰਪਿਤ ਹੈ ਤੇ ਭਰਾ-ਭੈਣ ਦੇ ਇਕ ਖੂਬਸੂਰਤ ਰਿਸ਼ਤੇ ਨੂੰ ਸੈਲੀਬ੍ਰੇਟ ਕਰਨ ਜਾ ਰਹੀ ਹੈ। ਅੱਜ ਪਹਿਲੇ ਦਿਨ ਦੀ ਸ਼ੂਟਿੰਗ ਹੈ। ਤੁਹਾਡੇ ਸਾਰਿਆਂ ਦਾ ਪਿਆਰ ਦੇ ਦੁਆਵਾਂ ਚਾਹੁੰਦਾ ਹਾਂ।’

ਦੱਸ ਦੇਈਏ ਕਿ ਫ਼ਿਲਮ ’ਚ ਅਕਸ਼ੇ ਕੁਮਾਰ ਦੀ ਆਨਸਕ੍ਰੀਨ ਭੈਣ ਦੀ ਭੂਮਿਕਾ ਸਹਿਜਮੀਨ ਕੌਰ, ਦੀਪਿਕਾ ਖੰਨਾ, ਸਾਦੀਆ ਖਾਤੀਬ ਤੇ ਸਮ੍ਰਿਥੀ ਸ਼੍ਰੀਕਾਂਤ ਨਿਭਾ ਰਹੀਆਂ ਹਨ। ਇਸ ਫ਼ਿਲਮ ਦਾ ਐਲਾਨ ਸਾਲ 2020 ’ਚ ‘ਰੱਖੜੀ’ ਵਾਲੇ ਦਿਨ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News