ਅਕਸ਼ੈ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ਦਾ ਨਾਂ ਬਦਲ ਕੇ ਹੋਇਆ ‘ਸਮਰਾਟ ਪ੍ਰਿਥਵੀਰਾਜ’

Saturday, May 28, 2022 - 11:22 AM (IST)

ਅਕਸ਼ੈ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ਦਾ ਨਾਂ ਬਦਲ ਕੇ ਹੋਇਆ ‘ਸਮਰਾਟ ਪ੍ਰਿਥਵੀਰਾਜ’

ਬਾਲੀਵੁੱਡ ਡੈਸਕ: ਅਕਸ਼ੈ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ਦਾ ਨਾਂ ਹੁਣ ‘ਸਮਰਾਟ ਪ੍ਰਿਥਵੀਰਾਜ’ ਹੋਵੇਗਾ। ਰਾਜਪੁਤ ਕਰਣੀ ਸੈਨਾ ਨਾਲ ਕਈ ਵਿਚਾਰ ਚਰਚਾਵਾਂ ਤੋਂ ਬਾਅਦ ਯਸ਼ ਰਾਜ ਫਿਲਮਜ਼ (ਵਾਈ.ਆਰ.ਐੱਫ਼) ਨੇ ਬੀਤੇ ਦਿਨੀਂ ਨੂੰ ਇਸ ਦਾ ਐਲਾਨ ਕੀਤਾ ਸੀ। ਕਰਣੀ ਸੈਨਾ ਨੇ ਪਹਿਲਾਂ ਪ੍ਰਿਥਵੀਰਾਜ ਦੇ ਨਾਂ ’ਤੇ ਇਤਰਾਜ਼ ਜਤਾਇਆ ਸੀ।

PunjabKesari

ਇਹ ਵੀ ਪੜ੍ਹੋ: ਪ੍ਰਿਅੰਕਾ ਚੋਪੜਾ ਨੇ 'ਦਿ ਗ੍ਰੇ ਮੈਨ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਹੀ ਇਹ ਵੱਡੀ ਗੱਲ

ਵਾਈ.ਆਰ.ਐੱਫ਼. ਦੇ ਇਸ ਫ਼ੈਸਲੇ ਤੋਂ ਇਕ ਦਿਨ ਪਹਿਲਾਂ ਕਰਣੀ ਸੈਨਾ ਨੇ ਇਕ ਪੱਤਰ ਲਿਖ ਕੇ ਨਾਮ ਬਦਲਣ ਦੀ ਮੰਗ ਕੀਤੀ ਸੀ। ਸਮੂਹ ਦੇ ਵਿਰੋਧ ਕਾਰਨ ਸੰਜੇ ਲੀਲਾ ਭੰਸਾਲੀ ਦੀ 2018 ਦੀ ਫ਼ਿਲਮ ‘ਪਦਮਾਵਤ’ ਦਾ ਨਾਮ ਬਦਲਿਆ ਗਿਆ ਸੀ। ਸਮੂਹ ਨੇ ਮੰਗ ਕੀਤੀ ਕਿ ਮਹਾਨ ਬਾਦਸ਼ਾਹ ’ਤੇ ਆਧਾਰਿਤ ਫ਼ਿਲਮ ਦੇ ਨਾਂ ’ਚ ਸਮਰਾਟ ਸ਼ਬਦ ਸ਼ਾਮਲ ਕੀਤਾ ਜਾਵੇ।

PunjabKesari

ਪ੍ਰੋਡਕਸ਼ਨ ਹਾਊਸ ਨੇ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਮਹੀਪਾਲ ਸਿੰਘ ਮਕਰਾਨਾ ਨੂੰ ਲਿਖੇ ਪੱਤਰ 'ਚ ਕਿਹਾ, ''ਸਾਡੇ ਵਿਚਕਾਰ ਕਈ ਦੌਰ ਦੀ ਗੱਲਬਾਤ ਦੇ ਅਨੁਸਾਰ ਸ਼ਾਂਤੀਪੂਰਨ ਨਾਲ ਉਠਾਈ ਗਈ ਸ਼ਿਕਾਇਤ ਨੂੰ ਹੱਲ ਕਰਨ ਲਈ ਅਸੀਂ ਫ਼ਿਲਮ ਦਾ ਨਾਂ ਬਦਲ ਕੇ ‘ਸਮਰਾਟ ਪ੍ਰਿਥਵੀਰਾਜ’ ਰੱਖਾਂਗੇ। ‘ਸਮਰਾਟ ਪ੍ਰਿਥਵੀਰਾਜ’ ਇਕ ਮਹਾਨ ਯੋਧਾ ਸਨ।’’

ਇਹ ਵੀ ਪੜ੍ਹੋ: ਬਾਕਸ ਆਫ਼ਿਸ ’ਤੋਂ ਡਿੱਗੀ ਕੰਗਨਾ ਦੀ ਫ਼ਿਲਮ ‘ਧਾੜਕ’, ਹੁਣ ਓਟੀਟੀ ’ਤੇ ਵੀ ਨਹੀਂ ਮਿਲ ਰਿਹਾ ਕੋਈ ਖ਼ਰੀਦਦਾਰ

ਵਾਈ.ਆਰ.ਐਫ਼ ਨੇ ਆਪਣੇ ਪੱਤਰ ’ਚ ਕਿਹਾ, ‘ਅਸੀਂ ਸਾਡੇ ਵਿਚਕਾਰ ਹੋਏ ਆਪਸੀ ਸਮਝੌਤੇ ਦੀ ਸ਼ਲਾਘਾ ਕਰਦੇ ਹਾਂ। ਤੁਹਾਨੂੰ ਇਸ ਫ਼ਿਲਮ ਦੇ ਸਬੰਧ ’ਚ ਕੋਈ ਹੋਰ ਇਤਰਾਜ਼ ਨਹੀਂ ਹੈ ਅਤੇ ਤੁਹਾਡੇ ਦੁਆਰਾ ਪਹਿਲਾਂ ਉਠਾਏ ਗਏ ਹੋਰ ਸਾਰੇ ਨੁਕਤੇ ਹੁਣ ਸਾਡੇ ਵਿਚਕਾਰ ਵਿਵਾਦ ਦਾ ਵਿਸ਼ਾ ਨਹੀਂ ਹਨ।’ਚੰਦਰਪ੍ਰਕਾਸ਼ ਦਿਵੇਦੀ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 3 ਜੂਨ ਨੂੰ ਸਿਨੇਮਾਘਰਾਂ ’ਚ ਆਉਣ ਵਾਲੀ ਹੈ।’


author

Anuradha

Content Editor

Related News