‘ਸਮਰਾਟ ਪ੍ਰਿਥਵੀਰਾਜ’ ਮੇਰੇ ਲਈ ਰਵਾਇਤੀ ਵਿਰਾਸਤ ਵਾਲਾ ਪ੍ਰਾਜੈਕਟ ਹੈ : ਅਕਸ਼ੇ ਕੁਮਾਰ
Saturday, Jun 04, 2022 - 01:27 PM (IST)
ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੀ ਅਗਲੀ ਫ਼ਿਲਮ ਯਸ਼ਰਾਜ ਫ਼ਿਲਮਜ਼ ਦੀ ਇਤਿਹਾਸ ’ਤੇ ਆਧਾਰਿਤ ਪਹਿਲੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਹੈ, ਜੋ ਕਿ ਸੂਰਬੀਰ ਤੇ ਬਲਵਾਨ ਰਾਜਾ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਤੇ ਸੂਰਮਗਤੀ ’ਤੇ ਆਧਾਰਿਤ ਹੈ।
ਅਕਸ਼ੇ ਦਾ ਕਹਿਣਾ ਹੈ ਕਿ ‘ਸਮਰਾਟ ਪ੍ਰਿਥਵੀਰਾਜ’ ਉਨ੍ਹਾਂ ਦੇ ਫ਼ਿਲਮੀ ਜੀਵਨ ਦੀਆਂ ਸਭ ਤੋਂ ਮਹੱਤਵਪੂਰਨ ਫ਼ਿਲਮਾਂ ’ਚੋਂ ਇਕ ਹੈ। ਦਰਅਸਲ ਇਹ ਉਨ੍ਹਾਂ ਦਾ ਰਵਾਇਤੀ ਵਿਰਾਸਤ ਵਾਲਾ ਪ੍ਰਾਜੈਕਟ ਹੈ।
ਇਹ ਖ਼ਬਰ ਪੜ੍ਹੋ : ਸਿੱਧੂ ਮੂਸੇ ਵਾਲਾ ਨੂੰ ਯਾਦ ਕਰ ਰੋਇਆ ਸ਼ੈਰੀ ਮਾਨ, ਭਾਵੁਕ ਪੋਸਟ ਸਾਂਝੀ ਕਰ ਮੰਗੀ ਮੁਆਫ਼ੀ
ਅਕਸ਼ੇ ਦਾ ਕਹਿਣਾ ਹੈ, ‘‘ਸਮਰਾਟ ਪ੍ਰਿਥਵੀਰਾਜ ਮੇਰੇ ਫ਼ਿਲਮੀ ਜੀਵਨ ਦੀ ਇਕ ਬਹੁਤ ਹੀ ਖ਼ਾਸ ਫ਼ਿਲਮ ਹੈ। ਇਹ ਮੇਰੇ ਲਈ ਇਕ ਰਵਾਇਤੀ ਵਿਰਾਸਤ ਵਾਲਾ ਪ੍ਰਾਜੈਕਟ ਹੈ ਕਿਉਂਕਿ ਮੈਨੂੰ ਮਹਾਨ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਪ੍ਰਤੀ ਸਨਮਾਨ ਪੇਸ਼ ਕਰਨ ਦਾ ਮੌਕਾ ਮਿਲ ਰਿਹਾ ਹੈ।’’
ਅਕਸ਼ੇ ਨੇ ਅੱਗੇ ਕਿਹਾ, ‘‘ਮੈਂ ਕਿਸਮਤ ਵਾਲਾ ਹਾਂ ਕਿ ਮੈਨੂੰ ਉਨ੍ਹਾਂ ਦੀ ਬਹਾਦਰੀ ਤੇ ਜੀਵਨ ਨੂੰ ਪਰਦੇ ’ਤੇ ਉਤਾਰਨ ਦਾ ਮੌਕਾ ਮਿਲ ਰਿਹਾ ਹੈ। ਇਹ ਫ਼ਿਲਮ ਕਈ ਲੋਕਾਂ ਨੂੰ ਆਪਣੇ ਜੀਵਨ ਨੂੰ ਚੰਗੇ ਆਦਰਸ਼ਾਂ ਦੇ ਨਾਲ ਜਿਊਣ ਤੇ ਕਿਸੇ ਵੀ ਬੁਰਾਈ ਦੇ ਖ਼ਿਲਾਫ਼ ਖੜ੍ਹੇ ਹੋਣ ਦੀ ਹਿੰਮਤ ਜੁਟਾਉਣ ਲਈ ਪ੍ਰੇਰਿਤ ਕਰੇਗੀ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।