ਕੱਲ ਨੂੰ ਰਿਲੀਜ਼ ਹੋਵੇਗਾ ‘OMG 2’ ਦਾ ਟੀਜ਼ਰ, ਭਗਵਾਨ ਸ਼ਿਵ ਦੀ ਲੁੱਕ ’ਚ ਨਜ਼ਰ ਆਏ ਅਕਸ਼ੇ ਕੁਮਾਰ

Monday, Jul 10, 2023 - 02:53 PM (IST)

ਕੱਲ ਨੂੰ ਰਿਲੀਜ਼ ਹੋਵੇਗਾ ‘OMG 2’ ਦਾ ਟੀਜ਼ਰ, ਭਗਵਾਨ ਸ਼ਿਵ ਦੀ ਲੁੱਕ ’ਚ ਨਜ਼ਰ ਆਏ ਅਕਸ਼ੇ ਕੁਮਾਰ

ਮੁੰਬਈ (ਬਿਊਰੋ)– ਜਲਦ ਹੀ ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ ਤੇ ਯਾਮੀ ਗੌਤਮ ਫ਼ਿਲਮ ‘OMG 2’ ’ਚ ਨਜ਼ਰ ਆਉਣਗੇ। ਅਕਸ਼ੇ ਕੁਮਾਰ, ਯਾਮੀ ਗੌਤਮ ਤੇ ਫ਼ਿਲਮ ਦੀ ਟੀਮ ਨੇ ਸੋਸ਼ਲ ਮੀਡੀਆ ’ਤੇ ਫ਼ਿਲਮ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫ਼ਿਲਮ ਤੋਂ ਆਪਣਾ ਲੁੱਕ ਸ਼ੇਅਰ ਕਰਦਿਆਂ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਹੈ ਕਿ ‘OMG 2’ ਦਾ ਟੀਜ਼ਰ 11 ਜੁਲਾਈ ਨੂੰ ਆਵੇਗਾ।

ਇਹ ਖ਼ਬਰ ਵੀ ਪੜ੍ਹੋ : ‘ਬਿੱਗ ਬੌਸ ਓ. ਟੀ. ਟੀ. 2’ ’ਚ ਸਿਗਰੇਟ ਫੜੀ ਨਜ਼ਰ ਆਏ ਸਲਮਾਨ ਖ਼ਾਨ, ਲੋਕਾਂ ਨੇ ਕੀਤਾ ਰੱਜ ਕੇ ਟਰੋਲ

ਅਕਸ਼ੇ ਕੁਮਾਰ ਨੇ ਫ਼ਿਲਮ ’ਚ ਆਪਣੇ ਲੁੱਕ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਅਕਸ਼ੇ ਭਗਵਾਨ ਸ਼ਿਵ ਦੇ ਲੁੱਕ ’ਚ ਨਜ਼ਰ ਆ ਰਹੇ ਹਨ। ਅਕਸ਼ੇ ਖੁੱਲ੍ਹੇ ਵਾਲਾਂ ਨਾਲ ਕਾਲੇ ਰੰਗ ਦੇ ਪਹਿਰਾਵੇ ’ਚ ਨਜ਼ਰ ਆ ਰਹੇ ਹਨ। ਫ਼ਿਲਮ ’ਚ ਉਸ ਦਾ ਲੁੱਕ ਕਾਫੀ ਜ਼ਬਰਦਸਤ ਨਜ਼ਰ ਆ ਰਿਹਾ ਹੈ। ਵੀਡੀਓ ’ਚ ਅਕਸ਼ੇ ਇਸ ਲੁੱਕ ’ਚ ਲੋਕਾਂ ਦੀ ਭੀੜ ’ਚੋਂ ਲੰਘ ਰਹੇ ਹਨ।

ਵੀਡੀਓ ਦੇ ਬੈਕਗਰਾਊਂਡ ’ਚ ਹਰ ਹਰ ਮਹਾਦੇਵ ਦੀ ਧੁਨ ਵੱਜ ਰਹੀ ਹੈ। ਵੀਡੀਓ ਸ਼ੇਅਰ ਕਰਦਿਆਂ ਅਕਸ਼ੇ ਕੁਮਾਰ ਨੇ ਲਿਖਿਆ, ‘‘OMG 2’ ਦਾ ਟੀਜ਼ਰ 11 ਜੁਲਾਈ ਨੂੰ ਆਵੇਗਾ। ‘OMG 2’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।’’ ਅਕਸ਼ੇ ਦੇ ਇਸ ਲੁੱਕ ਦੀ ਸੋਸ਼ਲ ਮੀਡੀਆ ’ਤੇ ਕਾਫੀ ਤਾਰੀਫ਼ ਹੋ ਰਹੀ ਹੈ।

‘OMG 2’ ਸੁਪਰਹਿੱਟ ਫ਼ਿਲਮ ‘OMG’ ਦਾ ਸੀਕੁਅਲ ਹੈ, ਜਿਸ ’ਚ ਅਕਸ਼ੇ ਕੁਮਾਰ ਤੇ ਪਰੇਸ਼ ਰਾਵਲ ਨੇ ਮੁੱਖ ਭੂਮਿਕਾ ਨਿਭਾਈ ਸੀ। ਪਿੰਕਵਿਲਾ ਦੀ ਰਿਪੋਰਟ ਮੁਤਾਬਕ ‘OMG 2’ ਦਾ ਟੀਜ਼ਰ 12 ਜੁਲਾਈ ਤੋਂ ਟੌਮ ਕਰੂਜ਼ ਦੀ ‘ਮਿਸ਼ਨ ਇੰਪਾਸੀਬਲ 7’ ਦੇ ਨਾਲ ਸਿਨੇਮਾਘਰਾਂ ’ਚ ਵੀ ਦਿਖਾਇਆ ਜਾ ਸਕਦਾ ਹੈ। ਅਮਿਤ ਰਾਏ ‘OMG 2’ ਦੇ ਲੇਖਕ-ਨਿਰਦੇਸ਼ਕ ਹਨ। 11 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਬਾਕਸ-ਆਫਿਸ ’ਤੇ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ‘ਗਦਰ 2’ ਨਾਲ ਟਕਰਾਏਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ


author

Rahul Singh

Content Editor

Related News