ਅਕਸ਼ੇ ਕੁਮਾਰ ਨੇ ਕੀਤੀ ਸੀ. ਐੱਮ. ਯੋਗੀ ਨਾਲ ਮੁਲਾਕਾਤ, ਅਯੋਧਿਆ ’ਚ ਭਵਗਾਨ ਰਾਮ ਦਾ ਲਿਆ ਆਸ਼ੀਰਵਾਦ

03/19/2021 12:33:49 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ। ਮੁਲਾਕਾਤ ’ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਰਾਮ ਸੇਤੂ’ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਨਾਲ ਗੱਲਬਾਤ ਕੀਤੀ। ਉਥੇ ਅਕਸ਼ੇ ਕੁਮਾਰ ਅੱਜ ਅਯੋਧਿਆ ਵੀ ਪਹੁੰਚੇ, ਜਿਥੇ ਪਹੁੰਚ ਕੇ ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਵੱਡਾ ਦਿਨ ਹੈ, ਭਗਵਾਨ ਰਾਮ ਦਾ ਆਸ਼ੀਰਵਾਦ ਮਿਲਿਆ।

ਮੁੱਖ ਮੰਤਰੀ ਯੋਗੀ ਨਾਲ ਮੁਲਾਕਾਤ ਕਰਨ ਲਈ ਅਦਾਕਾਰ ਅਕਸ਼ੇ ਕੁਮਾਰ ਤੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਲਖਨਊ ਪਹੁੰਚੇ ਸਨ, ਜਿਸ ਤੋਂ ਬਾਅਦ ਉਹ ਅਯੋਧਿਆ ਲਈ ਰਵਾਨਾ ਹੋ ਗਏ। ਅਯੋਧਿਆ ਪਹੁੰਚ ਕੇ ਉਨ੍ਹਾਂ ਕਿਹਾ, ‘ਮੇਰੇ ਲਈ ਵੱਡਾ ਦਿਨ ਹੈ। ਸਾਨੂੰ ਮੌਕਾ ਮਿਲਿਆ ਹੈ ਅਯੋਧਿਆ ਜਾਣ ਦਾ। ਉਥੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਮਿਲਿਆ। ਮੇਰੀ ਮੁੱਖ ਮੰਤਰੀ ਨਾਲ ਚੰਗੀ ਮੁਲਾਕਾਤ ਰਹੀ।’

ਅਕਸ਼ੇ ਕੁਮਾਰ ਦੇ ਆਉਣ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਰਾਮ ਦੀ ਪੈੜੀ ’ਚ ਸੁਰੱਖਿਆ ਵਿਵਸਥਾ ਕਾਰਨ ਉਤਰ ਨਹੀਂ ਸਕੇ।

ਲਖਨਊ ਤੋਂ ਅਯੋਧਿਆ ਜਾਣ ਦੌਰਾਨ ਅਕਸ਼ੇ ਕੁਮਾਰ ਨੇ ਟਵੀਟ ਕੀਤਾ ਸੀ, ‘ਖ਼ਾਸ ਫ਼ਿਲਮ, ਖ਼ਾਸ ਸ਼ੁਰੂਆਤ... ਫ਼ਿਲਮ ‘ਰਾਮ ਸੇਤੂ’ ਦੀ ਟੀਮ ਮਹੂਰਤ ਸ਼ੂਟ ਲਈ ਅਯੋਧਿਆ ਰਵਾਨਾ ਹੋਈ। ਸਫਰ ਸ਼ੁਰੂ ਹੋ ਗਿਆ ਹੈ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਦੀ ਜ਼ਰੂਰਤ ਹੈ।’

 
 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਦੱਸਣਯੋਗ ਹੈ ਕਿ ਇਸ ਫ਼ਿਲਮ ਦੇ ਡਾਇਰੈਕਟਰ ਅਭਿਸ਼ੇਕ ਸ਼ਰਮਾ ਹਨ। ਫ਼ਿਲਮ ਦਾ ਨਿਰਮਾਣ ਅਕਸ਼ੇ ਕੁਮਾਰ ਪ੍ਰੋਡਕਸ਼ਨ ਹਾਊਸ ਦੇ ਤਹਿਤ ਕੀਤਾ ਜਾ ਰਿਹਾ ਹੈ।

ਨੋਟ– ਅਕਸ਼ੇ ਕੁਮਾਰ ਦੀ ਇਸ ਫ਼ਿਲਮ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News