ਅਕਸ਼ੇ ਕਾਰਨ 4 ਵਜੇ ਉਠ ਕੇ ਕਪਿਲ ਸ਼ਰਮਾ ਨੂੰ ਕਰਨਾ ਪਿਆ ਵਰਕਆਊਟ, ਦੇਖੋ ਮਜ਼ੇਦਾਰ ਵੀਡੀਓ

Saturday, May 28, 2022 - 11:45 AM (IST)

ਅਕਸ਼ੇ ਕਾਰਨ 4 ਵਜੇ ਉਠ ਕੇ ਕਪਿਲ ਸ਼ਰਮਾ ਨੂੰ ਕਰਨਾ ਪਿਆ ਵਰਕਆਊਟ, ਦੇਖੋ ਮਜ਼ੇਦਾਰ ਵੀਡੀਓ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ 3 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਦੀ ਪ੍ਰਮੋਸ਼ਨ ’ਚ ਅਕਸ਼ੇ ਕੁਮਾਰ ਲੱਗੇ ਹੋਏ ਹਨ। ਅਕਸ਼ੇ ਨਾਲ ਫ਼ਿਲਮ ’ਚ ਮੁੱਖ ਅਦਾਕਾਰਾ ਵਜੋਂ ਮਾਨੁਸ਼ੀ ਛਿੱਲਰ ਨਜ਼ਰ ਆਵੇਗੀ। ਇਹ ਮਾਨੁਸ਼ੀ ਦੀ ਡੈਬਿਊ ਫ਼ਿਲਮ ਹੈ। ਅਕਸ਼ੇ ਕੁਮਾਰ ਇਸ ਫ਼ਿਲਮ ਲਈ ਕੁਝ ਵੱਖਰਾ ਕਰ ਰਹੇ ਹਨ। ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਤਾਂ ਹੁਣ ਖ਼ਤਮ ਹੋ ਚੁੱਕਾ ਹੈ। ਆਉਣ ਵਾਲੇ ਸਮੇਂ ’ਚ ਇਹ ਨਵੇਂ ਸੀਜ਼ਨ ਨਾਲ ਵਾਪਸੀ ਜ਼ਰੂਰ ਕਰ ਸਕਦਾ ਹੈ ਪਰ ਇਸ ਵਾਰ ਅਕਸ਼ੇ ਕੁਮਾਰ ਇਸ ਸ਼ੋਅ ’ਚ ਆਪਣੀ ਫ਼ਿਲਮ ਨੂੰ ਪ੍ਰਮੋਟ ਕਰਨ ਤੋਂ ਪਿੱਛੇ ਰਹਿ ਗਏ।

ਇਹ ਖ਼ਬਰ ਵੀ ਪੜ੍ਹੋ : ਇਹ ਕੀ! ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੀਆਂ ਦੇਸ਼ ਭਰ ’ਚ ਵਿਕੀਆਂ ਸਿਰਫ 20 ਟਿਕਟਾਂ, ਕਮਾਏ 4420 ਰੁਪਏ

ਅਕਸ਼ੇ ਕੁਮਾਰ ਨੇ ਵੀ ਆਇਡੀਆ ਲਗਾਇਆ ਤੇ ਸੋਚਿਆ ਕਿ ਸ਼ੋਅ ਖ਼ਤਮ ਹੋਣ ਦੇ ਬਾਵਜੂਦ ਉਹ ਆਖਿਰ ਕਪਿਲ ਸ਼ਰਮਾ ਨਾਲ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕਿਵੇਂ ਕਰਨ। ਅਕਸ਼ੇ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਕਪਿਲ ਸ਼ਰਮਾ ਨਾਲ ਇਕ ਮਜ਼ੇਦਾਰ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਅਸਲ ’ਚ ਇਹ ਵੀਡੀਓ ਸਵੇਰੇ 4 ਵਜੇ ਦੇ ਵਰਕਆਊਟ ਦੌਰਾਨ ਦੀ ਹੈ। ਵੀਡੀਓ ਦੀ ਸ਼ੁਰੂਆਤ ਕਪਿਲ ਸ਼ਰਮਾ ਨਾਲ ਹੁੰਦੀ ਹੈ। ਕਾਮੇਡੀਅਨ ਆਪਣੇ ਘਰ ਦੀ ਖਿੜਕੀ ਕੋਲ ਖੜ੍ਹੇ ਹੋ ਕੇ ਇਹ ਸੋਚ ਰਹੇ ਹੁੰਦੇ ਹਨ ਕਿ ਉਹ ਅਕਸ਼ੇ ਭਾਅ ਜੀ ਨਾਲ ਵਰਕਆਊਟ ਕਰਨ ਲਈ ਜਾਣ ਜਾਂ ਨਾ ਕਿਉਂਕਿ ਸਵੇਰ ਦੇ ਢਾਈ ਵੱਡ ਰਹੇ ਹੁੰਦੇ ਹਨ। 4 ਵਜੇ ਦੇ ਵਰਕਆਊਟ ਲਈ ਉਹ ਸੌਂ ਤਾਂ ਸਕਦੇ ਨਹੀਂ, ਅਜਿਹੇ ’ਚ ਕਪਿਲ ਤੈਅ ਕਰਦੇ ਹਨ ਕਿ ਉਹ ਤਿਆਰ ਹੋ ਕੇ ਵਰਕਆਊਟ ਕਰਨ ਚਲੇ ਹੀ ਜਾਂਦੇ ਹਨ, ਨਹੀਂ ਤਾਂ ਅਕਸ਼ੇ ਨਾਰਾਜ਼ ਹੋ ਜਾਣਗੇ।

ਕਪਿਲ ਜਦੋਂ ਬਿਲਡਿੰਗ ਤੋਂ ਬਾਹਰ ਨਿਕਲ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਗਾਰਡ ਵੀ ਸੁੱਤਾ ਨਜ਼ਰ ਆਉਂਦਾ ਹੈ। ਉਹ ਕਹਿੰਦੇ ਹਨ ਕਿ ਸਿਰਫ ਮੈਂ ਤੇ ਇਹ ਡਰਾਈਵਰ ਜਾਗ ਰਹੇ ਹਾਂ, ਬਾਕੀ ਸਾਰੇ ਸੌਂ ਰਹੇ ਹਨ। ਕਪਿਲ ਸ਼ਰਮਾ ਅਕਸ਼ੇ ਕੁਮਾਰ ਦੇ ਜਿਮ ’ਚ ਪਹੁੰਚਦੇ ਹਨ। ਉਥੇ ਅਦਾਕਾਰ ਬੈਂਚਪ੍ਰੈੱਸ ਕਰ ਰਹੇ ਹੁੰਦੇ ਹਨ। ਬਲੈਕ ਟ੍ਰੈਕਸੂਟ ’ਚ ਅਕਸ਼ੇ ਕੁਮਾਰ ਕਾਫੀ ਜਚ ਰਹੇ ਹਨ। ਉਥੇ ਕਪਿਲ ਸ਼ਰਮਾ ਵੀ ਵਰਕਆਊਟ ਵਾਲੇ ਕੱਪੜੇ ਪਹਿਨ ਕੇ ਜਿਮ ਪਹੁੰਚਦੇ ਹਨ।

ਦੋਵੇਂ ਪਹਿਲਾਂ ਤਾਂ ਹਲਕੇ–ਫੁਲਕੇ ਵਰਕਆਊਟ ਕਰਦੇ ਹਨ, ਜੋ ਹਾਰ ਮੰਨ ਕੇ ਕਪਿਲ ਛੱਡ ਦਿੰਦੇ ਹਨ, ਫਿਰ ਆਖੀਰ ’ਚ ਅਕਸ਼ੇ ਕੁਮਾਰ ਕਾਮੇਡੀਅਨ ਦੇ ਹੱਥ ’ਚ ਤਲਵਾਰ ਫੜਾਉਂਦੇ ਹਨ। ਅਕਸ਼ੇ ਕੁਮਾਰ ਕਾਮੇਡੀਅਨ ਨੂੰ ਕਹਿੰਦੇ ਹਨ ਕਿ ਉਹ ਭੱਜ ਕੇ ਆਉਣ ਤੇ ਵਾਰ ਕਰਨ ਪਰ ਕਪਿਲ ਮੈਦਾਨ ਛੱਡ ਕੇ ਜਿਮ ਤੋਂ ਬਾਹਰ ਭੱਜ ਜਾਂਦੇ ਹਨ। ਸੋਸ਼ਲ ਮੀਡੀਆ ’ਤੇ ਅਕਸ਼ੇ ਕੁਮਾਰ ਤੇ ਕਪਿਲ ਸ਼ਰਮਾ ਦੀ ਇਹ ਮਜ਼ੇਦਾਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕਾਂ ਦਾ ਇਸ ਨੂੰ ਦੇਖ ਕੇ ਹਾਸਾ ਨਹੀਂ ਰੁੱਕ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News