ਅਕਸ਼ੇ ਕੁਮਾਰ ਸਮਰਥਿਤ ਫਰਮ ਸਮੇਤ 4 ਕੰਪਨੀਆਂ ਨੋਇਡਾ ਨੇੜੇ ਫ਼ਿਲਮ ਸਿਟੀ ਬਣਾਉਣ ਦੀ ਦੌੜ ’ਚ ਸ਼ਾਮਲ

Sunday, Jan 28, 2024 - 04:31 PM (IST)

ਨੋਇਡਾ (ਭਾਸ਼ਾ)– ਟੀ-ਸੀਰੀਜ਼, ਅਦਾਕਾਰ ਅਕਸ਼ੇ ਕੁਮਾਰ ਤੇ ਫ਼ਿਲਮ ਨਿਰਮਾਤਾ ਬੋਨੀ ਕਪੂਰ ਸਮਰਥਿਤ ਕੰਪਨੀਆਂ ਸਮੇਤ ਸਾਰੇ 4 ਬੋਲੀਦਾਤਿਆਂ ਨੇ ਨੋਇਡਾ ’ਚ ਬਣ ਰਹੇ ਹਵਾਈ ਅੱਡੇ ਨੇੜੇ ਅੰਤਰਰਾਸ਼ਟਰੀ ਫ਼ਿਲਮ ਸਿਟੀ ਦੇ ਸੰਭਾਵੀ ਡਿਵੈਲਪਰ ਦੇ ਰੂਪ ’ਚ ਵਜੋਂ ਵਿੱਤੀ ਮੁਲਾਂਕਣ ਦੇ ਅੰਤਿਮ ਦੌਰ ਦੇ ਕਾਗਜ਼ ਦਾਖ਼ਲ ਕੀਤੇ ਹਨ।

ਸੁਪਰ ਕੈਸੇਟਸ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ (ਟੀ-ਸੀਰੀਜ਼), ਸੁਪਰਸੋਨਿਕ ਟੈਕਨੋਬਿਲਡ ਪ੍ਰਾਈਵੇਟ ਲਿਮਟਿਡ (ਮੈਡਾਕ ਫ਼ਿਲਮਜ਼, ਕੇਪ ਆਫ ਗੁੱਡ ਫ਼ਿਲਮਜ਼ ਐੱਲ. ਐੱਲ. ਪੀ. ਤੇ ਹੋਰ), ਬੇਵਿਊ ਪ੍ਰਾਜੈਕਟਸ ਐੱਲ. ਐੱਲ. ਪੀ. (ਬੋਨੀ ਕਪੂਰ ਤੇ ਹੋਰਨਾਂ ਵਲੋਂ ਸਮਰਥਿਤ) ਤੇ 4 ਲਾਇਨਜ਼ ਫ਼ਿਲਮਜ਼ ਪ੍ਰਾਈਵੇਟ ਲਿਮਟਿਡ (ਫ਼ਿਲਮਕਾਰ ਕੇ. ਸੀ. ਬੋਕਾਡੀਆ ਤੇ ਹੋਰਨਾਂ ਵਲੋਂ ਸਮਰਥਿਤ) ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਦੇ ਸਾਹਮਣੇ ਪ੍ਰਾਜੈਕਟ ਲਈ ਆਪਣੀ ਪੇਸ਼ਕਾਰੀ ਪੇਸ਼ ਕੀਤੀ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ

ਅਧਿਕਾਰੀਆਂ ਨੇ ਕਿਹਾ ਕਿ ਸੁਪਰਸੋਨਿਕ ਟੈਕਨੋਬਿਲਡ ਦੀ ਤਰਫ਼ੋਂ ਅਕਸ਼ੇ ਕੁਮਾਰ ਡਿਜੀਟਲ ਮਾਧਿਅਮ ਰਾਹੀਂ ਪੇਸ਼ਕਾਰੀ ’ਚ ਸ਼ਾਮਲ ਹੋਏ, ਜਦਕਿ ਬੇਵਿਊ ਪ੍ਰਾਜੈਕਟਸ ਨਾਲ ਜੁੜੇ ਬੋਨੀ ਕਪੂਰ ਗ੍ਰੇਟਰ ਨੋਇਡਾ ’ਚ ਯਮੁਨਾ ਐਕਸਪ੍ਰੈੱਸਵੇ ਅਥਾਰਟੀ ਦਫ਼ਤਰ ’ਚ ਮੌਜੂਦ ਸਨ।

ਪ੍ਰਾਜੈਕਟ ਦੇ ਓ. ਐੱਸ. ਡੀ. (ਆਫਿਸਰ ਅਾਨ ਸਪੈਸ਼ਲ ਡਿਊਟੀ) ਸ਼ੈਲੇਂਦਰ ਭਾਟੀਆ ਨੇ ਦੱਸਿਅਾ, ‘‘ਸਾਰੇ ਚਾਰੇ ਬੋਲੀਦਾਤਿਆਂ ਨੇ ਤਕਨੀਕੀ ਆਧਾਰ ’ਤੇ ਯੋਗਤਾ ਪੂਰੀ ਕਰ ਲਈ ਤੇ ਹੁਣ ਇੰਟਰਨੈਸ਼ਨਲ ਫ਼ਿਲਮ ਸਿਟੀ ਕੰਸੇਸ਼ਨੇਅਰ ਜਾਂ ਡਿਵੈਲਪਰ ਲਈ ਵਿੱਤੀ ਬੋਲੀ 30 ਜਨਵਰੀ ਨੂੰ ਦੁਪਹਿਰ 2.30 ਵਜੇ ਖੋਲ੍ਹੀ ਜਾਵੇਗੀ।’’

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਅਭਿਲਾਸ਼ੀ ਪ੍ਰਾਜੈਕਟ ਫ਼ਿਲਮ ਸਿਟੀ ਦੀ ਪਰਕਲਪਨਾ ਨੋਇਡਾ ਨੇੜੇ ਯਮੁਨਾ ਐਕਸਪ੍ਰੈੱਸਵੇ ਦੇ ਨਾਲ 1,000 ਏਕੜ (ਪਹਿਲੇ ਪੜਾਅ ’ਚ 230 ਏਕੜ) ਜ਼ਮੀਨ ’ਚ ਫੈਲਿਆ ਇਕ ਅੰਤਰਰਾਸ਼ਟਰੀ ਪ੍ਰਾਜੈਕਟ ਵਜੋਂ ਕੀਤੀ ਗਈ। ਇਹ ਪ੍ਰਾਜੈਕਟ ਆਉਣ ਵਾਲੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਯਮੁਨਾ ਐਕਸਪ੍ਰੈੱਸਵੇ ਅਥਾਰਟੀ ਦੇ ਸੈਕਟਰ 21 ’ਚ ਸਥਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News