ਰਕਸ਼ਾ ਬੰਧਨ ’ਤੇ ਭੈਣ ਅਲਕਾ ਦਾ ਸੰਦੇਸ਼ ਸੁਣ ਕੇ ਰੋਏ ਅਕਸ਼ੇ ਕੁਮਾਰ, ਕਿਹਾ- ‘ਦੇਵੀ ਦੇ ਆਉਣ ਨਾਲ ਬਦਲ...’

08/05/2022 4:08:45 PM

ਬਾਲੀਵੁੱਡ ਡੈਸਕ- ਅਦਾਕਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਰਕਸ਼ਾ ਬੰਧਨ ਨੂੰ ਲੈ ਕੇ ਕਾਫ਼ੀ ਸੁਰਖੀਆਂ '’ਚ ਹਨ। ਇਸ ਅਦਾਕਾਰ ਦੀ ਫ਼ਿਲਮ ਰੱਖੜੀ ਵਾਲੇ ਦਿਨ ਯਾਨੀ 11 ਅਗਸਤ ਨੂੰ ਪਰਦੇ ’ਤੇ ਰਿਲੀਜ਼ ਹੋ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਅਦਾਕਾਰ ਫ਼ਿਲਮ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਹਾਲ ਹੀ ’ਚ ਅਕਸ਼ੇ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਲਈ ਰਿਐਲਿਟੀ ਸ਼ੋਅ ‘ਸੁਪਰਸਟਾਰ ਸਿੰਗਰ 2’ ਦੇ ਸਟੇਜ ’ਤੇ ਪਹੁੰਚੇ, ਜਿੱਥੇ ਭੈਣ-ਭਰਾ ਦੇ ਰਿਸ਼ਤੇ ’ਤੇ ਬੱਚਿਆਂ ਦੀ ਪਰਫ਼ਾਰਮੈਂਸ ਦੇਖ ਕੇ ਉਹ ਫੁੱਟ-ਫੁੱਟ ਕੇ ਰੋਂਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਬਚਪਨ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਹੁਣ ਸ਼ੋਅ ਦਾ ਇਹ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਅਮਰੀਕਾ 'ਚ ਪੰਜਾਬਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨੀਰੂ ਬਾਜਵਾ ਨੇ ਸਾਂਝੀ ਕੀਤੀ ਭਾਵੁਕ ਪੋਸਟ

ਦਰਅਸਲ ਕੰਟੈਸਟੈਂਟ ਰਿਤੂਰਾਜ ਦੇ ਪਰਫ਼ਾਰਮੈਂਸ ਦੌਰਾਨ ਉਨ੍ਹਾਂ ਲਈ ਅਕਸ਼ੈ ਕੁਮਾਰ ਦੀ ਭੈਣ ਅਲਕਾ ਦੀ ਇਕ ਆਡੀਓ ਮੈਸੇਜ ਚਲਾਇਆ ਗਿਆ ਸੀ। ਜਿਸ ’ਚ ਉਹ ਉਸ ਨੂੰ ‘ਰਾਜੂ’ ਕਹਿ ਕੇ ਬੁਲਾ ਰਹੀ ਹੈ। ਇਸ ਆਡੀਓ ’ਚ ਉਹ ਅੱਗੇ ਕਹਿੰਦੀ ਹੈ, ਮੈਨੂੰ ਪਤਾ ਲੱਗਾ ਕਿ 11 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ। ਚੰਗਾ ਹੋਵੇ ਜਾਂ ਮਾੜਾ ਤੁਸੀਂ ਹਰ ਸਮੇਂ ਮੇਰੇ ਨਾਲ ਖੜ੍ਹੇ ਹੋ, ਇਕ ਪਿਤਾ ਤੋਂ ਇਕ ਦੋਸਤ ਤੱਕ, ਤੁਸੀਂ ਮੇਰੇ ਲਈ ਸਾਰੀਆਂ ਭੂਮਿਕਾਵਾਂ ਨਿਭਾਇਆਂ ਹਨ, ਮੈਨੂੰ ਇੰਨਾ ਪਿਆਰ ਕਰਨ ਲਈ ਤੁਹਾਡਾ ਧੰਨਵਾਦ।’ ਆਪਣੀ ਭੈਣ ਦਾ ਇਹ ਭਾਵੁਕ ਸੰਦੇਸ਼ ਮਿਲਣ ਤੋਂ ਬਾਅਦ ਅਕਸ਼ੈ ਆਪਣੇ ਹੰਝੂ ਰੋਕ ਨਹੀਂ ਸਕੇ। ਉਨ੍ਹਾਂ ਨੇ ਕਿਹਾ ਕਿ ‘ਅਸੀਂ ਇਕ ਛੋਟੇ ਜਿਹੇ ਘਰ ’ਚ ਰਹਿੰਦੇ ਸੀ, ਇਸ ਦੇਵੀ ਦੇ ਆਉਣ ਤੋਂ ਬਾਅਦ ਸਾਡੀ ਜ਼ਿੰਦਗੀ ਬਦਲ ਗਈ। ਭੈਣ ਨਾਲੋਂ ਵੱਡਾ ਕੋਈ ਰਿਸ਼ਤਾ ਨਹੀਂ।’ 

ਜਾਣਕਾਰੀ ਲਈ ਦੱਸ ਦੇਈਏ ਕਿ ਅਕਸ਼ੈ ਕੁਮਾਰ ਆਪਣੀ ਭੈਣ ਅਲਕਾ ਭਾਟੀਆ ਦੇ ਕਾਫ਼ੀ ਕਰੀਬ ਹਨ। ਅਲਕਾ ਦਾ ਵਿਆਹ ਬਿਲਡਰ ਸੁਰਿੰਦਰ ਭਾਟੀਆ ਨਾਲ ਹੋਇਆ ਹੈ। ਦੱਸ ਦੇਈਏ ਅਲਕਾ ਅਤੇ ਸੁਰਿੰਦਰ ਦਾ ਇਹ ਦੂਜਾ ਵਿਆਹ ਹੈ। ਹਾਲਾਂਕਿ ਅਲਕਾ ਦੇ ਪਿਤਾ ਇਸ ਵਿਆਹ ਦੇ ਖ਼ਿਲਾਫ਼ ਸਨ ਪਰ ਅਰਸ਼ੈ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਨੇ ਉਨ੍ਹਾਂ ਦੇ ਵਿਆਹ ’ਚ ਮਦਦ ਕੀਤੀ।ਅਲਕਾ ਨੇ ਹੁਣ ਫ਼ਿਲਮ ਨਿਰਮਾਣ ’ਚ ਕਦਮ ਰੱਖਿਆ ਹੈ। ਉਨ੍ਹਾਂ ਨੇ ਫ਼ਿਲਮ ‘ਫ਼ਗਲੀ’ ਬਣਾਈ ਹੈ।

ਇਹ ਵੀ ਪੜ੍ਹੋ : ਮਿਊਜ਼ਿਕ ਕੰਪੋਜ਼ਰ ਰੌਕਸਟਾਰ ਦੇਵੀ ਸ੍ਰੀ ਪ੍ਰਸਾਦ ਦਾ ਨਵਾਂ ਗੀਤ ‘ਹਰ ਘਰ ਤਿਰੰਗਾ’ ਹੋਇਆ ਵਾਇਰਲ 

ਇਸ ਦੇ ਨਾਲ ਹੀ ‘ਰਕਸ਼ਾ ਬੰਧਨ’ 11 ਅਗਸਤ ਨੂੰ ਰੱਖੜੀ ਦੇ ਮੌਕੇ ’ਤੇ ਰਿਲੀਜ਼ ਹੋਵੇਗੀ। ਇਸ ਮੌਕੇ ਨੂੰ ਵੱਡਾ ਕਰਨ ਲਈ ਆਨੰਦ ਐੱਲ.ਰਾਏ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਅਕਸ਼ੈ ਕੁਮਾਰ ਦੇ ਇਲਾਵਾ ਭੂਮੀ ਪੇਡਨੇਕਰ, ਅਕਸ਼ੈ ਕੁਮਾਰ, ਨੀਰਜ ਸੂਦ, ਸੀਮਾ ਪਾਹਵਾ, ਸਾਦੀਆ ਖ਼ਤੀਬ, ਅਭਿਲਾਸ਼ ਥਪਲਿਆਲ, ਦੀਪਿਕਾ ਖੰਨਾ, ਸਮ੍ਰਿਤੀ ਸ਼੍ਰੀਕਾਂਤ ਤੇ ਸਹਿਜਮੀਨ ਕੌਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। 


Shivani Bassan

Content Editor

Related News