ਜਦੋਂ ਅਕਸ਼ੇ ਦੇ ਬਾਡੀਗਾਰਡ ਨੇ ਭਾਰਤੀ ਫੌਜੀ ਨੂੰ ਤਸਵੀਰ ਖਿੱਚਵਾਉਣ ਤੋਂ ਰੋਕਿਆ, ਦੇਖੋ ਕੀ ਸੀ ਅਦਾਕਾਰ ਦੀ ਪ੍ਰਤੀਕਿਰਿਆ

Friday, Dec 17, 2021 - 12:27 PM (IST)

ਜਦੋਂ ਅਕਸ਼ੇ ਦੇ ਬਾਡੀਗਾਰਡ ਨੇ ਭਾਰਤੀ ਫੌਜੀ ਨੂੰ ਤਸਵੀਰ ਖਿੱਚਵਾਉਣ ਤੋਂ ਰੋਕਿਆ, ਦੇਖੋ ਕੀ ਸੀ ਅਦਾਕਾਰ ਦੀ ਪ੍ਰਤੀਕਿਰਿਆ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਹ ਫੌਜ ਦੇ ਇਕ ਜਵਾਨ ਨਾਲ ਤਸਵੀਰ ਖਿੱਚਵਾਉਂਦੇ ਨਜ਼ਰ ਆ ਰਹੇ ਹਨ। ਅਕਸ਼ੇ ਕੁਮਾਰ ਦੇ ਨਾਲ ਮੌਜੂਦ ਕੁਝ ਬਾਡੀਗਾਰਡ ਇਸ ਜਵਾਨ ਨੂੰ ਉਸ ਦੇ ਕੋਲ ਆਉਣ ਤੋਂ ਰੋਕਦੇ ਹਨ ਪਰ ਅਕਸ਼ੇ ਕੁਮਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਉਣ ਦਿਓ।

ਇਹ ਖ਼ਬਰ ਵੀ ਪੜ੍ਹੋ : ਭਾਰਤ ਆਉਣ ’ਤੇ ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ 7 ਦਿਨਾਂ ਲਈ ਕੀਤਾ ਇਕਾਂਤਵਾਸ, ਕੋਰੋਨਾ ਰਿਪੋਰਟ ਆਉਣੀ ਬਾਕੀ

ਇਸ ਤੋਂ ਬਾਅਦ ਇਹ ਜਵਾਨ ਅਕਸ਼ੇ ਕੁਮਾਰ ਨਾਲ ਤਸਵੀਰ ਖਿੱਚਵਾ ਕੇ ਚਲਾ ਜਾਂਦਾ ਹੈ। ਇਸ ਵੀਡੀਓ ਨੂੰ ਅਕਸ਼ੇ ਕੁਮਾਰ ਦੇ ਪ੍ਰਸ਼ੰਸਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ ਤੇ ਲੋਕ ਵੀ ਇਸ ’ਤੇ ਪ੍ਰਤੀਕਿਰਿਆ ਦੇ ਰਹੇ ਹਨ।

ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਦੀ ਹਾਲ ਹੀ ’ਚ ਆਈ ਫ਼ਿਲਮ ‘ਬੈੱਲ ਬੌਟਮ’ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਜਲਦ ਹੀ ਅਕਸ਼ੇ ਕੁਮਾਰ ‘ਅਤਰੰਗੀ ਰੇ’ ’ਚ ਦਿਖਾਈ ਦੇਣਗੇ। ਇਸ ਤੋਂ ਬਾਅਦ ਅਕਸ਼ੇ ਕੁਮਾਰ ਹੋਰ ਵੀ ਕਈ ਪ੍ਰਾਜੈਕਟਸ ’ਚ ਨਜ਼ਰ ਆਉਣਗੇ।

ਅਕਸ਼ੇ ਕੁਮਾਰ ਆਪਣੀ ਅਦਾਕਾਰੀ ਨੂੰ ਲੈ ਕੇ ਕਾਫੀ ਚਰਚਾ ’ਚ ਰਹਿੰਦੇ ਹਨ ਤੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਹਨ। ਪਿੱਛੇ ਜਿਹੇ ਉਨ੍ਹਾਂ ਦੀ ਇਕ ਫ਼ਿਲਮ ‘ਲਕਸ਼ਮੀ ਬੰਬ’ ਆਈ ਸੀ। ਇਸ ’ਚ ਉਨ੍ਹਾਂ ਨੇ ਇਕ ਔਰਤ ਦਾ ਕਿਰਦਾਰ ਨਿਭਾਇਆ ਸੀ। ਅਕਸ਼ੇ ਕੁਮਾਰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਨਾਲ ਸਬੰਧ ਰੱਖਦੇ ਹਨ ਪਰ ਪੰਜਾਬੀ ਹੋਣ ਦੇ ਬਾਵਜੂਦ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੇ ਹੱਕ ’ਚ ਇਕ ਸ਼ਬਦ ਵੀ ਨਹੀਂ ਸੀ ਬੋਲਿਆ, ਜਿਸ ਕਾਰਨ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News