ਅਕਸ਼ੈ ਕੁਮਾਰ ਬਣੇ 260 ਕਰੋੜ ਦੇ ਪ੍ਰਾਈਵੇਟ ਜੈੱਟ ਦੇ ਮਾਲਕ! ਅਦਾਕਾਰ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

Sunday, Oct 16, 2022 - 05:21 PM (IST)

ਅਕਸ਼ੈ ਕੁਮਾਰ ਬਣੇ 260 ਕਰੋੜ ਦੇ ਪ੍ਰਾਈਵੇਟ ਜੈੱਟ ਦੇ ਮਾਲਕ! ਅਦਾਕਾਰ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀਆਂ ਫ਼ਿਲਮਾਂ ਨਾਲ ਹਮੇਸ਼ਾ ਸੁਰਖੀਆਂ ’ਚ ਰਹੇ ਹਨ। ਅਦਾਕਾਰ ਨੂੰ ਕਾਫ਼ੀ ਕੂਲ ਐਕਟਰ ਮੰਨਿਆ ਜਾਂਦਾ ਹੈ।ਹਾਲ ਹੀ ’ਚ ਖ਼ਬਰਾ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਕੋਲ ਪ੍ਰਾਈਵੇਟ ਜੈੱਟ ਹੈ, ਜਿਸ ਦੀ ਕੀਮਤ 260 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਹੁਣ ਅਦਾਕਾਰ ਨੇ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਖ਼ਬਰਾਂ ਨੂੰ ਖ਼ਾਰਜ ਕਰ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ : ਛੋਟੇ ਪਰਦੇ ’ਤੇ ਮਸ਼ਹੂਰ ਅਤੇ ‘ਯੇ ਰਿਸ਼ਤਾ ਕਿਯਾ ਕਹਿਲਾਤਾ ਹੈ’ ਦੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਕੀਤੀ ਖ਼ੁਦਕੁਸ਼ੀ

ਅਕਸ਼ੈ ਕੁਮਾਰ ਨੇ ਇੰਸਟਾਗ੍ਰਾਮ ’ਤੇ ਸਟੋਰੀ ਪੋਸਟ ਕੀਤੀ ਹੈ। ਅਦਾਕਾਰ ਨੇ ਇਸ ’ਤੇ ਪ੍ਰਤੀਕਿਰਿਆ ਦਿੰਦਿਆ ਲਿਖਿਆ ਕਿ ‘ਲਾਇਰ ਲਾਇਰ ਪੈਂਟਸ ਔਨ ਫ਼ਾਇਰ! ਇਹ ਬਚਪਨ ’ਚ ਸੁਣਾ ਸੀ? ਪਰ ਕੁਝ ਲੋਕ ਹੁਣ ਵੀ ਵੱਡੇ ਨਹੀਂ ਹਨ ਅਤੇ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਜਾਣ ਦੇਣ ਦੇ ਮੂਡ ’ਚ ਨਹੀਂ  ਹਾਂ। ਮੇਰੇ ਬਾਰੇ ਬੇਤੁਕੀ ਝੂਠੀਆਂ ਗੱਲਾਂ ਲਿਖਦੇ ਹਨ ਅਤੇ ਮੈਂ ਉਨ੍ਹਾਂ ਦੇ ਜਵਾਬ ਦਵਾਂਗਾ। 260 ਕਰੋੜ ਰੁਪਏ ਦਾ ਪ੍ਰਾਈਵੇਟ ਜੈੱਟ ਹੋਣ ਦੀ ਖ਼ਬਰ ਇਕ ਅਫ਼ਵਾਹ ਹੈ ਅਤੇ ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ।’

PunjabKesari

ਅਦਾਕਾਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਰਾਮ ਸੇਤੁ’ ਨੂੰ ਲੈ ਕੇ ਚਰਚਾ ’ਚ ਹਨ। ਹਾਲ ਹੀ ’ਚ 11 ਅਕਤੂਬਰ ਨੂੰ ਇਸ ਫ਼ਿਲਮ ਦਾ ਟਰੇਲਰ ਰਿਲੀਜ਼  ਹੋਇਆ ਹੈ।

ਇਹ ਵੀ ਪੜ੍ਹੋ : ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦੀ ਵੀਡੀਓ ਕੀਤੀ ਸਾਂਝੀ, ਕਿਹਾ- ‘ਹਮੇਸ਼ਾ ਤੁਹਾਡੀ ਇੱਜ਼ਤ...’

ਇਸ ਤੋਂ ਇਲਾਵਾ ਫ਼ਿਲਮ ‘ਰਾਮ ਸੇਤੁ’ ਦੀਵਾਲੀ ਦੇ ਮੌਕੇ ’ਤੇ 25 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ’ਚ ਜੈਕਲੀਨ ਫ਼ਰਨਾਂਡੀਜ਼ ਅਤੇ ਨੁਸਰਤ ਭਰੂਚਾ ਵੀ ਨਜ਼ਰ ਆਉਣਗੇ।


author

Shivani Bassan

Content Editor

Related News