ਅਕਸ਼ੇ ਕੁਮਾਰ ਦੀ ਫ਼ਿਲਮ ‘ਬੈੱਲ ਬਾਟਮ’ OTT ’ਤੇ ਹੋਵੇਗੀ ਰਿਲੀਜ਼

Friday, Apr 30, 2021 - 01:52 PM (IST)

ਅਕਸ਼ੇ ਕੁਮਾਰ ਦੀ ਫ਼ਿਲਮ ‘ਬੈੱਲ ਬਾਟਮ’ OTT ’ਤੇ ਹੋਵੇਗੀ ਰਿਲੀਜ਼

ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਬੈੱਲ ਬਾਟਮ’ ਦੇ ਰਿਲੀਜ਼ ਹੋਣ ਦੀ ਉਡੀਕ ਪ੍ਰਸ਼ੰਸਕ ਕਾਫ਼ੀ ਸਮੇਂ ਤੋਂ ਕਰ ਰਹੇ ਹਨ ਪਰ ਕੋਰੋਨਾ ਦੀ ਦੂਜੀ ਲਹਿਰ ਨੇ ਇਕ ਵਾਰ ਫਿਰ ਇੰਟਰਟੇਨਮੈਂਟ ਇੰਡਸਟਰੀ ਦੀ ਰਫਤਾਰ ’ਤੇ ਲਗਾਮ ਲਗਾ ਦਿੱਤੀ ਹੈ। ਕਈ ਫ਼ਿਲਮਾਂ ਦੀ ਸ਼ੂਟਿੰਗ ਜਿਥੇ ਬੰਦ ਹੋ ਗਈ ਹੈ ਉੱਧਰ ਕਈ ਫ਼ਿਲਮਾਂ ਦੀ ਰਿਲੀਜ਼ ’ਤੇ ਵੀ ਸੰਕਟ ਛਾਇਆ ਹੋਇਆ ਹੈ। ‘ਬੈੱਲ ਬਾਟਮ’ ਫ਼ਿਲਮ ਦੇ ਪ੍ਰਡਿਊਸਰ ਜੈਕੀ ਭਗਨਾਨੀ ਨੇ ਇਸ ਨੂੰ 28 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ ਪਰ ਮੌਜੂਦਾ ਹਾਲਾਤਾਂ ਦੀ ਵਜ੍ਹਾ ਨਾਲ ਹੁਣ ‘ਬੈੱਲ ਬਾਟਮ’ ਨੂੰ ਓ.ਟੀ.ਟੀ. ’ਤੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।  


ਅਕਸ਼ੇ ਕੁਮਾਰ ਦੀ ਫ਼ਿਲਮ ‘ਬੈੱਲ ਬਾਟਮ’ 2021 ਦੀਆਂ ਵੱਡੀਆਂ ਫ਼ਿਲਮਾਂ ’ਚ ਸ਼ਾਮਲ ਹੈ। ਫ਼ਿਲਮ ਮੇਕਅਰਸ ਨੇ ਦਰਸ਼ਕਾਂ ਨੂੰ ਹੋਰ ਉਡੀਕ ਨਾ ਕਰਵਾਉਂਦੇ ਹੋਏ ਫ਼ਿਲਮ ਨੂੰ ਓ.ਟੀ.ਟੀ. ’ਤੇ ਹੀ ਰਿਲੀਜ਼ ਕਰਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫ਼ਿਲਮ ਨੂੰ ਹਾਟਸਟਾਰ ’ਤੇ ਰਿਲੀਜ਼ ਕਰਨ ਦੀ ਡੀਲ ਲਗਭਗ ਪੱਕੀ ਹੋ ਚੁੱਕੀ ਹੈ। 
ਹਾਲਾਂਕਿ ਅਜੇ ਰਿਲੀਜ਼ ਡੇਟ ਤੈਅ ਨਹੀਂ ਕੀਤੀ ਗਈ ਹੈ। ਹਾਟਸਟਾਰ ਤੋਂ ਪਹਿਲਾਂ ਐਮਾਜ਼ਾਨ ਪ੍ਰਾਈਮ ਦੇ ਨਾਲ ਵੀ ਇਸ ਦੀ ਰਿਲੀਜ਼ ਨੂੰ ਲੈ ਕੇ ਗੱਲਬਾਤ ਹੋਈ ਸੀ। ਇਸ ਦੌਰਾਨ ਖ਼ਬਰ ਹੈ ਕਿ ਹਾਟਸਟਾਰ ਨੇ ਜ਼ਿਆਦਾ ਪੈਸੇ ਆਫਰ ਕਰ ਦਿੱਤੇ ਅਤੇ ਇਹ ਫ਼ਿਲਮ ਉਨ੍ਹਾਂ ਨੂੰ ਮਿਲ ਗਈ। ਹਾਲਾਂਕਿ ਇਹ ਡੀਲ ਕਿੰਨੇ ’ਚ ਕੀਤੀ ਗਈ ਹੈ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇੰਨਾ ਤੈਅ ਹੈ ਕਿ ਡੀਲ ਚੰਗੇ ਪੈਸਿਆਂ ’ਚ ਹੀ ਹੋਈ ਹੋਵੇਗੀ। ਇਹ ‘ਪਲੈਨ ਹਾਈਜੈਕ’ ਦੀ ਸਟੋਰੀ ’ਤੇ ਬਣੀ ਫ਼ਿਲਮ ’ਚ ਅਦਾਕਾਰ ਅਕਸ਼ੇ ਕੁਮਾਰ ਦੇ ਨਾਲ ਅਦਾਕਾਰਾ ਵਾਣੀ ਕਪੂਰ, ਲਾਰਾ ਦੱਤਾ, ਹੁਮਾ ਕੁਰੈਸ਼ੀ ਅਤੇ ਆਦਿਲ ਹੁਸੈਨ ਨਜ਼ਰ ਆਉਣਗੇ।
 


author

Aarti dhillon

Content Editor

Related News