ਅਕਸ਼ੈ ਕੁਮਾਰ ਨੇ ਭਾਰਤੀ ਪਾਸਪੋਰਟ ਨੂੰ ਲੈ ਕੇ ਆਖੀ ਇਹ ਗੱਲ, ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਅਕਸਰ ਹੁੰਦੈ ਟਰੋਲ

Sunday, Nov 13, 2022 - 01:41 PM (IST)

ਅਕਸ਼ੈ ਕੁਮਾਰ ਨੇ ਭਾਰਤੀ ਪਾਸਪੋਰਟ ਨੂੰ ਲੈ ਕੇ ਆਖੀ ਇਹ ਗੱਲ, ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਅਕਸਰ ਹੁੰਦੈ ਟਰੋਲ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਅਕਸਰ ਟਰੋਲ ਕੀਤਾ ਜਾਂਦਾ ਹੈ ਪਰ ਹੁਣ ਉਹ ਬਹੁਤ ਜਲਦ ਭਾਰਤੀ ਬਣਨ ਜਾ ਰਹੇ ਹਨ। ਦਰਅਸਲ, ਤਿੰਨ ਸਾਲ ਬਾਅਦ ਅਦਾਕਾਰ ਨੇ ਆਪਣੇ ਭਾਰਤੀ ਪਾਸਪੋਰਟ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਦਾ ਭਾਰਤੀ ਪਾਸਪੋਰਟ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਜਲਦ ਹੀ ਉਸ ਦਾ ਪਾਸਪੋਰਟ ਬਣ ਜਾਵੇਗਾ।

ਭਾਰਤੀ ਪਾਸਪੋਰਟ ਨੂੰ ਲੈ ਕੇ ਅਕਸ਼ੈ ਨੇ ਆਖੀ ਇਹ ਗੱਲ 
ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ 'ਚ ਅਕਸ਼ੈ ਕੁਮਾਰ ਨੇ ਦੱਸਿਆ ਕਿ ਉਸ ਨੇ ਸਾਲ 2019 'ਚ ਹੀ ਪਾਸਪੋਰਟ ਲਈ ਅਪਲਾਈ ਕੀਤਾ ਸੀ ਪਰ ਇਸ ਤੋਂ ਬਾਅਦ ਕੋਰੋਨਾ ਕਾਲ ਆ ਗਿਆ, ਜਿਸ ਕਰਕੇ ਸਾਰਾ ਕੰਮ ਠੱਪ ਹੋ ਗਿਆ। ਹੁਣ ਕਰੀਬ ਢਾਈ ਸਾਲਾਂ ਬਾਅਦ ਹਾਲਾਤ ਮੁੜ ਲੀਹ 'ਤੇ ਆਉਣੇ ਸ਼ੁਰੂ ਹੋ ਗਏ ਹਨ। ਇਸ ਲਈ ਹੁਣ ਮੈਂ ਦੁਬਾਰਾ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਬਹੁਤ ਜਲਦ ਮੇਰੇ ਕੋਲ ਭਾਰਤੀ ਪਾਸਪੋਰਟ ਵੀ ਹੋਵੇਗਾ।

ਪ੍ਰੋਜੈਕਟਸ ਨੂੰ ਲੈ ਕੇ ਟਰੋਲ ਕਰਨ ਵਾਲਿਆਂ ਨੂੰ ਅਕਸ਼ੈ ਦਾ ਕਰਾਰਾ ਜਵਾਬ
ਇਸ ਦੇ ਨਾਲ ਹੀ ਅਕਸ਼ੈ ਨੇ ਉਨ੍ਹਾਂ ਲੋਕਾਂ ਨੂੰ ਵੀ ਕਰਾਰਾ ਜਵਾਬ ਦਿੱਤਾ, ਜੋ ਇਕ ਸਾਲ 'ਚ ਕਈ ਪ੍ਰੋਜੈਕਟਸ ਨੂੰ ਲੈ ਕੇ ਅਕਸਰ ਉਨ੍ਹਾਂ ਨੂੰ ਟਰੋਲ ਕਰਦੇ ਹਨ। ਉਸ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਸਾਲ 'ਚ ਚਾਰ ਫ਼ਿਲਮਾਂ ਕਰਦਾ ਹਾਂ, ਮੈਂ ਕੰਮ ਕਰਦਾ ਹਾਂ, ਮੈਂ ਕਿਸੇ ਤੋਂ ਚੋਰੀ ਨਹੀਂ ਕਰਦਾ। ਲੋਕਾਂ ਨੂੰ ਮੇਰੇ ਜਲਦ ਉੱਠਣ ਨਾਲ ਵੀ ਸਮੱਸਿਆ ਹੁੰਦੀ ਹੈ। 


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।


author

sunita

Content Editor

Related News