ਅਨਿਲ ਕਪੂਰ ਨਾਲ ਪਹਿਲੀ ਵਾਰ ਕੰਮ ਕਰਕੇ ਖੁਸ਼ ਹਨ ਗਣੇਸ਼ ਆਚਾਰੀਆ

Saturday, Sep 12, 2026 - 04:46 PM (IST)

ਅਨਿਲ ਕਪੂਰ ਨਾਲ ਪਹਿਲੀ ਵਾਰ ਕੰਮ ਕਰਕੇ ਖੁਸ਼ ਹਨ ਗਣੇਸ਼ ਆਚਾਰੀਆ

ਮੁੰਬਈ (ਏਜੰਸੀ) - "ਇੰਡੀਆ ਕੇ ਟੌਪ 1 %" ਵਿੱਚ ਅਨਿਲ ਕਪੂਰ ਦੀ ਪਹਿਲੀ ਕੱਵਾਲੀ ਪਰਫਾਰਮੈਂਸ ਨੂੰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। "ਬਾਤ ਖਟਕੀ ਤੋਂ ਜੀਤ ਪੱਕੀ" ਵਿੱਚ ਅਨਿਲ ਕਪੂਰ ਦੀ ਝਕਾਸ ਐਨਰਜੀ ਅਤੇ ਗਣੇਸ਼ ਆਚਾਰੀਆ ਦੀ ਸਿਗਨੇਚਰ ਕੋਰੀਓਗ੍ਰਾਫੀ ਦਾ ਬਿਹਤਰੀਨ ਮੇਲ ਦੇਖਣ ਨੂੰ ਮਿਲ ਰਿਹਾ ਹੈ। ਕੱਵਾਲੀ ਦੇ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨੇ ਕਿਹਾ, "ਇਸ ਗੀਤ ਲਈ ਦਰਸ਼ਕਾਂ ਦਾ ਪਿਆਰ ਅਤੇ ਸੋਸ਼ਲ ਮੀਡੀਆ 'ਤੇ ਇਸਦੀ ਵਾਇਰਲ ਪ੍ਰਸਿੱਧੀ ਦੇਖ ਕੇ ਖੁਸ਼ੀ ਹੋ ਰਹੀ ਹੈ। "ਬਾਤ ਖਟੀਕੀ ਤੋਂ ਜੀਤ ਪੱਕੀ" ਇੱਕ ਅਜਿਹਾ ਗੀਤ ਹੈ ਜੋ ਸਾਡੇ ਸੱਭਿਆਚਾਰ ਵਿੱਚ ਡੂੰਘਾਈ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਹੁੱਕ ਸੁਣਦੇ ਹੀ ਜ਼ੁਬਾਨ 'ਤੇ ਚੜ੍ਹ ਜਾਂਦਾ ਹੈ।"

ਉਨ੍ਹਾਂ ਅੱਗੇ ਕਿਹਾ, "ਮੈਂ ਲੰਬੇ ਸਮੇਂ ਤੋਂ ਅਨਿਲ ਸਰ ਨਾਲ ਕੰਮ ਕਰਨਾ ਚਾਹੁੰਦਾ ਸੀ, ਅਤੇ ਮੈਨੂੰ ਖੁਸ਼ੀ ਹੈ ਕਿ ਸਟਾਰ ਪਲੱਸ ਨੇ ਸਾਨੂੰ "ਇੰਡੀਆ ਕੇ ਟੌਪ 1 %" ਰਾਹੀਂ ਪਹਿਲੀ ਵਾਰ ਸਹਿਯੋਗ ਕਰਨ ਦਾ ਮੌਕਾ ਦਿੱਤਾ। ਕਿਉਂਕਿ ਇਹ ਉਸਦੀ ਪਹਿਲੀ ਕੱਵਾਲੀ ਪਰਫਾਰਮੈਂਸ ਸੀ, ਇਸ ਲਈ ਅਸੀਂ ਇਸਨੂੰ ਉਨ੍ਹਾਂ ਦੇ ਝਕਾਸਸ ਅੰਦਾਜ਼ ਅਨੁਸਾਰ ਹੀ ਤਿਆਰ ਕੀਤਾ। ਉਨ੍ਹਾਂ ਦੀ ਜ਼ਬਰਦਸਤ ਐਨਰਜੀ ਨੇ ਸਾਡੇ ਦ੍ਰਿਸ਼ਟੀਕੋਣ ਨੂੰ ਪਰਦੇ 'ਤੇ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਅਤੇ ਇਸ ਗੀਤ ਨੂੰ ਇੱਕ ਯਾਦਗਾਰੀ ਜਸ਼ਨ ਵਿੱਚ ਬਦਲ ਦਿੱਤਾ।'' 'ਇੰਡੀਆ ਕੇ ਟੌਪ 1 %: ਦਿ ਅਨਿਲ ਕਪੂਰ ਸ਼ੋਅ' 19 ਸਤੰਬਰ ਤੋਂ ਰਾਤ 8 ਵਜੇ ਸਟਾਰ ਪਲੱਸ ਅਤੇ ਜੀਓਹੌਟਸਟਾਰ 'ਤੇ ਪ੍ਰਸਾਰਿਤ ਹੋਵੇਗਾ।


author

cherry

Content Editor

Related News