ਅਜੇ ਦੇਵਗਨ, ਪੈਨੋਰਮਾ ਸਟੂਡੀਓਜ਼ ਤੇ ਵਿਕਾਸ ਬਹਿਲ ਅਲੌਕਿਕ ਥ੍ਰਿਲਰ ਲਈ ਹੋਏ ਇਕੱਠੇ
Saturday, May 13, 2023 - 01:17 PM (IST)
ਮੁੰਬਈ (ਬਿਊਰੋ)– ਅਦਾਕਾਰ ਅਜੇ ਦੇਵਗਨ ਆਪਣੀ ਅਗਲੀ ਫ਼ਿਲਮ ਲਈ ਪੂਰੀ ਤਰ੍ਹਾਂ ਤਿਆਰ ਹੈ। ‘ਦ੍ਰਿਸ਼ਯਮ 2’ ਦੀ ਸਫਲਤਾ ਤੋਂ ਬਾਅਦ ਅਜੇ ਤੇ ਪੈਨੋਰਮਾ ਸਟੂਡੀਓਜ਼ ਇਕ ਸੂਪਰ ਨੈਚੁਰਲ (ਅਲੌਕਿਕ) ਥ੍ਰਿਲਰ ਲਈ ਇਕੱਠੇ ਆ ਰਹੇ ਹਨ। ਇਸ ਫ਼ਿਲਮ ਨੂੰ ਵਿਕਾਸ ਬਹਿਲ ਨਿਰਦੇਸ਼ਿਤ ਕਰਨਗੇ।
ਫ਼ਿਲਮ ਦੀ ਸ਼ੂਟਿੰਗ ਜੂਨ ’ਚ ਸ਼ੁਰੂ ਹੋਵੇਗੀ ਤੇ ਇਸ ਦੀ ਸ਼ੂਟਿੰਗ ਮੁੰਬਈ, ਮਸੂਰੀ ਤੇ ਲੰਡਨ ’ਚ ਵੱਡੇ ਪੱਧਰ ’ਤੇ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, ਪੱਛਮੀ ਬੰਗਾਲ ਤੇ ਤਾਮਿਲਨਾਡੂ ’ਚ ‘ਦਿ ਕੇਰਲ ਸਟੋਰੀ’ ’ਤੇ ਰੋਕ ਕਿਉਂ?
ਫ਼ਿਲਮ ਦਾ ਨਿਰਮਾਣ ਅਜੇ ਦੇਵਗਨ, ਕੁਮਾਰ ਮੰਗਤ ਪਾਠਕ ਤੇ ਅਭਿਸ਼ੇਕ ਪਾਠਕ ਵਲੋਂ ਅਜੇ ਦੇਵਗਨ ਫ਼ਿਲਮਜ਼ ਤੇ ਪੈਨੋਰਮਾ ਸਟੂਡੀਓਜ਼ ਦੇ ਬੈਨਰ ਹੇਠ ਕੀਤਾ ਜਾਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।