ਅਜੇ ਦੇਵਗਨ ਦੀ ਲਾਡਲੀ ਨੇ ਗ੍ਰੀਸ ’ਚ ਦੋਸਤਾਂ ਨਾਲ ਕੀਤੀ ਮਸਤੀ, ਪਾਰਟੀ ’ਚ ਕੀਤਾ ਡਾਂਸ (ਦੇਖੋ ਵੀਡੀਓ)

07/22/2022 3:36:26 PM

ਮੁੰਬਈ  ਬਾਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਕਾਜੋਲ ਦੀ ਲਾਡਲੀ ਨਿਆਸਾ ਦੇਵਗਨ ਇਨ੍ਹੀਂ ਦਿਨੀਂ ਇੰਟਰਨੈੱਟ ’ਤੇ ਛਾਈ ਹੋਈ ਹੈ। ਨਿਆਸਾ ਇਸ ਸਮੇਂ ਆਪਣੇ ਦੋਸਤਾਂ ਨਾਲ ਗ੍ਰੀਸ ਦੀ ਯਾਤਰਾ ’ਤੇ ਹੈ ਅਤੇ ਉੱਥੇ ਖ਼ੂਬ ਮਸਤੀ ਕਰ ਰਹੀ ਹੈ। ਹਰ ਰੋਜ਼ ਦੋਸਤਾਂ ਨਾਲ ਪਾਰਟੀ ਕਰਦੇ ਨਿਆਸਾ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਾਰਟੀ ਦੀਆਂ ਤਸਵੀਰਾਂ ਨਿਆਸਾ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਹਾਲ ਹੀ ’ਚ ਨਿਆਸਾ ਦੀ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆ ਹਨ। ਜਿਸ ’ਚ ਉਹ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਨਿਆਸਾ ਨਾਲ ਦੋਸਤਾਂ ਨਾਲ ਡ੍ਰਿੰਕ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ। 

PunjabKesari

ਵੀਡੀਓ ’ਚ ਨਿਆਸਾ ਨੇ ਹੱਥ ’ਚ ਡ੍ਰਿੰਕ ਲਈ ਪਾਰਟੀ ’ਚ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਨਿਆਸਾ ਨੀਲੇ ਰੰਗ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ।  ਇਸ ਦੌਰਾਨ ਉਹ ਆਪਣੇ ਦੋਸਤਾਂ ਨਾਲ ਕਾਫ਼ੀ ਖ਼ੁਸ਼ ਨਜ਼ਰ ਆ ਰਹੀ  ਹੈ।

ਇਹ ਵੀ ਪੜ੍ਹੋ : ਦ੍ਰੌਪਦੀ ਮੁਰਮੂ ਦੇ ਰਾਸ਼ਟਰਪਤੀ ਬਣਨ ’ਤੇ ਫ਼ਿਲਮੀ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਨਿਆਸਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਨਾਲ ਨਿਆਸਾ ਨੇ ਖੁੱਲ੍ਹੇ ਵਾਲ ਛੱਡੇ ਹੋਏ ਹਨ। ਇਕ ਵੀਡੀਓ ’ਚ ਨਿਆਸਾ  ਸਮੁੰਦਰ ਦੇ ਕੰਡੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਇਕ ਹੋਰ ਵੀਡੀਓ ’ਚ ਨਿਆਸਾ ਡਾਂਸ ਕਰ ਰਹੀ ਹੈ।

 
 
 
 
 
 
 
 
 
 
 
 
 
 
 

A post shared by Nysa Devgan (@nysadevganx)

ਇਹ ਵੀ ਪੜ੍ਹੋ : ਆਦਿਲ ਦੀ ਪਹਿਲੀ ਪ੍ਰੇਮਿਕਾ ਦੇ ਰਹੀ ਹੈ ਖ਼ੁਦਕੁਸ਼ੀ ਦੀ ਧਮਕੀ, ਰਾਖੀ ਨੇ ਕੀਤਾ ਖ਼ੁਲਾਸਾ

ਨਿਆਸਾ ਦੀ ਸੋਸ਼ਲ ਮੀਡੀਆ ਲਾਈਫ਼ ਨੂੰ ਦੇਖ ਕੇ ਲਗਦਾ ਹੈ ਕਿ ਨਿਆਸਾ ਨੂੰ ਪਾਰਟੀ ਕਰਨ ਦਾ ਕਾਫ਼ੀ ਸ਼ੌਕ ਹੈ। ਇਸ ਲਈ ਉਹ ਇੰਡੀਆ ਹੋਵੇ ਭਾਵੇ ਬਾਹਰ ਦੋਸਤਾਂ ਨਾਲ ਖ਼ੂਬ ਮਸਤੀ ਕਰਦੀ ਹੈ।

 
 
 
 
 
 
 
 
 
 
 
 
 
 
 

A post shared by Nysa Devgan (@nyasa_devgan)

 

ਅਜੇ ਦੇਵਗਨ ਅਤੇ ਕਾਜੋਲ ਦੀ ਧੀ ਨਿਆਸਾ ਦੀ ਉਮਰ ਸਿਰਫ਼ 19 ਸਾਲ ਹੈ ਪਰ ਪ੍ਰਸਿੱਧੀ ਦੇ ਮਾਮਲੇ ’ਚ ਉਹ ਕਈ ਵੱਡੇ ਸਿਤਾਰਿਆਂ ਨਾਲ ਮੁਕਾਬਲਾ ਕਰਦੀ ਹੈ। ਦਿਨੋਂ-ਦਿਨ ਨਿਆਸਾ ਆਪਣੇ ਗਲੈਮਰਸ ਅੰਦਾਜ਼ ਨਾਲ ਸਾਰਿਆਂ ਨੂੰ ਹੈਰਾਨ ਕਰ ਰਹੀ ਹੈ।ਫ਼ਿਲਹਾਲ ਨਿਆਸਾ ਸਵਿਟਜ਼ਰਲੈਂਡ ਦੇ Glion Institute of Higher Education ਅੰਤਰਰਾਸ਼ਟਰੀ ਹੋਸਪਿਟੈਲਿਟੀ ਦੀ ਪੜ੍ਹਾਈ ਕਰ ਰਹੀ ਹੈ।


Shivani Bassan

Content Editor

Related News