ਅਦਾਕਾਰ ਅਜੇ ਦੇਵਗਨ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ
Thursday, Mar 25, 2021 - 12:30 PM (IST)
ਮੁੰਬਈ (ਬਿਊਰੋ) - ਸੁਪਰਸਟਾਰ ਅਜੇ ਦੇਵਗਨ ਪਿਛਲੇ ਲੰਬੇ ਸਮੇਂ ਤੋਂ ਆਪਣੀ ਆਉਣ ਵਾਲੀ ਫ਼ਿਲਮ 'ਮੈਦਾਨ' ਦੇ ਸ਼ੂਟ 'ਚ ਰੁੱਝੇ ਹੋਏ ਹਨ ਪਰ ਇੱਕ ਵੱਡੇ ਕਾਰਨ ਕਰਕੇ ਉਨ੍ਹਾਂ ਦੀ ਇਸ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਰਿਪੋਰਟਸ ਮੁਤਾਬਕ ਫ਼ਿਲਮ 'ਮੈਦਾਨ' ਦੇ ਡਾਇਰੈਕਟਰ ਅਮਿਤ ਰਵਿੰਦਰਨਾਥ ਸ਼ਰਮਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਕਾਰਨ ਹੁਣ ਇਸ ਫ਼ਿਲਮ ਨੂੰ ਪੂਰਾ ਹੋਣ 'ਚ ਕੁਝ ਹੋਰ ਸਮਾਂ ਲੱਗੇਗਾ। ਇਸ ਫ਼ਿਲਮ ਨੂੰ ਪਹਿਲਾ ਵੀ ਕੋਰੋਨਾ ਕਾਲ ਕਾਰਨ ਲੰਬੇ ਸਮੇਂ ਲਈ ਪੋਸਟਪੋਨ ਕੀਤਾ ਗਿਆ ਸੀ ਤੇ ਹੁਣ ਇਸ ਖ਼ਬਰ ਨੇ ਅਜੇ ਦੇਵਗਨ ਦੇ ਪ੍ਰਸ਼ੰਸਕਾਂ ਨੂੰ ਫ਼ਿਰ ਤੋਂ ਨਿਰਾਸ਼ ਕਰ ਦਿੱਤਾ ਹੈ। ਹਾਲਾਂਕਿ, ਇਸ ਬਾਰੇ ਕੋਈ ਆਫੀਸ਼ੀਅਲ ਬਿਆਨ ਨਹੀਂ ਦਿੱਤਾ ਗਿਆ ਕਿ ਫ਼ਿਲਮ ਰੁਕੀ ਹੈ ਜਾਂ ਅੱਗੇ ਵਧਦੀ ਹੈ।
ਜੇ ਗੱਲ ਕਰੀਏ ਅਜੇ ਦੇਵਗਨ ਦੀ ਫ਼ਿਲਮ 'ਮੈਦਾਨ' ਬਾਰੇ ਤਾਂ ਇਸ 'ਚ ਉਹ ਇੱਕ ਫੁਟਬਾਲ ਕੋਚ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਇੱਕ ਸੱਚੀ ਕਹਾਣੀ ਤੋਂ ਇੰਸਪਾਇਰ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ 'ਸਿੰਘਮ 3' 'ਤੇ ਵੀ ਕੰਮ ਜਲਦ ਹੀ ਸ਼ੁਰੂ ਹੋ ਸਕਦਾ ਹੈ।
ਖ਼ਬਰਾਂ ਮੁਤਾਬਕ ਜੈਕੀ ਸ਼ਰਾਫ ਦੀ ਇਸ ਫ਼ਿਲਮ 'ਚ ਐਂਟਰੀ ਹੋਵੇਗੀ, ਜੋ ਵਿਲੇਨ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ। ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਅਜੇ ਦੇਵਗਨ 'ਥੈਂਕਸ ਗੌਡ' 'ਤੇ ਵੀ ਕੰਮ ਕਰ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਅਜੇ ਦੇਵਗਨ ਕਿਸ ਫ਼ਿਲਮ ਨਾਲ ਸਿਨੇਮਾ ਘਰਾਂ 'ਚ ਵੱਡਾ ਧਮਾਕਾ ਕਰਨਗੇ। ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫ਼ੀ ਉਤਸੁਕ ਹਨ।