ਧਨੁਸ਼ ਨਾਲ ਤਲਾਕ ਤੋਂ ਬਾਅਦ ਐਸ਼ਵਰਿਆ ਦੀ ਪਹਿਲੀ ਤਸਵੀਰ ਵਾਇਰਲ, ਹੈਦਰਾਬਾਦ ਦੇ ਹੋਟਲ ''ਚ ਰੁਕਿਆ ਇਹ ਜੋੜਾ

01/25/2022 4:42:07 PM

ਮੁੰਬਈ (ਬਿਊਰੋ) - ਸਾਊਥ ਸਟਾਰ ਧਨੁਸ਼ ਅਤੇ ਐਸ਼ਵਰਿਆ ਰਜਨੀਕਾਂਤ ਨੇ ਹਾਲ ਹੀ 'ਚ ਆਪਣੇ ਤਲਾਕ ਦਾ ਆਧਿਕਾਰਿਤ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਹੈਰਾਨ ਹੋ ਗਏ ਸਨ। ਹਾਲਾਂਕਿ ਵੱਖ ਹੋਣ ਦੇ ਐਲਾਨ ਤੋਂ ਬਾਅਦ ਵੀ ਇਹ ਜੋੜਾ ਅਜੇ ਵੀ ਇਕੱਠਾ ਹੈ। ਦਰਅਸਲ, ਧਨੁਸ਼ ਤੇ ਐਸ਼ਵਰਿਆ ਹੈਦਰਾਬਾਦ ਦੇ 'ਰਾਮੋਜੀ ਰਾਓ ਸਟੂਡੀਓ' ਦੇ ਇੱਕ ਹੋਟਲ 'ਚ ਇਕੱਠੇ ਰਹਿ ਰਹੇ ਹਨ। ਦੋਵੇਂ ਵੱਖ-ਵੱਖ ਅਸਾਈਨਮੈਂਟ 'ਤੇ ਕੰਮ ਕਰ ਰਹੇ ਹਨ। ਇਸ ਦੌਰਾਨ ਐਸ਼ਵਰਿਆ ਦੀ ਤਲਾਕ ਤੋਂ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਧਨੁਸ਼ ਇਕ ਨਵੀਂ ਫ਼ਿਲਮ 'ਤੇ ਕੰਮ ਕਰ ਰਹੇ ਹਨ, ਉਥੇ ਹੀ ਐਸ਼ਵਰਿਆ ਆਪਣੀ ਟੀਮ ਨਾਲ ਟਿਪਸ ਅਤੇ ਪ੍ਰੇਰਨਾ ਅਰੋੜਾ ਲਈ ਇਕ ਨਵਾਂ ਰੋਮਾਂਟਿਕ ਗੀਤ ਡਾਇਰੈਕਟ ਕਰਨ ਵਾਲੀ ਹੈ, ਜਿਸ ਲਈ ਉਹ ਉਥੇ ਪਹੁੰਚੀ। ਉਥੋਂ ਦੀਆਂ ਦੋ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਐਸ਼ਵਰਿਆ ਆਪਣੀ ਟੀਮ ਅਤੇ ਪ੍ਰੇਰਨਾ ਅਰੋੜਾ ਨਾਲ ਪੋਜ਼ ਦੇ ਰਹੀ ਹੈ। ਪਹਿਲੀ ਤਸਵੀਰ ਇੱਕ ਫਾਈਵ ਸਟਾਰ ਹੋਟਲ 'ਚ ਲਈ ਗਈ ਸੀ, ਜਿਸ 'ਚ ਐਸ਼ਵਰਿਆ ਗੀਤ ਨਾਲ ਜੁੜੇ ਵਿਚਾਰਾਂ 'ਤੇ ਚਰਚਾ ਕਰਦੀ ਨਜ਼ਰ ਆ ਰਹੀ ਹੈ। ਜਦੋਂਕਿ ਦੂਜੀ ਤਸਵੀਰ 'ਚ ਉਹ ਮੇਜ਼ 'ਤੇ ਬੈਠੀ ਹੱਸਦੀ ਹੋਈ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਧਨੁਸ਼ ਨਾਲ ਤਲਾਕ ਤੋਂ ਬਾਅਦ ਐਸ਼ਵਰਿਆ ਦੀ ਇਹ ਪਹਿਲੀ ਤਸਵੀਰ ਦੱਸੀ ਜਾ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਧਨੁਸ਼ ਅਤੇ ਐਸ਼ਵਰਿਆ ਰਜਨੀਕਾਂਤ ਨੇ ਵਿਆਹ ਦੇ 18 ਸਾਲ ਬਾਅਦ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ, ਜਿਸ ਦਾ ਐਲਾਨ ਦੋਵਾਂ ਨੇ 17 ਜਨਵਰੀ ਨੂੰ ਸੋਸ਼ਲ ਮੀਡੀਆ 'ਤੇ ਕੀਤਾ ਸੀ। ਧਨੁਸ਼ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਹਿੰਦੀ ਫ਼ਿਲਮ 'ਅਤਰੰਗੀ ਰੇ' 'ਚ ਨਜ਼ਰ ਆਏ ਸਨ, ਜਿਸ 'ਚ ਉਹ ਸਾਰਾ ਅਲੀ ਖ਼ਾਨ ਅਤੇ ਅਕਸ਼ੇ ਕੁਮਾਰ ਨਾਲ ਨਜ਼ਰ ਆਏ ਸਨ।

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News