Paris Fashion Week 'ਚ ਐਸ਼ਵਰਿਆ ਰਾਏ ਨੇ ਲਗਾਏ ਚਾਰ ਚੰਨ, ਦੇਖੋ ਤਸਵੀਰਾਂ

Tuesday, Sep 24, 2024 - 12:23 PM (IST)

Paris Fashion Week 'ਚ ਐਸ਼ਵਰਿਆ ਰਾਏ ਨੇ ਲਗਾਏ ਚਾਰ ਚੰਨ, ਦੇਖੋ ਤਸਵੀਰਾਂ

ਵੈੱਬ ਡੈਸਕ- ਐਸ਼ਵਰਿਆ ਰਾਏ ਬੱਚਨ ਇਕ ਅਜਿਹੀ ਬਾਲੀਵੁੱਡ ਅਭਿਨੇਤਰੀ ਹੈ, ਜਿਸ ਦੇ ਪ੍ਰਸ਼ੰਸਕ ਉਸ ਦੀ ਇਕ ਝਲਕ ਪਾਉਣ ਲਈ ਬੇਤਾਬ ਹਨ। ਐਸ਼ਵਰਿਆ ਆਪਣੀ ਧੀ ਆਰਾਧਿਆ ਬੱਚਨ ਨੂੰ ਲੈ ਕੇ ਹਮੇਸ਼ਾ ਸੁਚੇਤ ਰਹਿੰਦੀ ਹੈ ਕਿਉਂਕਿ ਉਹ ਇਕ ਸਮਰਪਿਤ ਮਾਂ ਹੈ।

PunjabKesari

ਹੁਣ ਹਾਲ ਹੀ ਵਿੱਚ, ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਪੈਰਿਸ ਫੈਸ਼ਨ ਵੀਕ ਦੇ ਰਨਵੇਅ 'ਤੇ ਇੱਕ ਸ਼ਾਨਦਾਰ ਲਾਲ ਗਾਊਨ ਪਹਿਨਿਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਹੈਰਾਨ ਕਰ ਦਿੱਤਾ। ਇੰਨਾ ਹੀ ਨਹੀਂ ਅਭਿਨੇਤਰੀ ਦੇ ਇਸ ਅੰਦਾਜ਼ ਨੂੰ ਦੇਖ ਕੇ ਲੋਕਾਂ ਨੂੰ ਉਸ ਦਾ ਮਿਸ ਵਰਲਡ ਦਾ ਪੁਰਾਣਾ ਅਵਤਾਰ ਵੀ ਯਾਦ ਆ ਗਿਆ।

PunjabKesari

ਐਸ਼ਵਰਿਆ ਨੇ ਰੈੱਡ ਡਰੈੱਸ ਪਹਿਨੀ ਸੀ । ਇਸ ਪਹਿਰਾਵੇ 'ਤੇ 'ਵੀ ਆਰ ਵਰਥ ਇਟ' ਲਿਖਿਆ ਹੋਇਆ ਸੀ, ਜੋ ਕਿ L'Oréal Paris ਦੀ ਟੈਗਲਾਈਨ ਹੈ, ਜਿਸ ਬ੍ਰਾਂਡ ਦੀ ਅਭਿਨੇਤਰੀ ਪ੍ਰਤੀਨਿਧਤਾ ਕਰਦੀ ਹੈ। ਉਸ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੋਇਆ ਸੀ।

PunjabKesari

ਕਈ ਲੋਕਾਂ ਨੂੰ ਐਸ਼ਵਰਿਆ ਦਾ ਲੁੱਕ ਪਸੰਦ ਨਹੀਂ ਆਇਆ। ਪਹਿਲਾਂ ਤਾਂ ਅਭਿਨੇਤਰੀ ਦਾ ਗਾਊਨ ਉਸ ਦੇ ਆਲੇ-ਦੁਆਲੇ ਫਸਿਆ ਹੋਇਆ ਸੀ।

PunjabKesari

ਕੰਮ ਦੀ ਗੱਲ ਕਰੀਏ ਤਾਂ ਐਸ਼ਵਰਿਆ ਨੇ ਹਾਲ ਹੀ ਵਿੱਚ ਮਨੀ ਰਤਨਮ ਦੀ ਫਿਲਮ 'ਪੋਨਿਯਿਨ ਸੇਲਵਨ' ਵਿੱਚ ਆਪਣੀ ਭੂਮਿਕਾ ਲਈ SIIMA 2024 ਵਿੱਚ ਸਰਵੋਤਮ ਅਭਿਨੇਤਰੀ ਦਾ ਐਵਾਰਡ ਜਿੱਤਿਆ ਸੀ ਅਤੇ ਉੱਥੇ ਵੀ ਉਸ ਦੀ ਧੀ ਭੀੜ ਵਿੱਚ ਉਸ ਦੀ ਸਭ ਤੋਂ ਵੱਡੀ ਚੀਅਰਲੀਡਰ ਬਣ ਕੇ ਆਪਣੀ ਮਾਂ ਦਾ ਹੌਸਲਾ ਵਧਾਉਂਦੀ ਨਜ਼ਰ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News