ਆਲੀਆ ਭੱਟ ਦੀ ਕਾਮਯਾਬੀ ''ਤੇ ਐਸ਼ਵਰਿਆ ਦਾ ਵੱਡਾ ਬਿਆਨ, ਕਿਹਾ- ਇਸ ਨੂੰ ਸ਼ੁਰੂ ਤੋਂ ਮਿਲਿਆ ਕਰਨ ਜੌਹਰ ਦਾ ਸਾਥ

Thursday, Sep 08, 2022 - 05:33 PM (IST)

ਆਲੀਆ ਭੱਟ ਦੀ ਕਾਮਯਾਬੀ ''ਤੇ ਐਸ਼ਵਰਿਆ ਦਾ ਵੱਡਾ ਬਿਆਨ, ਕਿਹਾ- ਇਸ ਨੂੰ ਸ਼ੁਰੂ ਤੋਂ ਮਿਲਿਆ ਕਰਨ ਜੌਹਰ ਦਾ ਸਾਥ

ਮੁੰਬਈ (ਬਿਊਰੋ) : ਆਲੀਆ ਭੱਟ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ 'ਚੋਂ ਇੱਕ ਹੈ, ਜਿਨ੍ਹਾਂ ਨੇ ਥੋੜ੍ਹੇ ਸਮੇਂ 'ਚ ਹੀ ਫ਼ਿਲਮ ਇੰਡਸਟਰੀ 'ਚ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਨੇ ਸਾਲ 2012 'ਚ ਕਰਨ ਜੌਹਰ ਦੁਆਰਾ ਨਿਰਦੇਸ਼ਿਤ ਫ਼ਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ 'ਚ ਕੰਮ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਉਸੇ ਸਾਲ ਆਈ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਤੋਂ ਵੀ ਕਾਫ਼ੀ ਪ੍ਰਸਿੱਧੀ ਮਿਲੀ। ਇਸ ਦੌਰਾਨ ਹੁਣ ਸੋਸ਼ਲ ਮੀਡੀਆ 'ਤੇ ਆਲੀਆ ਭੱਟ ਨੂੰ ਲੈ ਕੇ ਐਸ਼ਵਰਿਆ ਰਾਏ ਦਾ ਇਕ ਪੁਰਾਣਾ ਬਿਆਨ ਕਾਫ਼ੀ ਵਾਇਰਲ ਹੋ ਰਿਹਾ ਹੈ।

PunjabKesari

ਦੱਸ ਦਈਏ ਕਿ ਸਾਲ 2018 'ਚ ਐਸ਼ਵਰਿਆ ਰਾਏ ਦੀ ਫ਼ਿਲਮ 'ਫੰਨੇ ਖਾਂ' ਆਈ ਸੀ। ਇਸ ਦੌਰਾਨ ਉਨ੍ਹਾਂ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ, ਜਿੱਥੇ ਉਨ੍ਹਾਂ ਨੇ ਆਲੀਆ ਭੱਟ ਦੀ ਕਾਮਯਾਬੀ ਬਾਰੇ ਵੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਚਾਰ ਸਾਲ ਪੁਰਾਣਾ ਬਿਆਨ ਕਾਫ਼ੀ ਚਰਚਾ 'ਚ ਹੈ।

PunjabKesari

ਕਰਨ ਜੌਹਰ ਦਾ ਆਲੀਆ ਨੂੰ ਹਮੇਸ਼ਾ ਮਿਲਿਆ ਸਪੋਰਟ : ਐਸ਼ਵਰਿਆ ਰਾਏ
ਆਲੀਆ ਭੱਟ ਬਾਰੇ ਗੱਲ ਕਰਦੇ ਹੋਏ ਐਸ਼ਵਰਿਆ ਰਾਏ ਨੇ ਕਿਹਾ ਸੀ, ''ਆਲੀਆ ਬਹੁਤ ਦੂਰ ਜਾਵੇਗੀ। ਉਹ ਚੰਗਾ ਕੰਮ ਕਰ ਰਹੀ ਹੈ। ਉਹ ਆਪਣੇ ਕੰਮ ਨੂੰ ਐਕਸਪਲੋਰ ਕਰ ਰਹੀ ਹੈ, ਇਸ ਦਾ ਆਨੰਦ ਲੈ ਰਹੀ ਹੈ, ਜੋ ਕਿ ਸਹੀ ਹੈ। ਆਲੀਆ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਕਰਨ ਜੌਹਰ ਦਾ ਸਮਰਥਨ ਮਿਲਿਆ ਹੈ ਅਤੇ ਮੈਂ ਖੁਦ ਆਲੀਆ ਨੂੰ ਇਹ ਗੱਲ ਦੱਸੀ ਹੈ ਕਿ ਤੁਹਾਨੂੰ ਕਰਨ ਤੋਂ ਜਿਸ ਤਰ੍ਹਾਂ ਦਾ ਸਮਰਥਨ ਮਿਲਿਆ ਹੈ, ਉਹ ਤੁਹਾਡੇ ਕਰੀਅਰ ਨੂੰ ਬਹੁਤ ਆਸਾਨ ਬਣਾਉਂਦਾ ਹੈ, ਇਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ, ਤੁਹਾਨੂੰ ਹੋਰ ਬਹੁਤ ਸਾਰੇ ਮੌਕੇ ਮਿਲਣਗੇ। ਐਸ਼ਵਰਿਆ ਨੇ ਅੱਗੇ ਕਿਹਾ ਸੀ ਕਿ ਆਲੀਆ ਨੂੰ ਇਕ ਤੋਂ ਬਾਅਦ ਇਕ ਮੌਕੇ ਮਿਲ ਰਹੇ ਹਨ, ਨਾਲ ਹੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ।''

PunjabKesari

ਇਸ ਫ਼ਿਲਮ ਬਾਰੇ ਚਰਚਾ
ਜੇਕਰ ਦੋਹਾਂ ਅਦਾਕਾਰਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਐਸ਼ਵਰਿਆ ਰਾਏ ਦੀ ਫ਼ਿਲਮ 'ਪੋਂਨਿਯਨ ਸੇਲਵਨ' ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਹੀ 9 ਸਤੰਬਰ ਨੂੰ ਆਲੀਆ ਭੱਟ ਦੀ ਫ਼ਿਲਮ 'ਬ੍ਰਹਮਾਸਤਰ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News