ਵੱਡਾ ਖੁਲਾਸਾ! ਐਸ਼ਵਰਿਆ ਰਾਏ ਸਿਹਤ ਸਬੰਧੀ ਪ੍ਰੇਸ਼ਾਨੀਆਂ ਨਾਲ ਰਹੀ ਹੈ ਜੂਝ

Friday, Sep 27, 2024 - 02:03 PM (IST)

ਵੱਡਾ ਖੁਲਾਸਾ! ਐਸ਼ਵਰਿਆ ਰਾਏ ਸਿਹਤ ਸਬੰਧੀ ਪ੍ਰੇਸ਼ਾਨੀਆਂ ਨਾਲ ਰਹੀ ਹੈ ਜੂਝ

ਮੁੰਬਈ (ਬਿਊਰੋ) -  ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਉਨ੍ਹਾਂ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਅਦਾਕਾਰਾ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੂੰ ਵੱਧਦੇ ਵਜ਼ਨ ਨੂੰ ਲੈ ਕੇ ਵੀ ਟ੍ਰੋਲ ਕੀਤਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ ਗੈਰੀ ਸੰਧੂ ਨੇ ਲਾਈਵ ਸ਼ੋਅ ਦੌਰਾਨ ਪਰਿਵਾਰ ਤੋਂ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ

ਹਾਲ ਹੀ ‘ਚ ਅਦਾਕਾਰਾ ਲੌਰੀਅਲ ਪੈਰਿਸ ਫੈਸ਼ਨ ਵੀਕ ‘ਚ ਵਾਕ ਕਰਦੀ ਹੋਈ ਨਜ਼ਰ ਆਈ ਸੀ ਪਰ ਜਿਉਂ ਹੀ ਅਦਾਕਾਰਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕਾਂ ਨੇ ਅਦਾਕਾਰਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਸਲਾਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ‘ਤੁਹਾਨੂੰ ਡਾਈਟਿੰਗ ਕਰਨੀ ਚਾਹੀਦੀ ਹੈ ਜਾਂ ਜਿੰਮ ‘ਚ ਜਾ ਕੇ ਵਰਕ ਆਊਟ ਕਰਨਾ ਚਾਹੀਦਾ ਹੈ ਪਰ ਇਸ ਮਾਮਲੇ ‘ਚ ਐਸ਼ਵਰਿਆ ਨੇ ਕਿਸੇ ਵੀ ਤਰ੍ਹਾਂ ਦਾ ਪ੍ਰਤੀਕਰਮ ਨਹੀਂ ਦਿੱਤਾ ਹੈ। ਹਾਲ ਹੀ ‘ਚ ਰੈਡਿਟ ਨੇ ਐਸ਼ਵਰਿਆ ਨੂੰ ਲੈ ਕੇ ਦਾਅਵਾ ਕੀਤਾ ਹੈ ਜਿਸ ਨੂੰ ਸੁਣ ਕੇ ਲੋਕ ਵੀ ਹੈਰਾਨ ਹਨ।

ਇਹ ਖ਼ਬਰ ਵੀ ਪੜ੍ਹੋ ਤਲਾਕ ਦੀਆਂ ਖ਼ਬਰਾਂ ਵਿਚਾਲੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਦਿੱਤਾ ਅਜਿਹਾ ਬਿਆਨ

ਰੈਡਿਟ ਮੁਤਾਬਕ, ਐਸ਼ਵਰਿਆ ਮੈਡੀਕਲ ਕੰਡੀਸ਼ਨ ਤੋਂ ਗੁਜ਼ਰ ਰਹੀ ਹੈ। ਖ਼ਬਰਾਂ ਮੁਤਾਬਕ ਐਸ਼ਵਰਿਆ ਕਈ ਸਾਲਾਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਹੈ, ਜਿਸ ਕਾਰਨ ਉਹ ਬਾਲੀਵੁੱਡ ਦੀਆਂ ਹੋਰਨਾਂ ਹੀਰੋਇਨਾਂ ਵਾਂਗ ਆਪਣੀ ਡਾਈਟ ਨਹੀਂ ਲੈ ਪਾ ਰਹੀ ਅਤੇ ਨਾ ਹੀ ਵਜ਼ਨ ਘਟਾਉਣ ਲਈ ਕਿਸੇ ਤਰ੍ਹਾਂ ਦੀਆਂ ਦਵਾਈਆਂ ਜਾਂ ਸਪਲੀਮੈਂਟ ਹੀ ਲੈ ਪਾ ਰਹੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News