ਧੀ ਨਾਲ ਪਾਰਟੀ ਕਰਦੇ ਨਜ਼ਰ ਆਏ ਐਸ਼ਵਰਿਆ-ਅਭਿਸ਼ੇਕ, ਵੀਡੀਓ ਹੋ ਰਹੀ ਹੈ ਵਾਇਰਲ

Thursday, Nov 21, 2024 - 02:27 PM (IST)

ਧੀ ਨਾਲ ਪਾਰਟੀ ਕਰਦੇ ਨਜ਼ਰ ਆਏ ਐਸ਼ਵਰਿਆ-ਅਭਿਸ਼ੇਕ, ਵੀਡੀਓ ਹੋ ਰਹੀ ਹੈ ਵਾਇਰਲ

ਐਂਟਰਟੇਨਮੈਂਟ ਡੈਸਕ- ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਹਨ। ਲੰਬੇ ਸਮੇਂ ਤੋਂ ਇਹ ਖਬਰਾਂ ਫੈਲ ਰਹੀਆਂ ਹਨ ਕਿ ਦੋਵਾਂ ਦਾ ਤਲਾਕ ਹੋਣ ਵਾਲਾ ਹੈ ਅਤੇ ਕਈ ਵਾਰ ਅਫਵਾਹਾਂ ਵੀ ਆ ਰਹੀਆਂ ਹਨ ਕਿ ਦੋਵਾਂ ਵਿਚਾਲੇ ਕੋਈ ਤੀਜਾ ਵਿਅਕਤੀ ਆ ਗਿਆ ਹੈ। ਹਾਲਾਂਕਿ ਇਸ ‘ਚ ਕਿੰਨੀ ਸੱਚਾਈ ਹੈ, ਇਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਹੁਣ ਤੱਕ ਨਾ ਤਾਂ ਜੋੜੇ ਨੇ ਆਪਣੇ ਤਲਾਕ ਦਾ ਕੋਈ ਸੰਕੇਤ ਦਿੱਤਾ ਹੈ ਅਤੇ ਨਾ ਹੀ ਪਰਿਵਾਰ ਵਾਲਿਆਂ ਨੇ ਕੋਈ ਬਿਆਨ ਦਿੱਤਾ ਹੈ।
ਬੱਚਨ ਪਰਿਵਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀ ਖਬਰ ਆਈ ਹੈ ਹਰ ਕੋਈ ਇਸ ਬਾਰੇ ਜਾਨਣਾ ਚਾਹੁੰਦਾ ਹੈ ਅਤੇ ਇਸ ਨਾਲ ਜੁੜੇ ਨਵੇਂ ਅਤੇ ਪੁਰਾਣੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹਨ।
ਹਾਲ ਹੀ ‘ਚ ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਅਤੇ ਆਰਾਧਿਆ ਬੱਚਨ ਦਾ ਇੱਕ ਥ੍ਰੋ-ਬੈਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਤਿੰਨੋਂ ਇਕ ਪਾਰਟੀ ਦਾ ਹਿੱਸਾ ਬਣ ਗਏ ਹਨ।

ਇਹ ਵੀ ਪੜ੍ਹੋ- ਤਿਉਹਾਰੀ ਸੀਜ਼ਨ ਤੋਂ ਬਾਅਦ ਵੀ Car companies ਦੇ ਰਹੀਆਂ ਹਨ ਡਿਸਕਾਊਂਟ ਆਫਰ, ਜਾਣੋ ਕਿੰਨਾ

 


ਆਰਾਧਿਆ ਬੱਚਨ ਆਪਣੇ ਮਾਤਾ-ਪਿਤਾ ਨਾਲ ਮਸਤੀ ਕਰਦੀ ਨਜ਼ਰ ਆਈ
ਐਸ਼ਵਰਿਆ ਅਭਿਸ਼ੇਕ ਅਤੇ ਆਰਾਧਿਆ, ਤਿੰਨਾਂ ਨੇ ਪਾਰਟੀ ਦੌਰਾਨ ਸ਼ਾਨਦਾਰ ਪਹਿਰਾਵਾ ਪਹਿਨਿਆ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਆਰਾਧਿਆ ਬੱਚਨ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ, ਉਹ ਜ਼ੋਰ ਨਾਲ ਤਾੜੀਆਂ ਵਜਾ ਰਹੀ ਹੈ ਅਤੇ ਐਸ਼ਵਰਿਆ-ਅਭਿਸ਼ੇਕ ਆਪਣੀ ਧੀ ਨੂੰ ਖੁਸ਼ ਦੇਖ ਕੇ ਖੁਸ਼ ਨਜ਼ਰ ਆ ਰਹੇ ਹਨ। ਭਾਵੇਂ ਇਹ ਵੀਡੀਓ ਪੁਰਾਣਾ ਹੈ ਪਰ ਇਸ ਵੀਡੀਓ ‘ਤੇ ਯੂਜ਼ਰਸ ਦੀਆਂ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ- ਹਨੀਮੂਨ 'ਤੇ ਪਤਨੀ ਨੂੰ ਛੱਡ ਦੂਜੇ ਕਮਰੇ 'ਚ ਚਲੇ ਗਏ ਸਨ AR Rahman, ਸਾਹਮਣੇ ਆਈ ਹੈਰਾਨ ਕਰਨ ਵਾਲੀ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News