Health Update : ਐਸ਼ਵਰਿਆ ਤੇ ਆਰਾਧਿਆ ਦੀ ਸਿਹਤ ਨੂੰ ਲੈ ਕੇ ਆਈ ਇਹ ਖ਼ਬਰ

Saturday, Jul 18, 2020 - 10:56 AM (IST)

Health Update : ਐਸ਼ਵਰਿਆ ਤੇ ਆਰਾਧਿਆ ਦੀ ਸਿਹਤ ਨੂੰ ਲੈ ਕੇ ਆਈ ਇਹ ਖ਼ਬਰ

ਮੁੰਬਈ (ਬਿਊਰੋ) : ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਧੀ ਆਰਾਧਿਆ ਨੂੰ ਸ਼ੁੱਕਰਵਾਰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਰਾਤ ਨੂੰ ਤੇਜ਼ ਬੁਖਾਰ, ਸਾਹ ਚੜ੍ਹਨ ਅਤੇ ਗਲੇ 'ਚ ਹਲਕੇ ਦਰਦ ਕਾਰਨ ਉਨ੍ਹਾਂ ਦੇ ਨਿੱਜੀ ਡਾਕਟਰ ਨੇ ਹਸਪਤਾਲ 'ਚ ਦਾਖ਼ਲ ਹੋਣ ਦੀ ਸਲਾਹ ਦਿੱਤੀ ਸੀ, ਜਦੋਂਕਿ ਆਰਾਧਿਆ ਨੂੰ ਵੀ ਹਲਕਾ ਬੁਖ਼ਾਰ ਸੀ ਪਰ ਹੁਣ ਉਨ੍ਹਾਂ ਦੋਵਾਂ ਦਾ ਬੁਖਾਰ ਘੱਟ ਹੈ ਅਤੇ ਸਥਿਤੀ ਸਥਿਰ ਦੱਸੀ ਜਾ ਰਹੀ ਹੈ।
PunjabKesari
ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਰਾਤ ਨੂੰ ਐਸ਼ਵਰਿਆ ਰਾਏ ਦਾ ਬੁਖਾਰ ਕਾਫ਼ੀ ਹੱਦ ਤੱਕ ਘੱਟ ਗਿਆ ਹੈ ਅਤੇ ਆਰਾਧਿਆ ਦਾ ਬੁਖਾਰ ਪਹਿਲਾ ਨਾਲੋਂ ਘਟਿਆ ਹੈ ਅਤੇ ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਐਸ਼ਵਰਿਆ ਰਾਏ ਨੂੰ ਇਨਫੈਕਸ਼ਨ ਕਾਰਨ ਜ਼ੁਕਾਮ-ਖੰਘ ਵੀ ਕਾਫ਼ੀ ਵਧ ਗਈ ਸੀ, ਜੋ ਦਵਾਈਆਂ ਦੇਣ ਤੋਂ ਬਾਅਦ ਕਾਫ਼ੀ ਹੱਦ ਤਕ ਘੱਟ ਗਈ ਹੈ।
PunjabKesari
ਜਾਣਕਾਰੀ ਮੁਤਾਬਕ, ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਹਸਪਤਾਲ ਦੀ ਇਮਾਰਤ ਦੇ ਉਸੇ ਵਿੰਗ 'ਚ ਇਕੋ ਵਾਰਡ 'ਚ ਆਈਸੋਲੇਸਟ ਕੀਤਾ ਗਿਆ ਹੈ ਪਰ ਐਸ਼ਵਰਿਆ ਅਤੇ ਆਰਾਧਿਆ ਨੂੰ ਇਕ ਵੱਖਰੇ ਵਾਰਡ 'ਚ ਆਈਸੋਲੇਸਟ ਕੀਤਾ ਗਿਆ ਹੈ।
PunjabKesari


author

sunita

Content Editor

Related News