ਸੁਸ਼ਾਂਤ ਮਾਮਲਾ: ਏਮਜ਼ ਦੀ ਰਿਪੋਰਟ ''ਚ ਹੋਇਆ ਵੱਡਾ ਖ਼ੁਲਾਸਾ, ਪੋਸਟ ਮਾਰਟਮ ਰਿਪੋਰਟ ''ਤੇ ਉੱਠੇ ਸਵਾਲ

09/30/2020 1:48:16 PM

ਮੁੰਬਈ (ਬਿਊਰੋ) : ਸੀ. ਬੀ. ਆਈ. ਹਾਲੇ ਵੀ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰ ਰਹੀ ਹੈ। ਸੁਸ਼ਾਂਤ ਦੇ ਪਰਿਵਾਰ ਸਮੇਤ ਕਈ ਲੋਕਾਂ ਨੇ ਇਸ ਨੂੰ ਕਤਲ ਦੱਸਿਆ ਹੈ। ਜਦੋਂਕਿ ਮੁੰਬਈ ਪੁਲਸ ਨੇ ਇਸ ਨੂੰ ਖ਼ੁਦਕੁਸ਼ੀ ਕਿਹਾ ਹੈ। ਸੁਸ਼ਾਂਤ ਦੀ ਪੋਸਟ ਮਾਰਟਮ ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਦੀ ਮੌਤ ਫਾਂਸੀ ਕਰਕੇ ਦਮ ਘੁਟਣ ਨਾਲ ਹੋਈ ਸੀ। ਉਸ ਦੀ ਵਿਸਰਾ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਉਸ ਦੇ ਸਰੀਰ ਵਿਚ ਕੋਈ ਰਸਾਇਣਕ ਜਾਂ ਜ਼ਹਿਰ ਨਹੀਂ ਮਿਲਿਆ ਸੀ ਪਰ ਏਮਜ਼ ਦੀ ਫੋਰੈਂਸਿਕ ਟੀਮ ਨੇ ਆਪਣੀ ਰਿਪੋਰਟ ਸੀ. ਬੀ. ਆਈ. ਨੂੰ ਸੌਂਪੀ ਹੈ।

ਇਸ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਜ਼ਹਿਰ ਨਾਲ ਨਹੀਂ ਮਰਿਆ। ਏਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਦੇ ਸਰੀਰ ਵਿਚ ਜ਼ਹਿਰ ਨਹੀਂ ਮਿਲਿਆ ਸੀ। ਇਸ ਨਾਲ ਹੀ ਫੋਰੈਂਸਿਕ ਟੀਮ ਨੇ ਕੂਪਰ ਹਸਪਤਾਲ ਵਿਚ ਪੋਸਟ ਮਾਰਟਮ ਰਿਪੋਰਟ 'ਤੇ ਵੀ ਸਵਾਲ ਚੁੱਕੇ ਹਨ। ਹੁਣ ਸੀ. ਬੀ. ਆਈ. ਇਸ ਰਿਪੋਰਟ ਦਾ ਅਧਿਐਨ ਕਰ ਰਹੀ ਹੈ। ਇਸ ਦਾ ਮਿਲਾਨ ਜਾਂਚ ਨਾਲ ਕਰ ਰਿਹਾ ਹੈ।

ਕੂਪਰ ਹਸਪਤਾਲ ਦੀ ਰਿਪੋਰਟ ‘ਤੇ ਸਵਾਲ:-
ਮਿਲੀ ਜਾਣਕਾਰੀ ਮੁਤਾਬਕ ਕੂਪਰ ਹਸਪਤਾਲ ਨੇ ਏਮਜ਼ ਦੀ ਇਸ ਰਿਪੋਰਟ ਵਿਚ ਕਲੀਨ ਚਿੱਟ ਨਹੀਂ ਦਿੱਤੀ। ਏਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੂਪਰ ਹਸਪਤਾਲ ਨੇ ਪੋਸਟ ਮਾਰਟਮ ਰਿਪੋਰਟ ਵਿਚ ਸਮਾਂ ਨਹੀਂ ਦੱਸਿਆ। ਮੈਡੀਕਲ ਟੀਮ ਦੇ ਚੇਅਰਮੈਨ ਡਾ. ਸੁਧੀਰ ਗੁਪਤਾ ਨੇ ਕਿਹਾ ਕਿ ਅੰਤਮ ਰਿਪੋਰਟ ਲਈ ਕੁਝ ਕਾਨੂੰਨੀ ਪਹੁੰਚ ਵੇਖਣ ਦੀ ਲੋੜ ਹੈ।

ਸੀ. ਬੀ. ਆਈ. ਕਈ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ:-
ਇਸ ਤੋਂ ਪਹਿਲਾਂ ਸੀ. ਬੀ. ਆਈ. ਦੇ ਬੁਲਾਰੇ ਨੇ ਕਿਹਾ ਸੀ, "ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ, ਕੇਂਦਰੀ ਜਾਂਚ ਬਿਊਰੋ ਪੇਸ਼ੇਵਰ ਜਾਂਚ ਕਰ ਰਹੀ ਹੈ ਤੇ ਸਾਰੇ ਪਹਿਲੂਆਂ ‘ਤੇ ਗੌਰ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਕਿਸੇ ਵੀ ਪਹਿਲੂ ਤੋਂ ਇਨਕਾਰ ਨਹੀਂ ਕੀਤਾ ਗਿਆ।"
 


sunita

Content Editor

Related News