T-20 ਵਿਸ਼ਵ ਕੱਪ ਦੀ ਜਿੱਤ ਮਗਰੋਂ ਵਿਰਾਟ ਨੂੰ ਅਨੁਸ਼ਕਾ 'ਤੇ ਆਇਆ ਪਿਆਰ, ਲਿਖਿਆ- 'ਤੇਰੇ ਬਿਨਾਂ ਕੁਝ ਵੀ ਸੰਭਵ ਨਹੀਂ'

Monday, Jul 01, 2024 - 03:14 PM (IST)

T-20 ਵਿਸ਼ਵ ਕੱਪ ਦੀ ਜਿੱਤ ਮਗਰੋਂ ਵਿਰਾਟ ਨੂੰ ਅਨੁਸ਼ਕਾ 'ਤੇ ਆਇਆ ਪਿਆਰ, ਲਿਖਿਆ- 'ਤੇਰੇ ਬਿਨਾਂ ਕੁਝ ਵੀ ਸੰਭਵ ਨਹੀਂ'

ਨਵੀਂ ਦਿੱਲੀ - ਅਦਾਕਾਰਾ ਅਨੁਸ਼ਕਾ ਸ਼ਰਮਾ ਹਰ ਮੈਚ 'ਚ ਆਪਣੇ ਕ੍ਰਿਕਟਰ ਪਤੀ ਵਿਰਾਟ ਕੋਹਲੀ ਨੂੰ ਚੀਅਰ ਕਰਦੀ ਨਜ਼ਰ ਆਉਂਦੀ ਹੈ ਅਤੇ ਆਪਣੀ ਜਿੱਤ ਦਾ ਜਸ਼ਨ ਮਨਾਉਂਦੀ ਨਜ਼ਰ ਆ ਰਹੀ ਹੈ। ਪਿਛਲੇ ਐਤਵਾਰ ਨੂੰ ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਦੀ ਜਿੱਤ 'ਤੇ ਅਨੁਸ਼ਕਾ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।

PunjabKesari

ਮੈਚ ਦੌਰਾਨ ਭਾਵੇਂ ਉਹ ਮੈਦਾਨ 'ਤੇ ਮੌਜੂਦ ਨਹੀਂ ਸੀ ਪਰ ਜਿੱਤ ਤੋਂ ਬਾਅਦ ਉਸ ਨੇ ਤੁਰੰਤ ਪਤੀ ਵਿਰਾਟ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ। ਹੁਣ ਵਿਰਾਟ ਨੇ ਆਪਣੀ ਪਤਨੀ ਦੇ ਨਾਂ ਭਾਵੁਕ ਨੋਟ ਸ਼ੇਅਰ ਕਰਕੇ ਉਨ੍ਹਾਂ ਲਈ ਪਿਆਰ ਲੁਟਾਇਆ ਹੈ।

 

 
 
 
 
 
 
 
 
 
 
 
 
 
 
 
 

A post shared by Virat Kohli (@virat.kohli)

ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਨਾਲ ਇਕ ਪਿਆਰੀ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ- 'ਮੇਰੇ ਪਿਆਰ, ਤੇਰੇ ਬਿਨਾਂ ਇਹ ਸਭ ਸੰਭਵ ਨਹੀਂ ਸੀ। ਤੁਸੀਂ ਮੈਨੂੰ ਨਿਮਰਤਾ, ਜ਼ਮੀਨ ਨਾਲ ਜੁੜਿਆ ਰਖਦੇ ਹੋ। ਇਹ ਜਿੱਤ ਓਨੀ ਹੀ ਤੁਹਾਡੀ ਹੈ ਜਿੰਨੀ ਮੇਰੀ ਹੈ। ਤੁਹਾਡਾ ਧੰਨਵਾਦ ਅਤੇ ਮੈਂ ਤੁਹਾਨੂੰ ਜਿਵੇਂ ਹੋ , ਉਸ ਤਰ੍ਹਾਂ ਦਾ ਹੋਣ ਲਈ ਤੁਹਾਨੂੰ ਪਿਆਰ ਕਰਦਾ ਹਾਂ।

PunjabKesari

ਪੋਸਟ ਕੀਤੀ ਗਈ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਅਨੁਸ਼ਕਾ ਸ਼ਰਮਾ ਸਫੇਦ ਮਿਡੀ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਉਥੇ ਹੀ ਵਿਰਾਟ ਬਲੈਕ ਟੀ-ਸ਼ਰਟ ਅਤੇ ਕਰੀਮ ਰੰਗ ਦੀ ਪੈਂਟ 'ਚ ਕਾਫੀ ਖੂਬਸੂਰਤ ਲੱਗ ਰਹੇ ਹਨ। ਵਿਰਾਟ ਦੀ ਇਸ ਪੋਸਟ 'ਤੇ ਫੈਨਜ਼ ਅਨੁਸ਼ਕਾ ਨੂੰ ਕਾਫੀ ਪਿਆਰ ਦੇ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ, ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਟੀ-20 ਵਰਲਡ ਕੱਪ 'ਚ ਟੀਮ ਇੰਡੀਆ ਅਤੇ ਆਪਣੇ ਪਤੀ ਦੀ ਜਿੱਤ 'ਤੇ ਲਿਖਿਆ ਸੀ- "ਅਤੇ... ਮੈਨੂੰ ਇਸ ਵਿਅਕਤੀ ਨਾਲ ਪਿਆਰ ਹੈ। ਵਿਰਾਟ, ਤੁਹਾਨੂੰ ਆਪਣਾ ਘਰ ਕਹਿਣ ਦੀ ਮੈਨੂੰ ਬਹੁਤ ਖੁਸ਼ੀ ਹੈ। ਮੇਰੇ ਲਈ ਇਸ ਜਸ਼ਨ ਨੂੰ ਮਨਾਓ। ਜਾਓ ਅਤੇ ਸਪਾਰਕਲਿੰਗ ਵਾਟਰ ਪੀਓ।

 

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma)

ਇਸ ਤੋਂ ਇਲਾਵਾ ਇਕ ਹੋਰ ਪੋਸਟ 'ਚ ਅਭਿਨੇਤਰੀ ਨੇ ਲਿਖਿਆ ਸੀ, ''ਜਦੋਂ ਸਾਡੀ ਬੇਟੀ ਨੇ ਸਾਰੇ ਖਿਡਾਰੀਆਂ ਨੂੰ ਰੋਂਦੇ ਦੇਖਿਆ ਤਾਂ ਉਸ ਦੀ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਉਨ੍ਹਾਂ ਨੂੰ ਗਲੇ ਲਗਾਉਣ ਵਾਲਾ ਕੋਈ ਕਿਉਂ ਨਹੀਂ ਹੈ... ਮੇਰੀ ਪਿਆਰੀ ਬੇਟੀ, ਉਨ੍ਹਾਂ ਨੂੰ 150 ਕਰੋੜ ਲੋਕਾਂ ਨੇ ਗਲੇ ਲਗਾਇਆ ਹੈ। ਇੱਕ ਸ਼ਾਨਦਾਰ ਜਿੱਤ ਅਤੇ ਕਿੰਨੀ ਵੱਡੀ ਪ੍ਰਾਪਤੀ !!” ਚੈਂਪਿਅਨਸ ਵਧਾਈ !!” ਇਸ ਦੇ ਨਾਲ ਹੀ ਪਤਨੀ ਦੀ ਪੋਸਟ ਤੋਂ ਬਾਅਦ ਹੁਣ ਵਿਰਾਟ ਦੀ ਪੋਸਟ ਕਾਫੀ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma)


author

Harinder Kaur

Content Editor

Related News