ਪਤਨੀ ਨਾਲ ਤਲਾਕ ਤੋਂ ਬਾਅਦ ਹਾਰਦਿਕ ਪੰਡਯਾ ਨੂੰ ਲੱਗਾ ਇਕ ਹੋਰ ਝਟਕਾ, ਖੋਹ ਲਿਆ ਗਿਆ ਇਹ ਅਹੁਦਾ

Friday, Jul 19, 2024 - 11:45 AM (IST)

ਪਤਨੀ ਨਾਲ ਤਲਾਕ ਤੋਂ ਬਾਅਦ ਹਾਰਦਿਕ ਪੰਡਯਾ ਨੂੰ ਲੱਗਾ ਇਕ ਹੋਰ ਝਟਕਾ, ਖੋਹ ਲਿਆ ਗਿਆ ਇਹ ਅਹੁਦਾ

ਨਵੀਂ ਦਿੱਲੀ- ਹਾਰਦਿਕ ਪੰਡਯਾ ਦੇ ਸਿਤਾਰੇ ਫਿਲਹਾਲ ਕੁਝ ਠੀਕ ਨਹੀਂ ਚੱਲ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕੋ ਸਮੇਂ ਦੋ ਬੁਰੀ ਖ਼ਬਰਾਂ ਆ ਰਹੀਆਂ ਹਨ। ਪਹਿਲਾ ਇਹ ਕਿ ਉਨ੍ਹਾਂ ਦਾ ਤਲਾਕ ਹੋ ਗਿਆ ਹੈ ਅਤੇ ਦੂਜਾ ਇਸ ਨਾਲ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ -Natasa Stankovic ਦੀ ਕੁੱਲ ਕਿੰਨੀ ਹੈ ਨੈੱਟਵਰਥ? ਹਾਰਦਿਕ ਪੰਡਯਾ ਨੂੰ ਦੇਣਾ ਪਵੇਗਾ ਜਾਇਦਾਦ ਦਾ ਇੰਨਾ ਹਿੱਸਾ

ਖਬਰਾਂ ਹਨ ਕਿ ਹਾਰਦਿਕ ਪੰਡਯਾ ਦੀ ਜਗ੍ਹਾ ਸ਼ੁਭਮਨ ਗਿੱਲ ਹੁਣ ਭਾਰਤੀ ਟੀ-20 ਕ੍ਰਿਕਟ ਟੀਮ ਦੇ ਉਪ ਕਪਤਾਨ ਬਣ ਗਏ ਹਨ। ਕਪਤਾਨ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਦੇ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਨੂੰ ਸੂਰਿਆਕੁਮਾਰ ਯਾਦਵ ਦੇ ਰੂਪ 'ਚ ਨਵਾਂ ਟੀ-20 ਕਪਤਾਨ ਮਿਲਿਆ ਹੈ। ਹਾਲਾਂਕਿ ਜਿਵੇਂ ਹੀ ਇਹ ਖ਼ਬਰ ਆਈ ਕਿ ਹਾਰਦਿਕ ਹੁਣ ਉਪ-ਕਪਤਾਨ ਨਹੀਂ ਰਹੇਗਾ, ਉਨ੍ਹਾਂ ਦੇ ਪ੍ਰਸ਼ੰਸਕ ਇਸ ਗੱਲ ਤੋਂ ਬਿਲਕੁਲ ਵੀ ਖੁਸ਼ ਨਹੀਂ ਹਨ। ਕਿਹਾ ਜਾ ਰਿਹਾ ਹੈ ਕਿ ਗੰਭੀਰ ਦੇ ਆਉਣ ਤੋਂ ਬਾਅਦ ਸਭ ਕੁਝ ਬਦਲ ਗਿਆ ਹੈ। ਹੁਣ ਸੂਰਿਆਕੁਮਾਰ ਯਾਦਵ ਟੀ-20 ਕ੍ਰਿਕਟ ਦੀ ਕਮਾਨ ਸੰਭਾਲਣਗੇ ਜਦਕਿ ਰੋਹਿਤ ਸ਼ਰਮਾ ਟੈਸਟ ਅਤੇ ਵਨਡੇ ਦੇ ਕਪਤਾਨ ਹੋਣਗੇ।

ਹਾਰਦਿਕ ਪੰਡਯਾ ਦਾ ਤਲਾਕ

ਹਾਰਦਿਕ ਪੰਡਯਾ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਲੰਬੇ ਸਮੇਂ ਤੋਂ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ। ਇਹੀ ਕਾਰਨ ਹੈ ਕਿ ਉਹ ਵਿਸ਼ਵ ਕੱਪ ਦੇ ਇੱਕ ਵੀ ਮੈਚ 'ਚ ਨਜ਼ਰ ਨਹੀਂ ਆਈ। 18 ਜੁਲਾਈ ਨੂੰ ਇਹ ਐਲਾਨ ਕੀਤਾ ਗਿਆ ਸੀ ਕਿ ਹਾਰਦਿਕ ਪੰਡਯਾ ਅਤੇ ਨਤਾਸ਼ਾ ਦਾ ਤਲਾਕ ਹੋ ਗਿਆ ਹੈ। ਉਦੋਂ ਤੋਂ ਹਾਰਦਿਕ ਸੁਰਖੀਆਂ 'ਚ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਲਈ ਬਹੁਤ ਬੁਰਾ ਸਮਾਂ ਹੈ।ਪਹਿਲਾਂ ਤਾਂ ਵਿਆਹ ਟੁੱਟ ਗਿਆ ਹੈ ਤੇ ਇਸ ਦੇ ਨਾਲ ਹੀ ਉਸ ਨੂੰ ਉਪ ਕਪਤਾਨ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ। ਕੁਝ ਸਮੇਂ ਤੋਂ ਕਿਹਾ ਜਾ ਰਿਹਾ ਸੀ ਕਿ ਹਾਰਦਿਕ ਭਾਰਤੀ ਟੀਮ ਦਾ ਕਪਤਾਨ ਵੀ ਬਣ ਸਕਦਾ ਹੈ। ਫਿਲਹਾਲ ਇਸ ਬਾਰੇ ਹਾਰਦਿਕ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।


author

Priyanka

Content Editor

Related News