ਬੇਟੀ ਦੇ ਜਨਮ ਤੋਂ ਬਾਅਦ ਘਰ ਤੋਂ ਨਹੀਂ ਨਿਕਲੀ ਰਾਣੀ!
Tuesday, Feb 16, 2016 - 03:58 PM (IST)

ਮੁੰਬਈ- ਰਾਣੀ ਮੁਖਰਜੀ ਇਨ੍ਹੀਂ ਦਿਨੀਂ ਮਾਂ ਹੋਣ ਦਾ ਸੁੱਖ ਅਤੇ ਚੁਣੌਤੀਆਂ ਪਾ ਰਹੀ ਹੈ। ਪਰਿਵਾਰਕ ਸੂਤਰਾਂ ਅਨੁਸਾਰ ਦਸੰਬਰ ''ਚ ਆਦਿਰਾ ਦੇ ਜਨਮ ਤੋਂ ਬਾਅਦ ਉਹ ਹਸਪਤਾਲ ਤੋਂ ਘਰ ਪਰਤੀ, ਉਸ ਸਮੇਂ ਤੋਂ ਲੈ ਕੇ ਉਹ ਘਰੋਂ ਨਹੀਂ ਨਿਕਲੀ ਹੈ।ਉਹ ਪੂਰਾ ਸਮਾਂ ਆਦਿਰਾ ਦੀ ਦੇਖਰੇਖ ''ਚ ਲੱਗੀ ਰਹਿੰਦੀ ਹੈ।
ਰਾਣੀ ਆਦਿਰਾ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਨਹੀਂ ਹੋਣ ਦਿੰਦੀ। ਰਾਣੀ ਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ। ਪਹਿਲੇ ਉਹ ਆਪਣੀ ਭਰਾ ਰਾਜਾ ਦੀ ਬੇਟੀ ਨਾਲ ਬਹੁਤ ਪਿਆਰ ਕਰਦੀ ਰਹੀ। ਰਾਣੀ ਉਸ ਨਾਲ ਅਕਸਰ ਦਿਖਦੀ ਸੀ।
ਜ਼ਿਕਰਯੋਗ ਹੈ ਕਿ ਰਾਣੀ ਮੁਖਰਜੀ ਦੀ ਬੇਟੀ ਦਾ ਜਨਮ 9 ਦਸੰਬਰ ਨੂੰ ਹੋਇਆ ਸੀ। ਰਾਣੀ ਮੁਖਰਜੀ ਦਾ ਵਿਆਹ ਆਦਿਤਿਆ ਚੋਪੜਾ ਨਾਲ ਹੋਇਆ ਸੀ। ਬੇਟੀ ਦੇ ਜਨਮ ਤੋਂ ਬਾਅਦ ਰਾਣੀ ਨੇ ਕਿਹਾ ਸੀ,''''ਇਹ ਰੱਬ ਵਲੋਂ ਦਿੱਤਾ ਹੋਇਆ ਸਭ ਤੋਂ ਵੱਡਾ ਗਿਫਟ ਹੈ। ਰਾਣੀ ਨੇ ਆਪਣੇ ਫੈਨਜ਼, ਦੋਸਤਾਂ ਨੂੰ ਆਸ਼ੀਰਵਾਦ ਦੇਣ ਲਈ ਬਹੁਤ-ਬਹੁਤ ਧੰਨਵਾਦ ਕੀਤਾ ਹੈ।''''