'ਦਿ ਫੈਮਿਲੀ ਮੈਨ 2' ਦੀ ਸਫ਼ਲਤਾ ਤੋਂ ਬਾਅਦ ਮਨੋਜ ਬਾਜਪਾਈ ਦੀ ਖੁੱਲ੍ਹੀ ਕਿਸਮਤ, ਹੱਥ ਲੱਗੀਆਂ ਕਈ ਵੱਡੀਆਂ ਫ਼ਿਲਮਾਂ

6/9/2021 6:16:51 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਮਨੋਜ ਬਾਜਪਾਈ ਹਾਲ ਹੀ 'ਚ ਰਿਲੀਜ਼ ਹੋਈ ਵੈੱਬ ਸੀਰੀਜ਼ 'ਦਿ ਫੈਮਲੀ ਮੈਨ 2' ਦੀ ਸਫ਼ਲਤਾ ਤੋਂ ਬਾਅਦ 7ਵੇਂ ਅਸਮਾਨ 'ਤੇ ਹੈ। ਇਸ ਵੈੱਬ ਸੀਰੀਜ਼ 'ਚ ਉਨ੍ਹਾਂ ਇੱਕ ਵਾਰ ਫਿਰ ਆਪਣੀ ਸਰਬੋਤਮ ਅਦਾਕਾਰੀ ਦਿਖਾਈ ਹੈ। ਇਸ ਦੌਰਾਨ ਅਦਾਕਾਰ ਬਾਰੇ ਇੱਕ ਹੋਰ ਖੁਸ਼ਖਬਰੀ ਆਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਮਨੋਜ ਨੇ ਇੱਕ ਹੋਰ ਵੈੱਬ ਸੀਰੀਜ਼ 'ਤੇ ਸਾਈਨ ਕੀਤੀ ਹੈ। ਖ਼ਬਰਾਂ ਅਨੁਸਾਰ 'ਦਿ ਫੈਮਿਲੀ ਮੈਨ 2' ਦੀ ਸਫ਼ਲਤਾ ਤੋਂ ਬਾਅਦ ਨੈੱਟਫਲਿਕਸ ਨੇ ਨਵੀਂ ਵੈੱਬ ਸੀਰੀਜ਼ ਲਈ ਮਨੋਜ ਬਾਜਪਾਈ ਤੱਕ ਪਹੁੰਚ ਕੀਤੀ ਹੈ। ਇਸ ਵੈੱਬ ਸੀਰੀਜ਼ ਦਾ ਨਿਰਦੇਸ਼ਨ ਅਭਿਸ਼ੇਕ ਚੌਬੇ ਕਰਨਗੇ, ਜਿਨ੍ਹਾਂ ਨੇ 'ਮਕਬੂਲ' ਤੇ 'ਇਸ਼ਕੀਆ' ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ।

ਮਨੋਜ ਬਾਜਪਾਈ ਦੀ ਆਉਣ ਵਾਲੀ ਵੈੱਬ ਸੀਰੀਜ਼ ਦੇ ਸਿਰਲੇਖ ਦਾ ਫ਼ੈਸਲਾ ਨਹੀਂ ਕੀਤਾ ਹੈ ਪਰ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੀ ਇਹ ਵੈੱਬ ਸੀਰੀਜ਼ ਬਲੈਕ ਕਾਮੇਡੀ ਹੋਵੇਗੀ। ਇਸ 'ਚ ਦੱਖਣੀ ਸਿਨੇਮਾ ਦੇ ਬਹੁਤ ਸਾਰੇ ਸ਼ਾਨਦਾਰ ਚਿਹਰੇ ਵੀ ਨਜ਼ਰ ਆਉਣਗੇ ਅਤੇ ਫੀਮੇਲ ਲੀਡ ਦੀ ਵੀ ਅਹਿਮ ਭੂਮਿਕਾ ਹੋਵੇਗੀ। ਇਸ ਲਈ ਅਦਾਕਾਰਾ ਨੂੰ ਵੀ ਸਾਈਨ ਕੀਤਾ ਗਿਆ ਹੈ।

ਮਨੋਜ ਜਲਦ ਹੀ ਵੈੱਬ ਸੀਰੀਜ਼ 'ਰੇ' 'ਚ ਨਜ਼ਰ ਆਉਣਗੇ, ਜਿਸ ਦਾ ਟਰੇਲਰ ਵੀ ਰਿਲੀਜ਼ ਹੋ ਗਿਆ ਹੈ। ਇਹ ਸੀਰੀਜ਼ ਭਾਰਤੀ ਸਿਨੇਮਾ ਦੇ ਮਹਾਨ ਫ਼ਿਲਮ ਨਿਰਮਾਤਾ ਸੱਤਿਆਜੀਤ ਰੇ ਦੀਆਂ ਕਹਾਣੀਆਂ 'ਤੇ ਅਧਾਰਤ ਹੈ। ਮਨੋਜ ਬਾਜਪਾਈ ਵੀ ਇਸ 'ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਵੈੱਬ ਸੀਰੀਜ਼ 'ਰੇ' ਤੋਂ ਬਾਅਦ ਮਨੋਜ ਰੇਨਸਿਲ ਡੀ ਸਿਲਵਾ ਨਿਰਦੇਸ਼ਤ ਫ਼ਿਲਮ 'ਡਾਇਲ 100' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਨੋਜ ਮਲਿਆਲਮ ਫ਼ਿਲਮ 'ਕੁਰੂਪ' ਲਈ ਵੀ ਸੁਰਖੀਆਂ 'ਚ ਹਨ। ਉਹ ਨਿਰਦੇਸ਼ਕ ਕੰਨੂ ਬਹਿਲ ਦੀ ਫ਼ਿਲਮ 'ਡਿਸਪੈਚ' 'ਚ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।


sunita

Content Editor sunita