ਸਲਮਾਨ ਖਾਨ ਤੋਂ ਬਾਅਦ ਸਵਰਾ ਭਾਸਕਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
Thursday, Jun 30, 2022 - 03:05 PM (IST)

ਮੁੰਬਈ- ਕੁਝ ਸਮੇਂ ਪਹਿਲਾਂ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਮਿਲੀ ਸੀ, ਜਿਸ 'ਚ ਭਾਈਜਾਨ ਦਾ ਹਾਲ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਵਰਗਾ ਕਰਨ ਦੀ ਗੱਲ ਲਿਖੀ ਹੋਈ ਸੀ। ਹੁਣ ਅਦਾਕਾਰਾ ਸਵਰਾ ਭਾਸਕਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਅਦਾਕਾਰਾ ਨੂੰ ਉਨ੍ਹਾਂ ਦੇ ਘਰ 'ਤੇ ਸਪੀਡ ਪੋਸਟ ਦੇ ਰਾਹੀਂ ਇਕ ਚਿੱਠੀ ਮਿਲੀ ਹੈ ਜਿਸ 'ਚ ਸਵਰਾ ਨੂੰ ਜਾਨ ਤੋਂ ਮਾਰਨ ਦੀ ਗੱਲ ਕੀਤੀ ਹੈ।
ਸਵਰਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਵਾਲੀ ਇਹ ਚਿੱਠੀ 'ਚ ਲਿਖਿਆ ਗਿਆ ਹੈ। ਇਸ 'ਚ ਸਵਰਾ ਨੂੰ ਗਾਲ੍ਹਾ ਕੱਢੀਆਂ ਗਈਆਂ ਹਨ ਅਤੇ ਵਿਨਾਇਕ ਦਾਮੋਦਰ ਸਾਵਰਕਰ ਦੀ ਬੇਜ਼ੱਤੀ ਕੀਤੇ ਜਾਣ 'ਤੇ ਵਾਰਨਿੰਗ ਦਿੱਤੀ ਗਈ ਹੈ। ਚਿੱਠੀ 'ਚ ਲਿਖਿਆ ਹੈ ਕਿ ਆਪਣੀ ਭਾਸ਼ਾ ਨੂੰ ਮਰਿਆਦਾ 'ਚ ਰੱਖੋ...ਵੀਰ ਸਾਵਰਕਰ ਦਾ ਅਪਮਾਨ ਨਹੀਂ ਸਹਿਣਗੇ। ਇਸ ਦੇਸ਼ ਦਾ ਨੌਜਵਾਨ...ਆਰਾਮ ਨਾਲ ਆਪਣੀ ਫਿਲਮ ਬਣਾਓ ਨਹੀਂ ਤਾਂ ਜਨਾਜ਼ੇ ਉਠਣਗੇ। ਇਸ ਚਿੱਠੀ ਦੇ ਮਿਲਣ ਤੋਂ ਬਾਅਦ ਸਵਰਾ ਨੇ ਵਰਸੋਵਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਦੱਸ ਦੇਈਏ ਕਿ ਸਵਰਾ ਭਾਸਕਰ ਦੇਸ਼ ਦੇ ਰਾਜਨੀਤਿਕ ਮੁੱਦਿਆਂ 'ਤੇ ਆਪਣੀ ਰਾਏ ਰੱਖਦੀ ਹੈ। ਕਈ ਵਾਰ ਉਨ੍ਹਾਂ ਦੇ ਬਿਆਨਾਂ 'ਤੇ ਬਵਾਲ ਵੀ ਹੋਇਆ ਹੈ ਪਰ ਉਹ ਫਿਰ ਵੀ ਹਰ ਮੁੱਦੇ 'ਤੇ ਬਿਨਾਂ ਡਰ ਦੇ ਬਿਆਨ ਦਿੰਦੀ ਰਹਿੰਦੀ ਹੈ। ਸਵਰਾ ਨੇ ਵੀਰ ਸਾਵਰਕਰ ਦੇ ਲਈ ਵੀ ਕਈ ਟਵੀਟ ਕੀਤੇ ਹਨ। ਸਾਲ 2017 'ਚ ਅਦਾਕਾਰਾ ਨੇ ਇਕ ਟਵੀਟ ਕੀਤਾ ਸੀ ਜਿਸ 'ਚ ਲਿਖਿਆ ਸੀ, ਸਾਵਰਕਰ ਨੇ ਬ੍ਰਿਟਿਸ਼ ਸਰਕਾਰ ਤੋਂ ਮੁਆਫੀ ਮੰਗੀ। ਜੇਲ੍ਹ ਤੋਂ ਬਾਹਰ ਨਿਕਲਣ ਦੀ ਗੁਹਾਰ ਲਗਾਈ। ਇਹ ਨਿਸ਼ਚਿਤ ਰੂਪ ਨਾਲ ਵੀਰ ਹੈ। ਇਸ ਤਰ੍ਹਾਂ ਦੇ ਹੋਰ ਵੀ ਟਵੀਟ ਅਦਾਕਾਰਾ ਵਲੋਂ ਕੀਤੇ ਗਏ ਹਨ।