ਨੈਸ਼ਨਲ ਐਵਾਰਡ ਜਿੱਤਣ ਮਗਰੋਂ ਬੱਪਾ ਦੇ ਦਰਸ਼ਨ ਕਰਨ ਪਹੁੰਚੀ ਕ੍ਰਿਤੀ ਸੈਨਨ, ਪਾਪਰਾਜ਼ੀ ਨੂੰ ਵੰਡਿਆ ਪ੍ਰਸ਼ਾਦ

Saturday, Aug 26, 2023 - 03:02 PM (IST)

ਨੈਸ਼ਨਲ ਐਵਾਰਡ ਜਿੱਤਣ ਮਗਰੋਂ ਬੱਪਾ ਦੇ ਦਰਸ਼ਨ ਕਰਨ ਪਹੁੰਚੀ ਕ੍ਰਿਤੀ ਸੈਨਨ, ਪਾਪਰਾਜ਼ੀ ਨੂੰ ਵੰਡਿਆ ਪ੍ਰਸ਼ਾਦ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਬਿਹਤਰੀਨ ਅਦਾਕਾਰਾ ਕ੍ਰਿਤੀ ਸੈਨਨ ਨੂੰ ਹਾਲ ਹੀ 'ਚ ਆਪਣੀ ਫ਼ਿਲਮ 'ਮਿਮੀ' ਲਈ 69ਵੇਂ ਨੈਸ਼ਨਲ ਫ਼ਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਥੇ ਹੀ ਆਲੀਆ ਭੱਟ ਨੂੰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਗੰਗੂਬਾਈ' ਲਈ ਸਰਵੋਤਮ ਅਭਿਨੇਤਰੀ ਦਾ ਐਵਾਰਡ ਮਿਲਿਆ ਹੈ।

ਕ੍ਰਿਤੀ ਨੂੰ ਉਸ ਦੀ ਸੁਪਰਹਿੱਟ ਫ਼ਿਲਮ 'ਮਿਮੀ' 'ਚ ਸ਼ਾਨਦਾਰ ਅਦਾਕਾਰੀ ਲਈ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਹਾਸਲ ਕਰਨ ਤੋਂ ਬਾਅਦ ਕ੍ਰਿਤੀ ਨੇ ਸਭ ਤੋਂ ਪਹਿਲਾਂ ਗਣਪਤੀ ਬੱਪਾ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕੁਝ ਵੀਡੀਓ ਵਾਇਰਲ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 

PunjabKesari

ਦੱਸ ਦਈਏ ਕਿ ਕ੍ਰਿਤੀ ਸੈਨਨ ਹਾਲ ਹੀ 'ਚ ਬੱਪਾ ਨੂੰ ਮੱਥਾ ਟੇਕਣ ਲਈ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਪਹੁੰਚੀ। ਇਸ ਦੌਰਾਨ ਕ੍ਰਿਤੀ ਨਾਲ ਉਨ੍ਹਾਂ ਦੀ ਛੋਟੀ ਭੈਣ ਨੂਪੁਰ ਵੀ ਮੌਜੂਦ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਈ ਹੈ।

PunjabKesari

ਵੀਡੀਓ 'ਚ ਕ੍ਰਿਤੀ ਸੈਨਨ ਪੀਲੇ ਰੰਗ ਦੇ ਸੂਟ ਅਤੇ ਸਲਵਾਰ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਸਿੱਧੀਵਿਨਾਇਕ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਅਦਾਕਾਰਾ ਬਾਹਰ ਆਈ ਅਤੇ ਪਾਪਰਾਜ਼ੀ ਅਤੇ ਲੋਕਾਂ ਨੂੰ ਪ੍ਰਸ਼ਾਦ ਵੰਡਿਆ। ਇਸ ਤੋਂ ਬਾਅਦ ਕ੍ਰਿਤੀ ਨੇ ਆਪਣੇ ਪਰਿਵਾਰ ਨਾਲ ਪੋਜ਼ ਵੀ ਦਿੱਤੇ। ਇੰਨਾ ਹੀ ਨਹੀਂ ਉਸ ਨੇ ਗਲੀ ਦੇ ਬੱਚਿਆਂ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।

PunjabKesari

ਸੋਸ਼ਲ ਮੀਡੀਆ 'ਤੇ ਕ੍ਰਿਤੀ ਦੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਨੈਸ਼ਨਲ ਐਵਾਰਡ ਜਿੱਤਣ ਤੋਂ ਬਾਅਦ ਕ੍ਰਿਤੀ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਇਸ ਦੇ ਨਾਲ ਹੀ ਕੁਝ ਲੋਕ ਫਿਲਮ 'ਆਦਿਪੁਰਸ਼' ਦਾ ਵੀ ਜ਼ਿਕਰ ਕਰ ਰਹੇ ਹਨ।

PunjabKesari

ਇਕ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਲਿਖਿਆ, "ਉਸ ਨੂੰ 'ਆਦਿਪੁਰਸ਼' ਲਈ ਵੀ ਪੁਰਸਕਾਰ ਮਿਲਣਾ ਚਾਹੀਦਾ ਹੈ।" ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, "ਕ੍ਰਿਤੀ ਸੈਨਨ ਬਾਲੀਵੁੱਡ ਦੀ ਸਭ ਤੋਂ ਵਧੀਆ ਅਦਾਕਾਰਾ ਹੈ, ਬਹੁਤ-ਬਹੁਤ ਵਧਾਈਆਂ।" ਆਦਿਪੁਰਸ਼ ਤੋਂ ਬਾਅਦ ਕ੍ਰਿਤੀ ਜਲਦ ਹੀ ਟਾਈਗਰ ਸ਼ਰਾਫ ਨਾਲ ਫ਼ਿਲਮ 'ਗਣਪਤ' 'ਚ ਨਜ਼ਰ ਆਵੇਗੀ।

PunjabKesari

PunjabKesari


author

sunita

Content Editor

Related News