ਕਮਲ ਹਾਸਨ ਤੋਂ ਬਾਅਦ ਹੁਣ ਅਦਾਕਾਰ ਅਮਿਤ ਸਾਧ ਨੂੰ ਹੋਇਆ ਕੋਰੋਨਾ

Wednesday, Dec 01, 2021 - 05:25 PM (IST)

ਕਮਲ ਹਾਸਨ ਤੋਂ ਬਾਅਦ ਹੁਣ ਅਦਾਕਾਰ ਅਮਿਤ ਸਾਧ ਨੂੰ ਹੋਇਆ ਕੋਰੋਨਾ

ਮੁੰਬਈ- ਦੂਜੀ ਲਹਿਰ ਤੋਂ ਬਾਅਦ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਪੈਰ ਪਸਾਰ ਰਿਹਾ ਹੈ। ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਲੱਗੇ ਹਨ। ਉਧਰ ਬਾਲੀਵੁੱਡ ਇੰਡਸਟਰੀ 'ਚ ਵੀ ਫਿਰ ਤੋਂ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ 'ਬਰੀਦ' ਅਤੇ 'ਕਾਏ ਪੋ ਛੇ' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੇ ਅਦਾਕਾਰ ਅਮਿਤ ਸਾਧ ਦੇ ਕੋਰੋਨਾ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ।

PunjabKesari
ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੰਦੇ ਹੋਏ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ 'ਕਈ ਸਾਵਧਾਨੀਆਂ ਵਰਤਣ ਤੋਂ ਬਾਅਦ ਵੀ, ਮੈਂ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹਾਂ। ਲੱਛਣ ਹਲਕੇ ਹਨ। ਸਾਰੇ ਨਿਯਮਾਂ ਦਾ ਪਾਲਨ ਕਰਦੇ ਹੋਏ ਮੈਂ ਖ਼ੁਦ ਨੂੰ ਘਰ 'ਚ ਇਕਾਂਤਵਾਸ ਕਰਾਂਗਾ। ਮੈਨੂੰ ਯਕੀਨ ਹੈ ਕਿ ਮੈਂ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਅਤੇ ਬਿਹਤਰ ਹੋ ਕੇ ਵਾਪਸ ਆਵਾਂਗਾ। ਕਿਰਪਾ ਕਰਕੇ ਆਪਣਾ ਅਤੇ ਦੂਜਿਆਂ ਦਾ ਵੀ ਧਿਆਨ ਰੱਖੋ, ਤੁਹਾਨੂੰ ਸਾਰਿਆਂ ਨੂੰ ਢੇਰ ਸਾਰਾ ਪਿਆਰ'।

Bollywood Tadka
ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਪ੍ਰਾਥਨਾ ਕਰ ਰਹੇ ਹਨ। ਦੱਸ ਦੇਈਏ ਕਿ ਅਮਿਤ ਸਾਧ ਤੋਂ ਕੁਝ ਦਿਨ ਪਹਿਲਾਂ ਹੀ ਅਦਾਕਾਰਾ ਕਾਜਲ ਦੀ ਭੈਣ ਤਨੀਸ਼ਾ ਮੁਖਰਜੀ ਅਤੇ ਅਦਾਕਾਰ ਕਮਲ ਹਾਸਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।


author

Aarti dhillon

Content Editor

Related News