ਪਤਨੀ ਰੀਨਾ ਨਾਲ ਤਲਾਕ ਤੋਂ ਬਾਅਦ ਆਮਿਰ ਖ਼ਾਨ ਦਾ ਹੋ ਗਿਆ ਸੀ ਬੁਰਾ ਹਾਲ, ਸਲਮਾਨ ਨੇ ਇੰਝ ਕੀਤੀ ਮਦਦ

Sunday, Jul 04, 2021 - 06:13 PM (IST)

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਅਤੇ ਕਿਰਨ ਰਾਵ ਨੇ ਸ਼ਨੀਵਾਰ ਨੂੰ ਤਲਾਕ ਦਾ ਐਲਾਨ ਕਰ ਦਿੱਤਾ। ਦੋਵਾਂ ਨੇ ਵਿਆਹ ਦੇ 15 ਸਾਲ ਬਾਅਦ ਵੱਖ ਹੋਣ ਦਾ ਫ਼ੈਸਲਾ ਲਿਆ। ਇਸ ਤੋਂ ਪਹਿਲਾਂ ਆਮਿਰ ਖ਼ਾਨ ਨੇ ਰੀਨਾ ਦੱਤ ਨਾਲ ਵਿਆਹ ਕਰਵਾਇਆ ਸੀ ਅਤੇ ਉਨ੍ਹਾਂ ਨਾਲ ਵੀ 15 ਸਾਲ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਦੋਵਾਂ ਨੇ ਸਾਲ 2002 ’ਚ ਤਲਾਕ ਲਿਆ ਸੀ। ਰੀਨਾ ਤੋਂ ਤਲਾਕ ਲੈ ਤੋਂ ਬਾਅਦ ਆਮਿਰ ਬਹੁਤ ਬੁਰੇ ਸਮੇਂ ਤੋਂ ਗੁਜ਼ਰ ਰਹੇ ਸਨ। ਇਸ ਦੌਰਾਨ ਸਲਮਾਨ ਖ਼ਾਨ ਨੇ ਆਮਿਰ ਖ਼ਾਨ ਦੀ ਮਦਦ ਕੀਤੀ ਸੀ। ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ‘ਕੌਫੀ ਵਿਦ ਕਰਨ’ ਸ਼ੋਅ ’ਚ ਕੀਤਾ ਸੀ।

PunjabKesari 
ਸਲਮਾਨ ਤੋਂ ਦੂਰ ਰਹਿੰਦੇ ਸਨ ਆਮਿਰ 
ਆਮਿਰ ਖ਼ਾਨ ਨੇ ਕਰਨ ਜੌਹਰ ਦੇ ਮਸ਼ਹੂਰ ਚੈਟ ਸ਼ੋਅ ‘ਕੌਫੀ ਵਿਦ ਕਰਨ’ ’ਚ ਕਿਹਾ ਸੀ, ਉਹ ਸਲਮਾਨ ਖ਼ਾਨ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਸਨ। ਕਿਉਂਕਿ ਫ਼ਿਲਮ ‘ਅੰਦਾਜ਼ ਅਪਣਾ-ਅਪਣਾ’ ਦੀ ਸ਼ੂਟਿੰਗ ਦੌਰਾਨ ਸਲਮਾਨ ਖ਼ਾਨ ਨਾਲ ਮੇਰਾ ਅਨੁਭਵ ਬਿਲਕੁਲ ਵੀ ਠੀਕ ਨਹੀਂ ਸੀ ਰਿਹਾ। ਮੈਂ ਉਸ ਨੂੰ ਘਮੰਡੀ ਤੇ ਦੂਜਿਆਂ ਦਾ ਧਿਆਨ ਨਾ ਰੱਖਣ ਵਾਲਾ ਮੰਨਦਾ ਸੀ। ਇਸ ਲਈ ਮੈਂ ਉਨ੍ਹਾਂ ਤੋਂ ਦੂਰ ਹੀ ਰਹਿੰਦਾ ਸੀ।’ 

PunjabKesari
ਇਸ ਤਰ੍ਹਾਂ ਹੋਈ ਸਲਮਾਨ ਅਤੇ ਆਮਿਰ ਦੀ ਦੋਸਤੀ 
ਆਮਿਰ ਖ਼ਾਨ ਨੇ ਇਸ ਇੰਟਰਵਿਊ ’ਚ ਖੁਲਾਸਾ ਕੀਤਾ ਸੀ ਕਿ ਉਹ ਰੀਨਾ ਦੱਤਾ ਤੋਂ ਤਲਾਕ ਲੈਣ ਤੋਂ ਬਾਅਦ ਕਾਫ਼ੀ ਬੁਰੇ ਦੌਰ ਤੋਂ ਗੁਜ਼ਰ ਰਹੇ ਸਨ ਤਾਂ ਉਦੋਂ ਸਲਮਾਨ ਖ਼ਾਨ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਸਲਮਾਨ ਨੇ ਇਸ ਦੌਰਾਨ ਮੈਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਫਿਰ ਬਾਅਦ ’ਚ ਅਸੀਂ ਦੋਬਾਰਾ ਮਿਲੇ, ਅਸੀਂ ਫਿਰ ਦੋਸਤ ਬਣ ਗਏ ਅਤੇ ਇੱਥੋਂ ਹੀ ਇਕ ਸੱਚੀ ਦੋਸਤੀ ਦੀ ਸ਼ੁਰੂਆਤ ਹੋ ਗਈ।’ 

PunjabKesari
ਆਮਿਰ ਅਤੇ ਕਿਰਨ ਕਰਨਗੇ ਨਵੀਂ ਸ਼ੁਰੂਆਤ 
ਸ਼ਨੀਵਾਰ ਨੂੰ ਤਲਾਕ ਦੇ ਐਲਾਨ ਤੋਂ ਬਾਅਦ ਆਮਿਰ ਖ਼ਾਨ ਅਤੇ ਕਿਰਨ ਰਾਵ ਨੇ ਇਕ ਬਿਆਨ ਸ਼ੇਅਰ ਕੀਤਾ ਅਤੇ ਕਿਹਾ ਕਿ ਬਤੌਰ ਮਾਤਾ-ਪਿਤਾ ਬੱਚੇ ਦੀ ਪਰਵਰਿਸ਼ ਮਿਲ ਕੇ ਕਰਨਗੇ। ਦੋਵਾਂ ਨੇ ਆਪਣੇ ਬਿਆਨ ’ਚ ਕਿਹਾ ਕਿ ਉਹ ਫ਼ਿਲਮਾਂ, ਆਪਣੇ ਗੈਰ ਸਰਕਾਰੀ ਸੰਗਠਨ ਪਾਣੀ ਫਾਉਂਡੇਸ਼ਨ ਤੇ ਹੋਰ ਯੋਜਨਾਵਾਂ ਲਈ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ। ਦੱਸਣਯੋਗ ਹੈ ਕਿ ਆਮਿਰ ਖ਼ਾਨ ਅਤੇ ਕਿਰਨ ਰਾਵ ਦੀ ਪਹਿਲੀ ਮੁਲਾਕਾਤ 2001 ’ਚ ਅਦਾਕਾਰ ਦੀ ਫ਼ਿਲਮ ‘ਲਗਾਨ’ ਦੇ ਸੇਟ ’ਤੇ ਹੋਈ ਸੀ ਅਤੇ ਉਨ੍ਹਾਂ ਨੇ ਦਸੰਬਰ 2005 ’ਚ ਵਿਆਹ ਕਰ ਲਿਆ ਸੀ। ਦਸੰਬਰ 2011 ’ਚ ਉਨ੍ਹਾਂ ਦੇ ਪੁੱਤਰ ਆਜ਼ਾਦ ਰਾਵ ਖ਼ਾਨ ਦਾ ਜਨਮ ਹੋਇਆ ਸੀ। 


Aarti dhillon

Content Editor

Related News