ਜੈ ਭਾਨੂਸ਼ਾਲੀ ਨਾਲ ਤਲਾਕ ਤੋਂ ਮਗਰੋਂ ਮਾਹੀ ਵਿਜ ਨੇ ਇਸ ਨੂੰ ਦੱਸਿਆ ਆਪਣਾ ਹਮਦਰਦ
Sunday, Jan 11, 2026 - 10:30 AM (IST)
ਮਨੋਰੰਜਨ ਡੈਸਕ - ਮਾਹੀ ਵਿਜ ਇਨ੍ਹੀਂ ਦਿਨੀਂ ਤਾਲਕ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਚਰਚਾ ’ਚ ਹੈ ਅਤੇ ਤਲਾਕ ਤੋਂ ਬਾਅਦ ਮਾਹੀ ਵਿਜ ਸ਼ੋਸ਼ਲ ਮੀਡੀਆ 'ਤੇ ਸਰਗਰਮ ਹੋ ਗਈ ਹੈ ਤੇ ਉਹ ਆਲੋਚਕਾਂ ਨੂੰ ਜਵਾਬ ਦੇ ਰਹੀ ਹੈ। ਦੱਸ ਦਈਏ ਕਿ ਉਸ ਨੇ ਆਪਣੇ ਸਭ ਤੋਂ ਚੰਗੇ ਦੋਸਤ ਨਦੀਮ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ ੇ ਇੱਕ ਲੰਬੀ ਪੋਸਟ ਵਿਚ, ਉਸ ਨੇ ਉਸ ਨੂੰ ਲਾਲ ਦਿਲ ਵਾਲੇ ਇਮੋਜੀ ਤੋਂ ਲੈ ਕੇ "ਆਈ ਲਵ ਯੂ" ਤੱਕ ਹਰ ਚੀਜ਼ ਨਾਲ ਭਰ ਦਿੱਤਾ ਹੈ। ਉਸਨੇ ਟ੍ਰੋਲਸ ਜਾਂ ਕਿਸੇ ਹੋਰ ਨੂੰ ਟਿੱਪਣੀ ਕਰਨ ਤੋਂ ਰੋਕਣ ਲਈ ਕਮੈਂਟ ਸੈਕਸ਼ਨ ਨੂੰ ਬੰਦ ਕਰ ਦਿੱਤਾ ਹੈ।
ਇਸ ਦੌਰਾਨ ਮਾਹੀ ਵਿਜ ਨੇ ਨਦੀਮ ਨੂੰ ਕੇਕ ਖੁਆਉਂਦੇ ਹੋਏ ਆਪਣੀ ਇੱਕ ਫੋਟੋ ਪੋਸਟ ਕੀਤੀ ਤੇ ਕੈਪਸ਼ਨ ਦਿੱਤਾ, "ਉਸ ਆਦਮੀ ਨੂੰ ਜਨਮਦਿਨ ਮੁਬਾਰਕ ਜਿਸ ਨੂੰ ਮੈਂ ਆਪਣੇ ਪੂਰੇ ਦਿਲ ਨਾਲ ਚੁਣਿਆ ਹੈ। ਉਹ ਆਦਮੀ ਜੋ ਬਿਨਾਂ ਬੋਲੇ ਵੀ ਮੇਰੀ ਗੱਲ ਸੁਣਦਾ ਹੈ, ਜੋ ਮੇਰਾ ਸਮਰਥਨ ਇਸ ਲਈ ਨਹੀਂ ਕਰਦਾ ਕਿਉਂਕਿ ਉਸਨੂੰ ਕਰਨਾ ਪੈਂਦਾ ਹੈ, ਸਗੋਂ ਇਸ ਲਈ ਕਰਦਾ ਹੈ ਕਿਉਂਕਿ ਉਹ ਚਾਹੁੰਦਾ ਹੈ। ਤੁਸੀਂ ਮੇਰਾ ਪਰਿਵਾਰ ਹੋ। ਮੈਂ ਤੁਹਾਡੇ ਨਾਲ ਸੁਰੱਖਿਅਤ ਮਹਿਸੂਸ ਕਰਦੀ ਹਾਂ। ਤੁਸੀਂ ਮੇਰੇ ਹਮੇਸ਼ਾ ਲਈ ਸਾਥੀ ਹੋ। ਤੁਸੀਂ ਸਿਰਫ਼ ਮੇਰੇ ਸਭ ਤੋਂ ਚੰਗੇ ਦੋਸਤ ਨਹੀਂ ਹੋ, ਸਗੋਂ ਮੇਰਾ ਸਮਰਥਨ, ਮੇਰੀ ਤਾਕਤ, ਮੇਰਾ ਘਰ ਹੋ।"
ਮਾਹੀ ਵਿਜ ਨੇ ਪਿਆਰ ਭਰੀ ਪੋਸਟ ਸਾਂਝੀ ਕੀਤੀ
ਅਦਾਕਾਰਾ ਨੇ ਅੱਗੇ ਲਿਖਿਆ, "ਤੁਹਾਡੇ ਨਾਲ, ਮੈਂ ਜੋ ਵੀ ਬਣਨਾ ਚਾਹੁੰਦੀ ਹਾਂ, ਉਹ ਹੋ ਸਕਦੀ ਹਾਂ ਭਾਵੇਂ ਮੈਂ ਉਦਾਸ, ਖੁਸ਼, ਭਾਵੁਕ, ਜਾਂ ਅਧੂਰੀ ਹੋਵਾਂ। ਤੁਸੀਂ ਮੈਨੂੰ ਹਰ ਤਰ੍ਹਾਂ ਨਾਲ ਸਵੀਕਾਰ ਕਰਦੇ ਹੋ। ਮੈਨੂੰ ਪਿਆਰ ਮਹਿਸੂਸ ਹੁੰਦਾ ਹੈ। ਹਾਂ, ਕਈ ਵਾਰ ਅਸੀਂ ਇੱਕ ਦੂਜੇ ਨਾਲ ਗੁੱਸੇ ਹੋ ਜਾਂਦੇ ਹਾਂ। ਅਸੀਂ ਲੜਦੇ ਹਾਂ। ਕਈ ਵਾਰ ਅਸੀਂ ਦਿਨਾਂ ਤੱਕ ਗੱਲ ਨਹੀਂ ਕਰਦੇ। ਪਰ ਚੁੱਪੀ ਕਿੰਨੀ ਵੀ ਲੰਬੀ ਕਿਉਂ ਨਾ ਹੋਵੇ, ਇਹ ਹਮੇਸ਼ਾ ਇੱਕੋ ਜਗ੍ਹਾ 'ਤੇ ਖਤਮ ਹੁੰਦੀ ਹੈ : ਸਾਡੇ ਵਿਚਕਾਰ ਕਿਉਂਕਿ ਅਸੀਂ ਦੋਵੇਂ ਜਾਣਦੇ ਹਾਂ ਕਿ ਨਦੀਮ ਅਤੇ ਮਾਹੀ ਇੱਕ ਹਨ।"
ਇਸ ਦੌਰਾਨ ਉਸ ਨੇ ਕਿਹਾ, "ਸਾਡੀਆਂ ਰੂਹਾਂ ਇਕ-ਦੂਜੇ ਨਾਲ ਇਸ ਤਰ੍ਹਾਂ ਜੁੜੀਆਂ ਹੋਈਆਂ ਹਨ ਕਿ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਹਮੇਸ਼ਾ ਆਸਾਨ ਨਹੀਂ ਰਹੀ, ਪਰ ਤੁਹਾਡੇ ਨਾਲ ਹੋਣਾ ਹਰ ਚੀਜ਼ ਨੂੰ ਹਲਕਾ, ਹਰ ਚੀਜ਼ ਮਜ਼ਬੂਤ, ਹਰ ਚੀਜ਼ ਨੂੰ ਬਿਹਤਰ ਬਣਾਉਂਦਾ ਹੈ। ਜਦੋਂ ਮੈਂ ਕਮਜ਼ੋਰ ਹੁੰਦੀ ਹਾਂ, ਤੁਸੀਂ ਮੇਰਾ ਹੱਥ ਫੜਦੇ ਹੋ; ਜਦੋਂ ਮੈਂ ਆਪਣੇ ਆਪ 'ਤੇ ਭਰੋਸਾ ਕਰਨਾ ਭੁੱਲ ਜਾਂਦੀ ਹਾਂ, ਤਾਂ ਤੁਸੀਂ ਮੇਰੇ ਵਿਚ ਵਿਸ਼ਵਾਸ ਕਰਦੇ ਹੋ; ਅਤੇ ਤੁਸੀਂ ਮੈਨੂੰ ਇਸ ਤਰੀਕੇ ਨਾਲ ਪਿਆਰ ਕਰਦੇ ਹੋ ਜੋ ਮੇਰੇ ਉਨ੍ਹਾਂ ਹਿੱਸਿਆਂ ਨੂੰ ਵੀ ਠੀਕ ਕਰਦਾ ਹੈ ਜਿਨ੍ਹਾਂ ਬਾਰੇ ਮੈਨੂੰ ਪਤਾ ਵੀ ਨਹੀਂ ਸੀ ਕਿ ਉਹ ਟੁੱਟ ਗਏ ਹਨ। ਮੈਂ ਤੁਹਾਨੂੰ ਪਿਆਰ ਕਰਦੀ ਹਾਂ ਨਦੀਮ, ਸਿਰਫ਼ ਇਸ ਲਈ ਨਹੀਂ ਕਿ ਤੁਸੀਂ ਕੌਣ ਹੋ, ਸਗੋਂ ਇਸ ਲਈ ਕਿ ਤੁਸੀਂ ਮੈਨੂੰ ਕਿਵੇਂ ਮਹਿਸੂਸ ਕਰਵਾਉਂਦੇ ਹੋ। ਤੁਸੀਂ ਮੇਰੇ ਨਾਲ ਕਿਵੇਂ ਖੜ੍ਹੇ ਹੋ; ਤੁਸੀਂ ਮੇਰਾ ਦਿਲ, ਮੇਰਾ ਘਰ, ਮੇਰਾ ਪਰਿਵਾਰ ਹੋ। ਅੱਜ ਅਤੇ ਹਮੇਸ਼ਾ।"
