ਦਿਲਜੀਤ ਦੀ ਰਾਹ 'ਤੇ ਤੁਰੇ AP ਢਿੱਲੋਂ ਤੇ ਕਰਨ ਔਜਲਾ, ਕਰ 'ਤਾ ਇਹ ਐਲਾਨ

Monday, Sep 23, 2024 - 10:52 AM (IST)

ਦਿਲਜੀਤ ਦੀ ਰਾਹ 'ਤੇ ਤੁਰੇ AP ਢਿੱਲੋਂ ਤੇ ਕਰਨ ਔਜਲਾ, ਕਰ 'ਤਾ ਇਹ ਐਲਾਨ

ਐਂਟਰਟੇਨਮੈਂਟ ਡੈਸਕ : ਦਿਲਜੀਤ ਦੋਸਾਂਝ ਦੇ ਗੀਤ ਲੋਕਾਂ 'ਚ ਮਕਬੂਲ ਹਨ। ਉਨ੍ਹਾਂ ਦਾ ਕੰਸਰਟ ਜਲਦ ਹੀ ਭਾਰਤ 'ਚ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਸੀ। ਦਿਲਜੀਤ ਤੋਂ ਇਲਾਵਾ ਕੁਝ ਹੋਰ ਮਸ਼ਹੂਰ ਗਾਇਕ ਵੀ ਹਨ, ਜਿਨ੍ਹਾਂ ਨੇ ਭਾਰਤ ਦੌਰੇ ਦਾ ਐਲਾਨ ਕੀਤਾ ਹੈ। ਰੈਪਰ-ਕਲਾਕਾਰਾਂ ਦੇ ਕੰਸਰਟ ਨੂੰ ਲੈ ਕੇ ਭਾਰਤੀਆਂ 'ਚ ਕਾਫ਼ੀ ਕ੍ਰੇਜ਼ ਹੈ। ਇਸ ਦੀ ਤਾਜ਼ਾ ਮਿਸਾਲ ਦਿਲਜੀਤ ਦੋਸਾਂਝ ਦੇ ਕੰਸਰਟ 'ਦਿਲ ਲੁਮਨਾਤੀ ਟੂਰ' ਦੌਰਾਨ ਦੇਖਣ ਨੂੰ ਮਿਲੀ। ਹੁਣ ਤੱਕ ਉਸ ਦੇ ਸ਼ੋਅ ਦੀਆਂ 2.5 ਲੱਖ ਟਿਕਟਾਂ ਵਿਕ ਚੁੱਕੀਆਂ ਹਨ। ਦਿਲਜੀਤ ਤੋਂ ਬਾਅਦ ਹੁਣ ਏਪੀ ਢਿੱਲੋਂ ਅਤੇ ਕਰਨ ਔਜਲਾ ਦਾ ਕੰਸਰਟ ਵੀ ਭਾਰਤ 'ਚ ਕਰਵਾਇਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ -ਦੇਵੋਲੀਨਾ ਭੱਟਾਚਾਰਜੀ ਨੇ ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਏਪੀ ਢਿੱਲੋਂ ਨੇ ਕੀਤਾ ਐਲਾਨ
ਇੰਡੋ-ਕੈਨੇਡੀਅਨ ਗਾਇਕ ਏਪੀ ਢਿੱਲੋਂ ਨੇ ਭਾਰਤ 'ਚ ਲਾਈਵ ਕੰਸਰਟ ਟੂਰ ਦਾ ਐਲਾਨ ਕੀਤਾ ਹੈ। ਹਾਲਾਂਕਿ ਉਨ੍ਹਾਂ ਦੇ ਦੌਰੇ ਦੀਆਂ ਤਰੀਕਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਗਾਇਕ ਨੇ 'ਓਲਡ ਮਨੀ' ਗੀਤ ਗਾ ਕੇ ਸਮਾਰੋਹ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਟੂਰ ਜਲਦ ਹੀ ਹੋਵੇਗਾ... ਮੈਂ ਆਪਣੇ ਘਰ ਆ ਰਿਹਾ ਹਾਂ।'

ਇਹ ਖ਼ਬਰ ਵੀ ਪੜ੍ਹੋ -ਭਾਰੀ ਪੁਲਸ ਫੋਰਸ ਨਾਲ ਘਿਰੇ ਨਜ਼ਰ ਆਏ ਸਲਮਾਨ ਖ਼ਾਨ, ਵੀਡੀਓ ਵਾਇਰਲ

ਯੂਜ਼ਰਸ ਨੇ ਦਿੱਤੀ ਇਹ ਸਲਾਹ
ਯੂਜ਼ਰਸ ਨੇ ਏਪੀ ਢਿੱਲੋਂ ਨੂੰ ਭਾਰਤ ਨਾ ਆਉਣ ਦੀ ਸਲਾਹ ਦਿੱਤੀ ਹੈ। ਲੋਕਾਂ ਨੇ ਉਸ ਨੂੰ ਇਹ ਸਲਾਹ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ ਦਿੱਤੀ ਸੀ। ਇੱਕ ਨੇ ਲਿਖਿਆ, 'ਨਾ ਆਉ ਭਾਈ, ਇੱਥੇ ਲਾਰੈਂਸ ਬੈਠਾ ਹੈ।' ਇਕ ਹੋਰ ਨੇ ਟਿੱਪਣੀ ਕੀਤੀ, 'ਬਿਸ਼ਨੋਈ ਤੁਹਾਨੂੰ ਰਿਸੀਵ ਕਰੇਗਾ।'

ਕਰਨ ਔਜਲਾ ਵੀ ਕਰਨਗੇ ਲਾਈਵ ਕੰਸਰਟ
'ਤੌਬਾ-ਤੌਬਾ' ਗਾਇਕ ਕਰਨ ਔਜਲਾ ਵੀ ਭਾਰਤ 'ਚ ਲਾਈਵ ਕੰਸਰਟ ਕਰਨਗੇ। ਹਾਲਾਂਕਿ ਉਸ ਦੇ ਕੰਸਰਟ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਇਸ ਐਲਾਨ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਖੁਸ਼ ਕਰ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


 


author

sunita

Content Editor

Related News