ਸ਼ਹਿਨਾਜ਼ ਬਣੀ ਰਿਤਿਕ ਰੋਸ਼ਨ ਦੀ ਦੀਵਾਨੀ, 'ਗ੍ਰੀਕ ਗੌਡ' ਨਾਲ ਕਰੇਗੀ ਸਕ੍ਰੀਨ ਸਾਂਝੀ

06/30/2022 12:09:14 PM

ਮੁੰਬਈ: ਕਹਿੰਦੇ ਹਨ ਕਿ ਜਿਸ ਦੀ ਕਿਸਮਤ ਸਾਥ ਦਿੰਦੀ ਹੈ ਉਸ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਅਜਿਹਾ ਹੀ ਕੁਝ ਅੱਜਕੱਲ ‘ਬਿਗ ਬਾਸ’ ਦੀ ਸ਼ਹਿਨਾਜ਼ ਗਿੱਲ ਨਾਲ ਹੋ ਰਿਹਾ ਹੈ। ਸ਼ਹਿਨਾਜ਼ ਜਦੋਂ ਤੋਂ ਬਿਗ ਬਾਸ ’ਚ ਸ਼ਾਮਲ ਹੋਈ ਹੈ। ਉਹ ਆਪਣੇ ਕਰੀਅਰ ’ਚ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

PunjabKesari

ਸ਼ਹਿਨਾਜ਼ ਕਿਸੇ ਨਾ ਕਿਸੇ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਸ਼ਹਿਨਾਜ਼ ਜਲਦ ਹੀ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੀ ਹੈ। ਸ਼ਹਿਨਾਜ਼ ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਡੈਬਿਊ ਕਰੇਗੀ।

ਇਹ  ਵੀ ਪੜ੍ਹੋ : ਪੌਪ ਗਾਇਕ ਆਰ ਕੈਲੀ ਨੂੰ ਯੌਨ ਅਪਰਾਧਾਂ ਦੇ ਦੋਸ਼ ’ਚ ਮਿਲੀ 30 ਸਾਲ ਦੀ ਸਜ਼ਾ

ਹਾਲ ਹੀ ’ਚ ਖ਼ਬਰ ਆਈ ਹੈ ਕੀ ਸ਼ਹਿਨਾਜ਼ ਹੁਣ ਰਿਤਿਕ ਰੋਸ਼ਨ ਨਾਲ ਕੰਮ ਕਰਦੀ ਨਜ਼ਰ ਆ ਸਕਦੀ ਹੈ। ‘ਗ੍ਰੀਕ ਗੌਡ’ ਰਿਤਿਕ ਰੋਸ਼ਨ ਨਾਲ ਸ਼ਹਿਨਾਜ਼ ਗਿੱਲ ਇਕ ਐਡ ਨੂੰ ਲੈ ਕੇ ਸੁਰਖੀਆਂ ’ਚ ਆਈ ਹੈ।

PunjabKesari

ਦਰਅਸਲ, ਹਾਲ ਹੀ ’ਚ ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ’ਤੇ ਰਿਤਿਕ ਰੋਸ਼ਨ ਦਾ ਇਕ ਐਡ ਸਾਂਝੀ ਕੀਤੀ ਹੈ, ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਕਿ ‘ਵਾਈਬ ਤੇਰੀ ਮੇਰੀ ਮਿਲਾਦੀ ਆ’ ਇਸ  ਵਿਗਿਆਪਨ ’ਚ ਰਿਤਿਕ ਰੋਸ਼ਨ ਕਾਫ਼ੀ ਸਮਾਰਟ ਨਜ਼ਰ ਆ ਰਹੇ ਹਨ ਅਤੇ ਸ਼ਹਿਨਾਜ਼ ਗਿੱਲ ਅਦਾਕਾਰ ’ਤੇ ਫ਼ਿਦਾ ਹੋ ਰਹੀ ਹੈ।

PunjabKesari

ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਅਦਾਕਾਰਾ ਰਿਤਿਕ ਰੋਸ਼ਨ ਨਾਲ ਸਕ੍ਰੀਨ ਸਾਂਝੀ ਕਰ ਰਹੀ ਹੈ ਕਿ ਸ਼ਹਿਨਾਜ਼ ਗਿੱਲ ਵੀ ਇਸ ਵਿਗਿਆਪਨ ’ਚ ਰਿਤਿਕ ਰੋਸ਼ਨ ਨਾਲ ਨਜ਼ਰ ਆਉਣ ਵਾਲੀ ਹੈ। ਹੁਣ ਮਾਮਲਾ ਕੀ ਹੈ, ਸਮਾਂ ਹੀ ਦੱਸੇਗਾ।

PunjabKesari

ਸ਼ਹਿਨਾਜ਼ ਬਾਰੇ ਦੱਸ ਦੇਈਏ ਕਿ ਅਦਾਕਾਰਾ ਜਲਦ ਹੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਨਜ਼ਰ ਆਵੇਗੀ। ਇਹ ਫ਼ਿਲਮ ਉਨ੍ਹਾਂ ਨੂੰ ਖ਼ੁਦ ਸਲਮਾਨ ਖ਼ਾਨ ਨੇ ਆਫ਼ਰ ਕੀਤੀ ਸੀ।

ਇਹ  ਵੀ ਪੜ੍ਹੋ : ਕੰਗਨਾ ਰਣੌਤ ਦੇ ਅਦਾਲਤ 'ਚ ਪੇਸ਼ ਨਾ ਹੋਣ 'ਤੇ ਭੜਕੇ ਜਾਵੇਦ ਅਖ਼ਤਰ ਦੇ ਵਕੀਲ, ਕੀਤੀ ਗੈਰ-ਜ਼ਮਾਨਤੀ ਵਾਰੰਟ ਦੀ ਮੰਗ

ਇਸ ਦੇ ਨਾਲ ਹੀ ਰਿਤਿਕ ਦੇ ਫ਼ਿਲਮ ਕਰੀਅਕ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਾਈਟਰ ‘ਵਿਕਰਮ ਵੇਧਾ’ ’ਚ ਨਜ਼ਰ ਆਉਣਗੇ। ਰਿਤਿਕ ਦੇ ਨਾਲ ਫ਼ਾਈਟਰ ਸਟਾਰ ਦੀਪਿਕਾ ਪਾਦੁਕੋਣ ਅਤੇ ਅਨਿਲ ਕਪੂਰ ਮੁੱਖ ਭੂਮਿਕਾਵਾਂ ’ਚ ਹਨ। ‘ਵਿਕਰਮ ਵੇਧਾ’ ’ਚ ਰਿਤਿਕ, ਸੈਫ਼ ਅਲੀ ਖ਼ਾਨ ਅਤੇ ਰਾਧਿਕਾ ਆਪਟੇ ਮੁੱਖ ਭੂਮਿਕਾਵਾਂ ’ਚ ਹਨ।


Anuradha

Content Editor

Related News