ਬਾਲੀਵੁੱਡ ਤੋਂ ਬਾਅਦ ਚੀਨੀ ਫਿਲਮਾਂ ਨੂੰ ਪਛਾੜਿਆ ''ਦਿ ਜੰਗਲ ਬੁੱਕ'' ਨੇ
Tuesday, Apr 19, 2016 - 09:54 PM (IST)

ਬੀਜਿੰਗ— ਡਿਜ਼ਨੀ ਪਿਕਚਰਸ ਕੰਪਨੀ ਦੀ ਹਾਲ ਹੀ ਵਿਚ ਰਿਲੀਜ਼ ਫਿਲਮ ''ਦਿ ਜੰਗਲ ਬੁੱਕ'' ਨੇ ਹੋਰ ਚੀਨੀ ਫਿਲਮਾਂ ਨੂੰ ਪਛਾੜਦੇ ਹੋਏ 17 ਅਪ੍ਰੈਲ ਨੂੰ ਸਮਾਪਤ ਹੋਏ ਇਸ ਹਫਤੇ ਦੇ ਅਖੀਰ ਤੱਕ ਬਾਕਸ ਆਫਿਸ ''ਤੇ 4.91 ਕਰੋੜ ਡਾਲਰ ਕਮਾਏ। ਇਹ ਫਿਲਮ ਇਥੇ 15 ਅਪ੍ਰੈਲ ਨੂੰ ਰਿਲੀਜ਼ ਹੋਈ ਸੀ।
ਦਿ ਚਾਈਨਾ ਫਿਲਮ ਨਿਊਜ਼ ਨੇ ਮੰਗਲਵਾਰ ਨੂੰ ਇਸ ਦੀ ਸੂਚਨਾ ਦਿੱਤੀ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਦੂਜੇ ਸਥਾਨ ''ਤੇ ਰਹੀ ਐਕਸ਼ਨ ਥ੍ਰਿਲਰ ਫਿਲਮ ਲੰਡਨ ਹੈਜ ਫਾਲੇਨ ਨੇ ਇਸ ਹਫਤੇ 2.1 ਕਰੋੜ ਡਾਲਰ ਕਮਾਏ।