‘ਟਾਈਗਰ 3’ ਦੀ ਸਕ੍ਰੀਨਿੰਗ ਦੌਰਾਨ ਥੀਏਟਰ ’ਚ ਖੂਬ ਚੱਲੇ ਪਟਾਕੇ

Tuesday, Nov 14, 2023 - 12:18 PM (IST)

‘ਟਾਈਗਰ 3’ ਦੀ ਸਕ੍ਰੀਨਿੰਗ ਦੌਰਾਨ ਥੀਏਟਰ ’ਚ ਖੂਬ ਚੱਲੇ ਪਟਾਕੇ

ਮੁੰਬਈ (ਭਾਸ਼ਾ) - ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਦੇ ਮਾਲੇਗਾਓਂ ਵਿਚ ਇਕ ਫਿਲਮ ਥੀਏਟਰ ਵਿਚ ‘ਟਾਈਗਰ 3’ ਦੀ ਸਕ੍ਰੀਨਿੰਗ ਦੌਰਾਨ ਅਦਾਕਾਰ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੇ ਖੂਬ ਪਟਾਕੇ ਚਲਾਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਦੀਵਾਲੀ 'ਤੇ ਕਰਨ ਔਜਲਾ ਦਾ ਨੇਕ ਉਪਰਾਲਾ, ਲੋੜਵੰਦ ਲੋਕਾਂ ਨੂੰ ਵੰਡਿਆ ਭੋਜਨ

ਅਧਿਕਾਰੀ ਮੁਤਾਬਕ ਇਹ ਘਟਨਾ ਐਤਵਾਰ ਰਾਤ ਨੂੰ ਮਾਲੇਗਾਓਂ ਛਾਉਣੀ ਖੇਤਰ ’ਚ ਸਥਿਤ ਮੋਹਨ ਸਿਨੇਮਾ ’ਚ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਫਿਲਮ ਦੀ ਸਕ੍ਰੀਨਿੰਗ ਦੌਰਾਨ ਪ੍ਰਸ਼ੰਸਕਾਂ ਦੇ ਇਕ ਸਮੂਹ ਨੇ ਥੀਏਟਰ ਦੇ ਅੰਦਰ ਪਟਾਕੇ ਚਲਾਏ ਜਿਸ ਨਾਲ ਫਿਲਮ ਦੇਖਣ ਵਾਲੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ।

ਇਹ ਖ਼ਬਰ ਵੀ ਪੜ੍ਹੋ - ਧੀ 'ਰਾਹਾ ਕਪੂਰ' ਨਾਲ ਆਲੀਆ-ਰਣਬੀਰ ਨੇ ਮਨਾਈ ਪਹਿਲੀ ਦੀਵਾਲੀ, ਸਾਂਝੀਆਂ ਕੀਤੀਆਂ ਤਸਵੀਰਾਂ

ਅਧਿਕਾਰੀ ਮੁਤਾਬਕ, ਪੁਲਸ ਇੰਡੀਅਨ ਪੀਨਲ ਕੋਡ ਦੀ ਧਾਰਾ 435 (ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅੱਗ ਜਾਂ ਵਿਸਫੋਟਕ ਪਦਾਰਥ ਨਾਲ ਸ਼ਰਾਰਤ) ਅਤੇ 336 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਵਾਲਾ ਕੰਮ) ਦੇ ਤਹਿਤ ਅਪਰਾਧ ਦਰਜ ਕਰਨ ਦੀ ਪ੍ਰਕਿਰਿਆ ਵਿਚ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਵਿਅਕਤੀ ਦੀ ਪਛਾਣ ਹੋਣੀ ਬਾਕੀ ਹੈ। ਅਧਿਕਾਰੀ ਨੇ ਕਿਹਾ ਕਿ ਪਹਿਲਾਂ ਦਰਸ਼ਕਾਂ ਦੇ ਇਕ ਸਮੂਹ ਨੇ ਥੀਏਟਰ ਦੇ ਬਾਹਰ ਹੰਗਾਮਾ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News