ਅਫਸਾਨਾ ਖ਼ਾਨ ਨੇ ਜਾਨੀ, ਬੀ ਪਰਾਕ ਤੇ ਸਿੱਧੂ ਮੂਸੇ ਵਾਲਾ ਲਈ ਸੋਸ਼ਲ ਮੀਡੀਆ ''ਤੇ ਲਿਖਿਆ ਖ਼ਾਸ ਮੈਸੇਜ

Wednesday, Sep 01, 2021 - 03:44 PM (IST)

ਅਫਸਾਨਾ ਖ਼ਾਨ ਨੇ ਜਾਨੀ, ਬੀ ਪਰਾਕ ਤੇ ਸਿੱਧੂ ਮੂਸੇ ਵਾਲਾ ਲਈ ਸੋਸ਼ਲ ਮੀਡੀਆ ''ਤੇ ਲਿਖਿਆ ਖ਼ਾਸ ਮੈਸੇਜ

ਚੰਡੀਗੜ੍ਹ (ਬਿਊਰੋ) : ਕੁਝ ਰਿਸ਼ਤੇ ਅਜਿਹੇ ਹੁੰਦੇ ਹਨ, ਜੋ ਜ਼ਿੰਦਗੀ ਦੇ ਸਫ਼ਰ ਨਾਲ ਜੁੜਦੇ ਹਨ, ਜੋ ਆਪਣਿਆਂ ਤੋਂ ਵੀ ਵੱਧ ਬਣ ਜਾਂਦੇ ਹਨ। ਕੁਝ ਇਸੇ ਤਰ੍ਹਾਂ ਦੇ ਲੋਕ ਗਾਇਕਾ ਅਫਸਾਨਾ ਖ਼ਾਨ ਨੂੰ ਵੀ ਮਿਲੇ। ਇਨ੍ਹਾਂ ਰਿਸ਼ਤਿਆਂ ਬਾਰੇ ਹੁਣ ਅਫਸਾਨਾ ਖ਼ਾਨ ਨੇ ਖੁੱਲ੍ਹ ਕੇ ਗੱਲ ਕੀਤੀ ਹੈ। ਦੱਸ ਦਈਏ ਕਿ ਅਫਸਾਨਾ ਖ਼ਾਨ ਨੇ ਆਪਣੀ ਸਫ਼ਲਤਾ ਦਾ ਕ੍ਰੈਡਿਟ ਜਾਨੀ, ਬੀ ਪਰਾਕ, ਸਿੱਧੂ ਮੂਸੇ ਵਾਲਾ ਦੇ ਨਾਲ-ਨਾਲ ਖੁਦਾ ਬਕਸ਼ ਨੂੰ ਦਿੱਤਾ ਹੈ। ਇਸ ਬਾਰੇ ਅਫਸਾਨਾ ਖ਼ਾਨ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਦੱਸਿਆ। ਅਫਸਾਨਾ ਖ਼ਾਨ ਨੇ ਜਾਨੀ, ਬੀ ਪਰਾਕ ਨਾਲ ਤਸਵੀਰਾਂ ਸ਼ੇਅਰ ਕਰ ਲਿਖਿਆ, "ਇਹ ਰਿਐਲਿਟੀ ਹੈ ਕਿ ਮੇਰੀ ਲਾਈਫ ਬਣਾਈ ਹੈ ਮੇਰੇ ਭਰਾਵਾਂ ਨੇ...।''

PunjabKesari

ਦੱਸ ਦਈਏ ਕਿ ਅਫਸਾਨਾ ਖ਼ਾਨ ਅਕਸਰ ਆਪਣੇ ਇੰਟਰਵਿਊਜ਼ ਅਤੇ ਲਾਈਵ ਸ਼ੋਅਜ਼ 'ਚ ਇਨ੍ਹਾਂ ਕਲਾਕਾਰਾਂ ਦਾ ਜ਼ਿਕਰ ਜ਼ਰੂਰ ਕਰਦੀ ਹੈ। ਜਾਨੀ, ਬੀ ਪਰਾਕ ਤੇ ਸਿੱਧੂ ਮੂਸੇ ਵਾਲਾ ਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਦਰਜ ਦਿੰਦੀ ਹੈ। ਇਹ ਸੱਚਾਈ ਹੈ ਕਿ ਸਿੱਧੂ ਮੂਸੇਵਾਲਾ, ਜਾਨੀ ਤੇ ਬੀ ਪਰਾਕ ਨਾਲ ਅਫਸਾਨਾ ਖ਼ਾਨ ਦਾ ਕੋਲੇਬੋਰੇਸ਼ਨ ਹਿੱਟ ਹੋਇਆ ਹੈ। ਇਸ ਤੋਂ ਪਹਿਲਾ ਅਫਸਾਨਾ ਖ਼ਾਨ ਉਦੋਂ ਹੀ ਚਰਚਾ 'ਚ ਆਈ ਸੀ, ਜਦੋਂ ਉਸ ਦਾ ਜੀ ਖ਼ਾਨ ਨਾਲ ਗੀਤ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ' ਗਾਇਆ ਸੀ, ਜੋ ਗੈਰੀ ਸੰਧੂ ਨੇ ਲਿਖਿਆ ਸੀ ਪਰ ਅਫਸਾਨਾ ਖ਼ਾਨ ਵੱਲੋਂ ਅੱਜ ਵੀ ਜੀ ਖ਼ਾਨ ਤੇ ਗੈਰੀ ਸੰਧੂ ਦਾ ਜ਼ਿਕਰ ਕਦੇ ਨਹੀਂ ਹੁੰਦਾ। 

PunjabKesari

ਹਾਲ ਹੀ 'ਚ ਗਾਇਕਾ ਅਫਸਾਨਾ ਖ਼ਾਨ ਅਤੇ ਵਿਪੁਲ ਕਪੂਰ ਦਾ ਨਵਾਂ ਪੰਜਾਬੀ ਗੀਤ 'ਨਾ ਮਾਰ' ਰਿਲੀਜ਼ ਹੋ ਗਿਆ ਹੈ। ਇਸ ਗਾਣੇ 'ਚ ਅਫਸਾਨਾ ਖ਼ਾਨ ਦੀ ਆਵਾਜ਼ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਕਰਨ ਕੁੰਦਰਾ ਅਤੇ ਸ਼ਰਧਾ ਆਰੀਆ ਅਭਿਨੈ ਵਾਲਾ ਇਹ ਪੰਜਾਬੀ ਗਾਣਾ ਲਵ ਟ੍ਰਾਈਐਂਗਲ 'ਤੇ ਅਧਾਰਤ ਹੈ। ਦੱਸ ਦੇਈਏ The Ruff ਨੇ ਇਹ ਗਾਣਾ ਲਿਖਿਆ ਹੈ।

PunjabKesari


author

sunita

Content Editor

Related News